nabaz-e-punjab.com

ਕੁਰਾਲੀ ਨੇ ਜਿੱਤਿਆ ਬੰਨ੍ਹਮਾਜਰਾ ਦਾ 6ਵਾਂ ਕ੍ਰਿਕਟ ਟੂਰਨਾਮੈਂਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਜੂਨ:
ਇੱਥੋਂ ਦੇ ਨੇੜਲੇ ਪਿੰਡ ਬੰਨ੍ਹਮਾਜਰਾ ਵਿਖੇ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਕਰਵਾਇਆ 6ਵਾਂ ਓਪਨ ਕ੍ਰਿਕੇਟ ਟੂਰਨਾਮੈਂਟ ਕੁਰਾਲੀ ਨੇ ਮੇਜਬਾਨ ਬੰਨ੍ਹਮਾਜਰਾ ਨੂੰ ਹਰਾ ਕੇ ਜਿੱਤ ਲਿਆ। ਇਸ ਮੌਕੇ ਮੁਖ ਮਹਿਮਾਨ ਵੱਜੋਂ ਪਬਲਿਕ ਕੋਆਰਡੀਨੇਟਰ ਸੈਲ ਪੰਜਾਬ ਕਾਂਗਰਸ ਦੇ ਚੇਅਰਮੈਨ ਕਮਲਜੀਤ ਚਾਵਲਾ ਹਾਜ਼ਰੀ ਭਰਦਿਆਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਉਨ੍ਹਾਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਨੌਜੁਆਨ ਵਰਗ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਕੁਰਾਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 78 ਦੌੜਾਂ ਬਣਾਈਆਂ ਜਿਸ ਦੇ ਮੁਕਾਬਲੇ ਮੇਜ਼ਬਾਨ ਬੰਨ੍ਹਮਾਜਰਾ ਦੀ ਟੀਮ ਕੇਵਲ 48 ਦੌੜਾਂ ਹੀ ਬਣਾ ਸਕੀ ਤੇ ਕੁਰਾਲੀ ਨੇ ਕ੍ਰਿਕੇਟ ਟੂਰਨਾਮੈਂਟ ਜਿੱਤ ਲਿਆ।
ਇਸ ਦੌਰਾਨ ਜੇਤੂ ਟੀਮਾਂ ਨੂੰ ਨਿਰਮਲ ਸਿੰਘ ਬੰਨ੍ਹਮਾਜਰਾ ਚੇਅਰਮੈਨ ਜਿਲ੍ਹਾ ਰੋਪੜ ਅਤੇ ਹਾਕਮ ਸਿੰਘ ਰੌਲੂਮਾਜਰਾ ਨੇ ਸਾਂਝੇ ਰੂਪ ਵਿਚ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਰਪੰਚ ਕੇਸਰ ਸਿੰਘ, ਪੰਚ ਗੁਰਿੰਦਰ ਸਿੰਘ, ਦੀਪ ਸਿੰਘ, ਜਗਮੀਤ ਸਿੰਘ, ਲਾਭ ਸਿੰਘ, ਸੀਤਲ ਸਿੰਘ ਪ੍ਰਧਾਨ, ਨਰਿੰਦਰ ਸਿੰਘ, ਸ਼ਲਿੰਦਰ ਸਿੰਘ, ਦਰਸ਼ਨ ਸਿੰਘ, ਸੁਦਾਗਰ ਸਿੰਘ, ਨਰਿੰਦਰ ਸਿੰਘ, ਸੁਰਜੀਤ ਸਿੰਘ ਹਨੀ, ਤੇਜਵੀਰ ਸਿੰਘ, ਦਿਲਪ੍ਰੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …