ਅਕਾਲੀ ਦਲ ਦੇ ਖ਼ਿਲਾਫ਼ ਲੜਾਈ ਵਿੱਚ ਪੰਜਾਬ ਦੀ ਮੁੱਖ ਮੁਸਲਿਮ ਸੰਸਥਾ ਵੱਲੋਂ ਪੰਜਾਬ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ

ਆਮ ਆਦਮੀ ਪਾਰਟੀ ’ਤੇ ਘੱਟ ਗਿਣਤੀ ਵਿਰੋਧੀ ਏਜੰਡੇ ਉੱਤੇ ਭਾਜਪਾ ਦੀ ਬੀ-ਟੀਮ ਵਜੋਂ ਕੰਮ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 30 ਜਨਵਰੀ:
ਘੱਟ ਗਿਣਤੀਆਂ ਨੂੰ ਸਮਾਜਿਕ ਤੇ ਸਿਆਸੀ ਪੱਧਰ ’ਤੇ ਪਿੱਛੇ ਧਕੇਲਣ ਦਾ ਕੰਮ ਕਰ ਰਹੀ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੀ ਬੀ-ਟੀਮ ਕਰਾਰ ਦਿੰਦਿਆਂ, ਮਜਲਿਸ ਅਹਿਰਾਰ ਇਸਲਾਮੀ ਹਿੰਦ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਨੂੰ ਆਪਣੀ ਹਮਾਇਤ ਦੇ ਦਿੱਤਾ ਹੈ। ਸੰਸਥਾ ਨੇ ਕਿਹਾ ਕਿ ਨਾ ਅਰਵਿੰਦ ਕੇਜਰੀਵਾਲ ਅਤੇ ਨਾ ਹੀ ਬਾਦਲਾਂ ਉੱਤੇ ਮੁਸਲਿਮਾਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਲੜੀ ਹੇਠ ਪੰਜਾਬ ਅੰਦਰ ਆਪਣੇ ਮਜ਼ਬੂਤ ਘੱਟ ਗਿਣਤੀ ਅਧਾਰ ਦਾ ਸੂਬੇ ਕਾਂਗਰਸ ਨੂੰ ਸਮਰਥਨ ਦਿੰਦਿਆਂ, ਮਜਲਿਸ ਨੇ ਕਿਹਾ ਕਿ ਉਨ੍ਹਾਂ ਨੇ ਫਾਸੀਵਾਦੀ ਤਾਕਤਾਂ ਖਿਲਾਫ ਲੜਨ ਲਈ ਕੈਪਟਨ ਅਮਰਿੰਦਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਟੀਮ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕੀਤੀ ਹੈ।
ਇਸ ਮੌਕੇ ਪਾਰਟੀ ਨੂੰ ਸਮਰਥਨ ਪ੍ਰਗਟਾਉਣ ਸਬੰਧੀ ਸੰਸਥਾ ਦੇ ਫੈਸਲੇ ਨੂੰ ਪ੍ਰਗਟਾਉਣ ਵਾਸਤੇ ਮਜਲਿਸ ਦੇ ਜਨਰਲ ਸਕੱਤਰ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕੀਤੀ। ਸੂਬੇ ਅੰਦਰ ਵੱਡੀ ਗਿਣਤੀ ’ਚ ਮੁਸਲਿਮਾਂ ਦੀ ਨੁਮਾਇੰਦਗੀ ਕਰਨ ਵਾਲੀ, 1929 ’ਚ ਸਥਾਪਤ ਮਜਲਿਸ ਨੇ ਪੰਜਾਬ ’ਚ ਵਿਕਾਸ ਤੇ ਖੁਸ਼ਹਾਲੀ ਲਿਆਉਣ ਵਾਸਤੇ ਸਮੁਦਾਅ ਦੇ ਸਾਰੇ ਮੈਂਬਰਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।
ਲੁਧਿਆਣਵੀ ਨੇ ਕਿਹਾ ਕਿ ਅਕਾਲੀ ਕੁਸ਼ਾਸਨ, ਖਾਸ ਕਰਕੇ ਭੌ ਮਾਫੀਆ ਦੇ ਬੀਤੇ 10 ਸਾਲਾਂ ’ਚ, ਇਨ੍ਹਾਂ ਵੱਲੋਂ ਘੱਟ ਗਿਣਤੀ ਸਮਾਜ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕਰਨ ਨਾਲ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਕਾਂਗਰਸ ਨੂੰ ਸਮਰਥਨ ਦੇਣ ਦੀ ਪ੍ਰੇਰਨਾ ਮਿਲੀ ਹੈ।
ਮਜਲਿਸ ਨੇ ਆਪ ਉਪਰ ਦਿੱਲੀ ’ਚ ਘੱਟ ਗਿਣਤੀ ਸਮੁਦਾਅ ਨਾਲ ਮਤਰੇਈ ਮਾਂ ਵਰਗਾ ਸਲੂਕਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਘੱਟ ਗਿਣਤੀ ਵਿਰੋਧੀ ਏਜੰਡੇ ਉਪਰ ਕੰਮ ਕਰ ਰਹੀ ਹੈ ਅਤੇ ਇਹੋ ਕਾਰਨ ਹੈ ਕਿ ਉਸਨੇ ਆਪਣੀ ਪੰਜਾਬ ਯੂਨਿਟ ਦੀਆਂ ਸੂਬਾ ਪੱਧਰੀ ਕਮੇਟੀਆਂ ’ਚ ਕਿਸੇ ਵੀ ਘੱਟ ਗਿਣਤੀ ਨੂੰ ਸ਼ਾਮਿਲ ਨਹੀਂ ਕੀਤਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…