nabaz-e-punjab.com

ਬਿਨ੍ਹਾਂ ਵੰਡੇ ਵਾਪਸ ਮੁੜੇ ਪੋਸਟਲ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ.ਕੇ. ਸਿੰਘ ਵੱਲੋਂ ਰਾਜ ਦੇ ਸਮੂਹ ਰਿਟਰਨਿੰਗ ਅਫਸਰਾਂ ਨੂੰ ਬਿਨ੍ਹਾਂ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ ਕੀਤੀਆ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਨਿਯਮ 26 ਸੀ.ਈ ਨਿਯਮ ਦੇ 61 ਮੁਤਾਬਕ ਡਾਕ ਰਾਹੀ ਭੇਜੇ ਗਏ ਬੈਲਟ ਪੇਪਰ ਜਾਂ ਉੁਸ ਨਾਲ ਸਬੰਧਤ ਹੋਰ ਦਸਤਾਵੇਜ਼ ਰਿਟਰਨਿੰਗ ਅਫ਼ਸਰ ਨੂੰ ਅਣਡਿਲੀਵਰ ਪ੍ਰਾਪਤ ਹੁੰਦੇ ਹਨ ਤਾਂ ਮਤਦਾਤਾ ਦੀ ਬੇਨਤੀ ’ਤੇ ਇਹ ਬੈਲਟ ਪੇਪਰ ਰਿਟਰਨਿੰਗ ਅਫਸਰ ਮੁੜ ਜਾਰੀ ਕਰ ਸਕਦਾ ਹੈ ਜਾਂ ਮਤਦਾਤਾ ਨੂੰ ਨਿੱਜੀ ਤੌਰ ’ਤੇ ਦੇ ਸਕਦਾ ਹੈ।
ਸ੍ਰੀ ਵੀ.ਕੇ. ਸਿੰਘ ਨੇ ਕਿਹਾ ਕਿ ਜੇਕਰ ਰਿਟਰਨਿੰਗ ਅਫ਼ਸਰ ਨੂੰ ਬਿਨ੍ਹਾਂ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਨੂੰ ਮੁੜ ਜਾਰੀ ਕਰਨ ਸਬੰਧੀ ਕੋਈ ਬੇਨਤੀ ਨਹੀਂ ਮਿਲਦੀ ਤਾਂ ਰਿਟਰਨਿੰਗ ਅਫ਼ਸਰ ਇਨ੍ਹਾਂ ਅਣਵੰਡੇ ਬੈਲਟ ਪੇਪਰਾਂ ਨੂੰ ਨਿਯਮਾਂ ਅਨੁਸਾਰ ਇਕ ਅਲੱਗ ਲਿਫਾਫੇ ਜਿਸ ਦੇ ਉਪਰ ਲਿਖਿਆਂ ਹੋਵੇ। ਅਣਵੰਡੇ ਪੋਸਟਲ ਬੈਲਟ ਪੇਪਰ“ ਵਿੱਚ ਅਣਵੰਡੇ ਪੋਸਟਲ ਬੈਲਟ ਪੇਪਰ ਅਤੇ ਉਸ ਦੇ ਨਾਲ ਕਾਗਜਾਤ ਨੂੰ ਬੰਦ ਕਰਕੇ ਲਿਫਾਫੇ ਨੂੰ ਸੀਲ ਕਰਨ ਉਪਰੰਤ ਜ਼ਿਲ੍ਹਾ ਚੋਣ ਅਫਸਰ ਦੀ ਨਿਗਰਾਨੀ ਅਧੀਨ ਸਬ ਰੂਲ (2) ਆਫ਼ ਰੂਲ 92 ਆਫ਼ ਸੀ.ਈ. 61 ਅਨੁਸਾਰ ਰੱਖੇ ਜਾਣਗੇ। ਰਿਟਰਨਿੰਗ ਅਫ਼ਸਰ ਦਿਨ ਪ੍ਰਤੀ ਦਿਨ ਪ੍ਰਾਪਤ ਹੋਏ ਅਣਡੀਲੀਵਰ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਦਾ ਵੀ ਰਿਕਾਰਡ ਰੱਖਣਗੇ ਅਤੇ ਗਿਣਤੀ ਵਾਲੇ ਦਿਨ ਅਣਡੀਲੀਵਰ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਸਬੰਧੀ ਉਮੀਦਵਾਰਾਂ ਨੂੰ ਜਾਣੂ ਕਰਵਾਏਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…