Share on Facebook Share on Twitter Share on Google+ Share on Pinterest Share on Linkedin ਨਵਾਂ ਗਰਾਓਂ ਵਿੱਚ ਨੌਜਵਾਨਾਂ ਵੱਲੋਂ ਆਪ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ ਭੁਪਿੰਦਰ ਸਿੰਗਾਰੀਵਾਲ ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 2 ਫਰਵਰੀ: ਸਥਾਨਕ ਕਸਬਾ ਨਵਾਂ ਗਰਾਓਂ ਵਿੱਚ ਯੂਥ ਆਗੂ ਪ੍ਰਭਜੋਤ ਸਿੰਘ ਬਾਜਵਾ ਵੱਲੋਂ ਹਲਕਾ ਖਰੜ ਤੋਂ ਆਪ ਉਮੀਦਵਾਰ ਕੰਵਰ ਸਿੰਘ ਸੰਧੂ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਸਿਵਾਲਿਕ ਵਿਹਾਰ ਵਿੱਚ ਇਸ ਰੋਡ ਸ਼ੋਅ ਦੀ ਰਵਾਨਗੀ ਮੌਕੇ ਨਗਰ ਕੌਂਸਲ ਨਵਾਂ ਗਰਾਓਂ ਦੇ ਸਾਬਕਾ ਪ੍ਰਧਾਨ ਹਰਬੰਤ ਸਿੰਘ ਬਾਜਵਾ ਅਤੇ ਆਪ ਦੇ ਯੂਥ ਵਿੰਗ ਦੇ ਕਨਵੀਨਰ ਜਗਦੇਵ ਸਿੰਘ ਮਲੋਆ ਨੇ ਹਾਜ਼ਰ ਨੌਜਵਾਨਾਂ ਨੂੰ ਪੰਜਾਬ ਦੀ ਖੁਸ਼ਹਾਲੀ ਅਤੇ ਆਪਣੇ ਉਜਲ ਭਵਿੱਖ ਲਈ ਆਮ ਆਦਮੀ ਪਾਰਟੀ ਦਾ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਸ੍ਰੀ ਬਾਜਵਾ ਅਤੇ ਸ੍ਰੀ ਮਲੋਆ ਵੱਲੋਂ ਝੰਡੀ ਦਿਖਾਉਣ ਤੋਂ ਬਾਅਦ ਸੈਂਕੜੇ ਮੋਟਰ ਸਾਇਕਲਾਂ ’ਤੇ ਰਵਾਨਾਂ ਹੋਏ ਨੌਜਵਾਨਾਂ ਦੇ ਵੱਡੇ ਕਾਫਲੇ ਨੇ ਨਵਾਂ ਗਰਾਓਂ ਅਤੇ ਕਾਂਸਲ ਦੀਆਂ ਗਲੀਆਂ, ਬਜ਼ਾਰਾਂ ਵਿੱਚ ਰੋਡ ਸੋਅ ਕੱਢਿਆ ਅਤੇ ਇਲਾਕੇ ਦੇ ਲੋਕਾਂ ਨੂੰ ਆਪ ਦੇ ਹੱਕ ਵਿੱਚ ਫਤਵਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿੱਛਲੇ 10 ਸਾਲਾਂ ਵਿੱਚ ਨਵਾਂ ਗਰਾਓਂ ਅਤੇ ਕਾਂਸਲ ਸਮੇਤ ਸਮੁੱਚੇ ਖਰੜ ਹਲਕੇ ਦੇ ਵਿਕਾਸ ਵੱਲ ਤਵੱਜੋਂ ਨਹੀਂ ਦਿੱਤੀ। ਜਦੋਂ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਡੱਕਾ ਨਹੀਂ ਤੋੜਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ