Share on Facebook Share on Twitter Share on Google+ Share on Pinterest Share on Linkedin ਅਕਾਲੀ ਦਲ ਦੇ ਜਥੇਬੰਦਕ ਢਾਂਚੇੇ ਦੀ ਉਸਾਰੀ ਲਈ ਵਰਕਰਾਂ ਦੇ ਵਿਚਾਰ ਜਾਨਣ ਲਈ ਹੋਈ ਅਹਿਮ ਮੀਟਿੰਗ ਮੀਟਿੰਗ ਦੌਰਾਨ ਸ਼ਰਨਜੀਤ ਢਿੱਲੋਂ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ਤੇ ਕਾਂਗਰਸੀਆਂ ਨੂੰ ਰੱਜ ਕੇ ਕੋਸਿਆ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ: ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਢਾਂਚੇ ਨੂੰ ਮੁੜ ਬਣਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਲ੍ਹਾ ਮੁਹਾਲੀ ਵਿੱਚ ਨਵੇੱ ਜਥੇਬੰਧਕ ਢਾਂਚੇ ਦੀ ਉਸਾਰੀ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਦੇ ਵਿਚਾਰ ਜਾਨਣ ਲਈ ਸਾਬਕਾ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਇਮ ਕੀਤੀ ਤਿੰਨ ਮੈਂਬਰੀ ਕਮੇਟੀ (ਜਿਸ ਵਿੱਚ ਸੰਤ ਬਲਬੀਰ ਸਿੰਘ ਘੁਨੰਸ ਅਤੇ ਇਕਬਾਲ ਸਿੰਘ ਧੁੰਧਾ ਦੇ ਨਾਮ ਸ਼ਾਮਲ ਹਨ) ਵੱਲੋਂ ਇੱਥੇ ਸਥਾਨਕ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਦੇ ਵਿਚਾਰ ਸੁਣੇ ਗਏੇ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਟਕਸਾਲੀ ਆਗੂਆਂ ਨੂੰ ਅਹੁਦੇਦਾਰੀਆਂ ਦੇਣ ਦੀ ਮੰਗ ਕੀਤੀ ਉੱਥੇ ਕੁੱਝ ਬੁਲਾਰਿਆਂ ਨੇ ਇਸ ਗੱਲ ਤੇ ਰੋਸ ਵੀ ਜਾਹਿਰ ਕੀਤਾ ਕਿ ਜਦੋਂ ਪਾਰਟੀ ਸੱਤਾ ਤੋੱ ਬਾਹਰ ਹੁੰਦੀ ਹੈ ਉਦੋੱ ਹੀ ਪਾਰਟੀ ਨੂੰ ਵਰਕਰਾਂ ਦੀ ਯਾਦ ਆਉੱਦੀ ਹੈ। ਬੁਲਾਰਿਆਂ ਨੇ ਇਹ ਵੀ ਗਿਲਾ ਕੀਤਾ ਕਿ ਜਿਹੜੇ ਵਰਕਰ ਪਾਰਟੀ ਲਈ ਦਿਨ ਰਾਤ ਕੰਮ ਕਰਦੇ ਹਨ ਉਹਨਾਂ ਦੀ ਬਾਅਦ ਵਿੱਚ ਸੁਣਵਾਈ ਨਹੀਂ ਹੁੰਦੀ ਅਤੇ ਉਸ ਵੇਲੇ ਸਿਫਾਰਸ਼ੀ ਅੱਗੇ ਹੋ ਕੇ ਸਿਰੋਪਾਓ ਪਾਉਣ ਜਾਣ ਲੱਗ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਮੌਕੇ ਆਪਣੇ ਸੰਬੰਧਨ ਵਿੱਚ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਤੋਂ ਉਹਨਾਂ ਦੇ ਸੁਝਾਅ ਮੰਗਣ ਦੀ ਥਾਂ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਦੀ ਨਿਖੇਧੀ ਕਰਨ ਵੱਲ ਜਿਆਦਾ ਕੇਂਦਰਿਤ ਨਜ਼ਰ ਆਏ। ਉਹਨਾਂ ਨੇ ਪਾਰਟੀ ਆਗੂਆਂ ਨੂੰ ਕੇਜਰੀਵਾਲ ਦੀਆਂ ਗੱਲਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਅਤੇ ਕਾਂਗਰਸ ਪਾਰਟੀ ਤੋੱ ਇਲਜਾਮ ਲਗਾਇਆ ਕਿ ਕਾਂਗਰਸ ਸਰਕਾਰ ਨੇ ਪਿਛਲੇ 2 ਮਹੀਨਿਆਂ ਦੇ ਕਾਰਜਕਾਲ ਦੌਰਾਨ ਜਨਤਾ ਨੂੰ ਰਾਹਤ ਦੇਣ ਲਈ ਕੁੱਝ ਨਹੀਂ ਕੀਤਾ ਅਤੇ ਇਸਨੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਿਲ ਕੀਤੀ ਹੈ। ਸਟੇਜ ਦੀ ਕਾਰਵਾਈ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਚਲਾਈ। ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਐਨ.ਕੇ. ਸ਼ਰਮਾ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਹਲਕਾ ਮੁਹਾਲੀ ਦੇ ਇੰਚਾਰਜ ਤੇਜਿੰਦਰਪਾਲ ਸਿੱਧੂ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈੱਡ ਦੇ ਐਮ.ਡੀ ਪਰਮਿੰਦਰ ਸਿੰਘ ਸੋਹਾਣਾ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ ਬੈਂਰੋਪੁਰ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਸਰਬਜੀਤ ਸਿੰਘ ਕਾਦੀਮਾਜਰਾ, ਮਲਕੀਅਤ ਸਿੰਘ ਖਟੜਾ, ਸੁਖਮਿੰਦਰ ਸਿੰਘ ਬਰਨਾਲਾ, ਗੁਰਮੇਲ ਸਿੰਘ ਮੋਜੋਪੁਰ, ਜਸਵਿੰਦਰ ਸਿੰਘ ਜੱਸੀ, ਸਾਧੂ ਸਿੰਘ ਖਲੌਰ, ਰਜਿੰਦਰ ਸਿੰਘ, ਅਰਜਨ ਕਾਂਸਲ, ਸ੍ਰੀਮਤੀ ਸਤਵੰਤ ਕੌਰ ਜੌਹਲ, ਕਰਮ ਸਿੰਘ ਬਬਰਾ ਅਤੇ ਕਰਤਾਰ ਸਿੰਘ ਤਸਿੰਬਲੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ, ਬੀਬੀ ਕੁਲਦੀਪ ਕੌਰ ਕੰਗ, ਸਤਿੰਦਰ ਸਿੰਘ ਗਿੱਲ, ਅਰਵਿੰਦਰ ਸਿੰਘ ਬਿੰਨੀ, ਅਮਨਦੀਪ ਸਿੰਘ ਅਬਿਆਣਾ, ਹਰਭਾਗ ਸਿੰਘ ਦੇਸੂਮਾਜਰਾ, ਗੁਰਮੁੱਖ ਸਿੰਘ ਸੋਹਲ, ਅਮਰੀਕ ਸਿੰਘ ਤਹਿਸੀਲਦਾਰ, ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ, ਜਸਵੀਰ ਕੌਰ ਅਤਲੀ, ਫੂਲਰਾਜ ਸਿੰਘ, ਆਰ.ਪੀ. ਸ਼ਰਮਾ, ਕਮਲਜੀਤ ਸਿੰਘ ਰੂਬੀ, ਮਾਨ ਸਿੰਘ ਸੋਹਾਣਾ, ਗਗਨਪ੍ਰੀਤ ਸਿੰਘ ਬੈਂਸ, ਸਰਬਜੀਤ ਸਿੰਘ ਪਾਰਸ, ਪ੍ਰਦੀਪ ਸਿੰਘ ਭਾਰਜ, ਤੇਜਿੰਦਰ ਸਿੰਘ ਸ਼ੇਰਗਿਲ, ਅਰਜਨ ਸਿੰਘ ਸ਼ੇਰਗਿੱਲ, ਨਰਿੰਦਰ ਸਿੰਘ ਲਾਂਬਾ, ਜੋਗਿੰਦਰ ਸਿੰਘ ਸਲੈਚ, ਨਿਰਮਲ ਸਿੰਘ ਰੀਹਲ, ਬੀਬੀ ਕਸ਼ਮੀਰ ਕੌਰ, ਅਜਮੇਰ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ, ਸੁਰਿੰਦਰ ਸਿੰਘ, ਮਨਜੀਤ ਸਿੰਘ, ਸਾਧੂ ਸਿੰਘ, ਸਰਬਜੀਤ ਸਿੰਘ ਘੜੂੰਆਂ, ਮਲਕੀਤ ਸਿੰਘ, ਕ੍ਰਿਸ਼ਨਪਾਲ ਸ਼ਰਮਾ, ਚਰਨਜੀਤ ਸਿੰਘ ਕਾਲੇਵਾਲ, ਦਰਸ਼ਨ ਸਿੰਘ ਸ਼ਿਵਜੋਤ, ਮਾਨ ਸਿੰਘ ਸੋਹਾਣਾ, ਸੁਰਿੰਦਰ ਸਿੰਘ ਹਮਾਉਪੁਰ, ਅਮਰਿੰਦਰ ਸਿੰਘ ਸਫੀਪੁਰ, ਜਸਵੀਰ ਸਿੰਘ ਕੁਰੜਾ, ਰਵਿੰਦਰ ਸਿੰਘ ਸ਼ਾਮਪੁਰ, ਵਿੱਕੀ ਖੈਰਪੁਰ, ਹਰਮੇਸ਼ ਸਿੰਘ ਕੁੰਭੜਾ, ਹਰਸੰਗਤ ਸਿੰਘ ਸੋਹਾਣਾ, ਬੇਅੰਤ ਸਿੰਘ, ਜਗਦੀਸ਼ ਸਿੰਘ, ਹਰਵਿੰਦਰ ਸਿੰਘ ਸੈਣੀ, ਬਲਜੀਤ ਸਿੰਘ ਬਲੈਕਸਟੋਨ, ਕਰਮ ਸਿੰਘ ਮਾਵੀ, ਸਤਿੰਦਰ ਸਿੰਘ ਗਿੱਲ, ਤੇਜਿੰਦਰ ਸਿੰਘ ਸ਼ੇਰ ਗਿੱਲ, ਹਰਿੰਦਰ ਸਿੰਘ ਖਹਿਰਾ, ਗੁਰਧਿਆਨ ਸਿੰਘ ਨਵਾਂ ਗਰਾਉੱ, ਕੁਰਾਲੀ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵਾ, ਮੈਂਬਰ ਅੰਮ੍ਰਿਤਪਾਲ ਕੌਰ ਬਾਠ, ਬੀਬੀ ਕਸ਼ਮੀਰ ਕੌਰ, ਜਸਵੰਤ ਕੌਰ ਸਰਨਾ, ਬੀਬੀ ਮਨਮੋਹਣ ਕੌਰ, ਮਨਜੀਤ ਕੌਰ ਸਾਬਕਾ ਐਮ ਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ