ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਖਾਲਸਾ ਸਕੂਲ ਖਰੜ ਦੀ ਹਾਕੀ ਟੀਮਾਂ ਨੂੰ ਮਿਲਿਆ ਪਹਿਲਾ ਸਥਾਨ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਸਤੰਬਰ:
ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈਆਂ ਗਰਮ ਰੁੱਤ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੀਆਂ ਅੰਡਰ-14 ਤੇ ਅੰਡਰ 17 ਲੜਕੇ ਹਾਕੀ ਦੀਆਂ ਟੀਮਾਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਟੀਮਾਂ ਦਾ ਅੱਜ ਸਕੂਲ ਦੇ ਪਿੰ੍ਰਸੀਪਲ ਜਸਵੀਰ ਸਿੰਘ ਧਨੋਆ ਵੱਲੋਂ ਸਟਾਫ ਮੈਂਬਰਾਂ ਵੱਲੋਂ ਹਾਕੀ ਦੇ ਖਿਡਾਰੀਆਂ ਦਾ ਵਿਸੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਹਾਕੀ ਦੇ ਇਨ੍ਹਾਂ ਖਿਡਾਰੀਆਂ ਨੂੰ ਗਿੱਲ ਹਾਕੀ ਅਕੈਡੀਅਮ ਖਰੜ ਦੇ ਮੁੱਖੀ ਜਗਤਾਰ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਮੌਕੇ ਕਮਲਜੀਤ ਕੌਰ ਪੀ.ਟੀ.ਆਈ, ਕੋਚ ਹਰਸਿਮਰਨ ਸਿੰਘ, ਡੀ.ਪੀ.ਈ. ਗੁਰਜੰਟ ਸਿੰਘ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਜੋਰਾ ਸਿੰਘ ਚੱਪੜਚਿੜੀ, ਬਿੱਲਾ ਅਕਾਲਗੜ੍ਹੀਆਂ, ਹਰਪ੍ਰੀਤ ਸਿੰਘ ਆਦਿ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।