ਲਾਪਤਾ ਜਵਾਨ ’ਤੇ ਕੇਜਰੀਵਾਲ ਦਾ ਟਵੀਟ, ਪੁੱਛਿਆ- ਮੋਦੀ ਜੀ, ਤੇਜ਼ ਬਹਾਦਰ ਕਿੱਥੇ ਹਨ?

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 10 ਫਰਵਰੀ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀ.ਐਸ.ਐਫ. ਦੇ ‘ਲਾਪਤਾ’ ਜਵਾਨ ਨੂੰ ਲੈ ਕੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਪੁੱਛਿਆ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਪੁੱਛਿਆ ਕਿ ਮੋਦੀ ਜੀ, ਦੱਸੋ ਤੇਜ਼ ਬਹਾਦਰ ਕਿੱਥੇ ਹਨ? ਦਰਅਸਲ ਸੋਸ਼ਲ ਮੀਡੀਆ ਰਾਹੀਂ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਤੇ ਸਵਾਲ ਚੁੱਕਣ ਵਾਲੇ ਬੀ.ਐਸ.ਐਫ. ਜਵਾਨ ਦੀ ਪਤਨੀ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਬੰਦੀ ਪ੍ਰਤੱਖੀਕਰਨ ਪਟੀਸ਼ਨ ਦਾਇਰ ਕਰ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪਤੀ ਲਾਪਤਾ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰ ਦੇ ਮੈਂਬਰ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ।
ਬੀ.ਐਸ.ਐਫ. ਜਵਾਨ ਤੇਜ਼ ਬਹਾਦਰ ਯਾਦਵ ਨੇ 9 ਜਨਵਰੀ ਨੂੰ ਫੇਸਬੁੱਕ ਤੇ ਇਕ ਵੀਡੀਓ ਪੋਸਟ ਕੀਤਾ ਸੀ। ਵੀਡੀਓ ਵਿੱਚ ਉਸ ਨੇ ਜਵਾਨਾਂ ਨੂੰ ਕਥਿਤ ਤੌਰ ਦਿੱਤੇ ਜਾਣ ਵਾਲੇ ਖਾਣੇ ਨੂੰ ਦਿਖਾਇਆ ਸੀ। ਯਾਦਵ ਨੇ ਦਾਲ ਵਿੱਚ ਸਿਰਫ ਹਲਦੀ ਅਤੇ ਨਮਕ ਹੋਣ ਦਾ ਦਾਅਵਾ ਕੀਤਾ ਸੀ। ਉਸ ਨੇ ਨਾਲ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਸੜੀ ਹੋਈ ਰੋਟੀ ਦਿੱਤੀ ਜਾਂਦੀ ਹੈ। ਉੱਥੇ ਹੀ ਦਿੱਲੀ ਹਾਈ ਕੋਰਟ ‘ਲਾਪਤਾ’ ਜਵਾਨ ਨੂੰ ਲੱਭਣ ਦੀ ਮੰਗ ਕਰਨ ਵਾਲੀ ਇਸ ਪਟੀਸ਼ਨ ਤੇ ਸੁਣਵਾਈ ਲਈ ਤਿਆਰ ਹੋ ਗਿਆ, ਜਿਸ ਨੇ ਵੀਡੀਓ ਪੋਸਟ ਕਰ ਕੇ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਖਰਾਬ ਗੁਣਵੱਤਾ ਦਾ ਦੋਸ਼ ਲਾਇਆ ਸੀ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਵੱਲੋਂ ਮੁਹਾਲੀ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਜਾਰੀ

ਅਕਾਲੀ ਦਲ ਵੱਲੋਂ ਮੁਹਾਲੀ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਜਾਰੀ ਨਬਜ਼-ਏ-ਪੰਜਾਬ, ਮੁਹਾਲੀ, 21 ਮਈ 2026: ਮੁਹ…