ਕਬੂਤਰਬਾਜ਼ੀ: ਮੁਹਾਲੀ ਪੁਲੀਸ ਵੱਲੋਂ ਗਾਇਕ ਪ੍ਰੀਤ ਬਰਾੜ ਤੇ ਭਰਾ ਦੇ ਖ਼ਿਲਾਫ਼ ਕੇਸ ਦਰਜ

ਗਾਇਕ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਮੁਹਾਲੀ ਪੁਲੀਸ ਨੇ ਪੰਜਾਬ ਦੇ ਮਸ਼ਹੂਰ ਗਾਇਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਪਰਮਿੰਦਰ ਸਿੰਘ ਬਰਾੜ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਇਕ ਅਤੇ ਭਰਾ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਖਰੜ ਦੇ ਪ੍ਰਧਾਨ ਜਗਦੇਵ ਸਿੰਘ ਮਲੋਆ ਦੀ ਮੌਜੂਦਗੀ ਵਿੱਚ ਪੀੜਤ ਨੌਜਵਾਨ ਗਗਨਦੀਪ ਸਿੰਘ ਵਾਸੀ ਪਿੰਡ ਨਿਹੋਲਕਾ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗਾਇਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਪਰਮਿੰਦਰ ਬਰਾੜ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਉਸ ਨਾਲ 4 ਲੱਖ 10 ਹਜਾਰ ਰੁਪਏ ਦੀ ਠੱਗੀ ਮਾਰ ਲਈ ਸੀ।
ਇਸ ਸਬੰਧੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਪੁਲੀਸ ਮੁਖੀ ਨੇ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਸੌਂਪੀ ਗਈ ਸੀ। ਇਸ ਮਾਮਲੇ ਵਿੱਚ ਗਾਇਕ ਪ੍ਰੀਤ ਬਰਾੜ ਦੇ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਰਿਪੋਰਟ ਵੀ ਭੇਜ ਦਿੱਤੀ ਸੀ ਪ੍ਰੰਤੂ ਐਸਐਸਪੀ ਦਫ਼ਤਰ ਵੱਲੋਂ ਇਹ ਕਹਿ ਕੇ ਰਿਪੋਰਟ ਵਾਪਸ ਭੇਜ ਦਿੱਤੀ ਕਿ ਇਸ ਮਾਮਲੇ ਵਿੱਚ ਗਾਇਕ ਦੇ ਬਿਆਨ ਲੈ ਕੇ ਨਵੇਂ ਸਿਰਿਓਂ ਤੋਂ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਗਾਇਕ ਵਿਦੇਸ਼ ਚਲਾ ਗਿਆ। ਜਿਸ ਕਾਰਨ ਕਾਰਵਾਈ ਠੰਢੇ ਬਸਤੇ ਵਿੱਚ ਪੈ ਗਈ। ਉਨ੍ਹਾਂ ਨੇ ਫਰਵਰੀ ਵਿੱਚ ਐਸਐਸਪੀ ਨੂੰ ਦੁਬਾਰਾ ਸ਼ਿਕਾਇਤ ਦੇ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ।
ਗਗਨਦੀਪ ਸਿੰਘ ਨੇ ਦੱਸਿਆ ਕਿ 2016 ਵਿੱਚ ਸੈਕਟਰ-35 ਵਿੱਚ ਪਾਰਕਿੰਗ ਵਾਲਿਆਂ ਕੋਲ ਨੌਕਰੀ ਕਰਦਾ ਸੀ ਅਤੇ ਉਸ ਦੌਰਾਨ ਉਹ ਗਾਇਕ ਪ੍ਰੀਤ ਬਰਾੜ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ ਦੱਸਿਆ ਕਿ ਪ੍ਰੀਤ ਬਰਾੜ ਨੇ ਉਸ ਨੂੰ ਆਪਣੇ ਗਰੁੱਪ ਨਾਲ ਇੰਗਲੈਂਡ ਜਾਣ ਅਤੇ ਉੱਥੇ ਨੌਕਰੀ ਲਗਵਾਉਣ ਲਈ 9 ਲੱਖ ਰੁਪਏ ਮੰਗੇ ਸੀ ਅਤੇ ਕਿਹਾ ਕਿ ਅੱਧੇ ਪੈਸੇ ਇੱਥੇ ਦੇਵੇ ਅਤੇ ਬਾਕੀ ਰਕਮ ਉੱਥੇ ਪਹੁੰਚਣ ਤੇ ਲਈ ਜਾਵੇਗੀ। ਉਸ ਨੇ ਦੱਸਿਆ ਕਿ ਇਸ ਸਬੰਧੀ ਪਹਿਲਾ ਉਸਨੇ ਗਾਇਕ ਦੇ ਭਰਾ ਪਰਮਿੰਦਰ ਦੇ ਖਾਤੇ ਵਿੱਚ ਡੇਢ ਲੱਖ ਰੁਪਏ ਦੀ ਅਦਾਇਗੀ ਦਿੱਤੀ ਅਤੇ ਬਾਅਦ ਵਿੱਚ ਗਾਇਕ ਦੇ ਖਾਤੇ ਵਿੱਚ ਪਹਿਲਾਂ 60 ਹਜ਼ਾਰ, ਫਿਰ 1.80 ਲੱਖ ਅਤੇ ਇਸ ਮਗਰੋਂ 20 ਹਜ਼ਾਰ ਰੁਪਏ ਜਮ੍ਹਾ ਕਰਵਾਏ ਪ੍ਰੰਤੂ ਉਨ੍ਹਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।
ਉਧਰ, ਇਸ ਸਬੰਧੀ ਪੰਜਾਬੀ ਗਾਇਕ ਪ੍ਰੀਤ ਬਰਾੜ ਅਤੇ ਉਸਦੇ ਭਰਾ ਪਰਮਿੰਦਰ ਸਿੰਘ ਬਰਾੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਤਾਲਮੇਲ ਨਹੀਂ ਹੋ ਸਕਿਆ। ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰ ਨਹੀਂ ਹੋ ਸਕੀ ਹੈ। ਪੁਲੀਸ ਅਨੁਸਾਰ ਗਾਇਕ ਪ੍ਰੀਤ ਬਰਾੜ ਵਿਦੇਸ਼ ਗਏ ਹੋਏ ਹਨ। ਵਾਪਸ ਆਉਣ ’ਤੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …