ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨੀ ਤੈਅ: ਬਹਾਦਰ ਸਿੰਘ ਓ.ਕੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਜਨਵਰੀ:
ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਮੋਹਨ ਕੰਗ ਦੇ ਹੱਕ ਵਿਚ ਸ਼ਹਿਰ ਦੇ ਵਾਰਡ ਨੰ 9 ਵਿਖੇ ਕੌਂਸਲਰ ਬਹਾਦਰ ਸਿੰਘ ਓ.ਕੇ. ਦੀ ਦੇਖ ਰੇਖ ਵਿਚ ਚੋਣ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸੰਬੋਧਨ ਕਰਦਿਆਂ ਬਹਾਦਰ ਸਿੰਘ ਓ.ਕੇ. ਕਿਹਾ ਕਿ ਪੰਜਾਬ ਵਿੱਚ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨੀ ਤੈਅ ਹੈ ਇਸ ਲਈ ਹਲਕਾ ਵਾਸੀਆਂ ਨੂੰ ਵੀ ਹਲਕੇ ਦੇ ਵਿਕਾਸ ਦਾ ਰਾਹ ਖੋਲਣ ਅਤੇ ਖੁਸ਼ਹਾਲੀ ਲਿਆਉਣ ਦਾ ਮੌਕਾ ਹੈ। ਜਗਮੋਹਨ ਸਿੰਘ ਕੰਗ ਨੇ ਹਲਕੇ ਦੇ ਵਿਕਾਸ ਅਤੇ ਬਿਹਤਰੀ ਲਈ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਣ ਅਤੇ ਹਲਕੇ ਤੋਂ ਸੇਵਾ ਦੇ ਮੌਕੇ ਦੀ ਮੰਗ ਕਰਦਿਆਂ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਨਗਰ ਕੋਸਲ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਬਹਾਦਰ ਸਿੰਘ ਓਕੇ , ਕੋਂਸਲਰ ਬਲਵਿੰਦਰ ਸਿੰਘ ਪਡਿਆਲਾ, ਕੋਂਸਲਰ ਸੁਖਜੀਤ ਕੌਰ ਸੋਢੀ, ਹਰਿਦਰ ਧੀਮਾਨ, ਹੈਪੀ ਧੀਮਾਨ, ਲਖਮੀਰ ਸਿੰਘ , ਰਾਕੇਸ਼ ਕਾਲੀਆ, ਨੰਦੀਪਾਲ ਬਾਂਸਲ , ਕਮਲੇਸ਼ ਚੁੱਘ , ਅਵਤਾਰ ਸਿੰਘ ਤਾਰੀ ਕਲਸੀ, ਪਰਦੀਪ ਕੁਮਾਰ ਰੂੜ੍ਹਾ, ਬਚਿੱਤਰ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ , ਬਲਵੰਤ ਸਿੰਘ, ਦੀਦਾਰ ਸਿੰਘ, ਭਾਗ ਸਿੰਘ, ਲੱਕੀ ਕਲਸੀ ,ਚਦਰਮੋਹਣ ਵਰਮਾ, ਕੁਲਦੀਪ ਸਿੰਘ, ਪ੍ਰੇਮ ਸਿੰਘ, ਟਹਿਲ ਸਿੰਘ, ਗਿਆਨੀ ਬਲਵਿੰਦਰ ਸਿੰਘ ਸਲੇਮਪੁਰ, ਕਰਮਜੀਤ ਸਿੰਘ ਚੈੜੀਆਂ, ਸੱਤੀ ਧਾਲੀਵਾਲ, ਪਿੰਕੀ ਜਪਾਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…