Share on Facebook Share on Twitter Share on Google+ Share on Pinterest Share on Linkedin ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਗਿੱਲ ਵੱਲੋਂ ਚੋਣ ਪ੍ਰਚਾਰ ਤੇਜ਼ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਜਨਵਰੀ: ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਸਥਾਨਕ ਵਾਰਡ ਨੰਬਰ-15 ਵਿੱਚ ਕੌਂਸਲਰ ਗੌਰਵ ਗੁਪਤਾ ਵਿਸ਼ੂ ਦੀ ਅਗਵਾਈ ਵਿੱਚ ਕੀਤੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਅਤੇ ਰਾਜ ਦੇ ਵਿਕਾਸ ਲਈ ਕੇਂਦਰ ਦੀ ਭਾਈਵਾਲ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਸ੍ਰੀ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਹਲਕੇ ਅਤੇ ਰਾਜ ਵਿੱਚ ਵਿਕਾਸ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਵਿਕਾਸ ਦੀ ਇਹ ਰਫ਼ਤਾਰ ਕਾਇਮ ਰੱਖਣ ਲਈ ਮੁੜ ਅਕਾਲੀ-ਭਾਜਪਾ ਸਰਕਾਰ ਸੱਤਾ ਵਿੱਚ ਲਿਆਉਣੀ ਜ਼ਰੂਰੀ ਹੈ ਤਾਂ ਸੂਬੇ ਦਾ ਤੇਜ਼ ਰਫਤਾਰ ਨਾਲ ਚੱਲ ਰਿਹਾ ਵਿਕਾਸ ਇਸੇ ਤਰ੍ਹਾਂ ਜਾਰੀ ਰਹਿ ਸਕੇ। ਉਨ੍ਹਾਂ ਸ਼ਹਿਰ ਦੇ ਬੱਸ ਸਟੈਂਡ, ਹਸਪਤਾਲ ਅਤੇ ਸਕੂਲ ਸਮੇਤ ਹੋਰ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਦਾ ਵਾਅਦਾ ਕਰਦਿਆਂ ਇਹ ਐਲਾਨ ਵੀ ਕੀਤਾ ਕਿ ਉਹ ਵਿਧਾਇਕ ਬਣ ਕੇ ਨਿੱਜੀ ਹਿੱਤਾਂ ਦੀ ਥਾਂ ਹਲਕੇ ਦੇ ਵਿਕਾਸ ਨੂੰ ਹੀ ਮੁੱਖ ਰੱਖਣਗੇ। ਸ੍ਰੀ ਗਿੱਲ ਨੇ ‘ਆਪ’ ਤੇ ਨਿਸ਼ਾਨਾ ਸਾਧਦਿਆਂ ਕਿਹਾ ਇਹ ਲੋਕ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੇ ਹਨ ਜਿਸ ਨੂੰ ਪੰਜਾਬੀ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਇਸ ਦੌਰਾਨ ਗਿੱਲ ਦੇ ਹੱਕ ਵਿਚ ਵਾਰਡ ਨੰਬਰ-3, 4, 6, 11, 15 ਅਤੇ 16 ਵਿੱਚ ਰੱਖੀਆਂ ਵੱਖ ਵੱਖ ਮੀਟਿੰਗਾਂ ਦੌਰਾਨ ਸ਼ਹਿਰ ਵਾਸੀਆਂ ਨੇ ਭਰਵੀਂ ਹਾਜ਼ਰੀ ਭਰਦਿਆਂ ਗਿੱਲ ਨੂੰ ਭਾਰੀ ਸਮਰਥਨ ਨਾਲ ਜਿਤਾਉਣ ਦਾ ਭਰੋਸ਼ਾ ਦਿੱਤਾ। ਇਸ ਮੌਕੇ ਬਿੱਟੂ ਖੁੱਲਰ, ਆਸ਼ੂ ਗੋਇਲ, ਦਿਆਲ ਚੰਦ ਆੜਤੀ, ਰਾਕੇਸ਼ ਅੱਗਰਵਾਲ, ਜਥੇ.ਚਰਨਜੀਤ ਸਿੰਘ ਚੰਨਾ ਕਾਲੇਵਾਲ, ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਅਨਿਲ ਪਰਾਸ਼ਰ ਮੈਂਬਰ ਪੰਜਾਬ, ਮਨਜੀਤ ਸਿੰਘ ਮੁੰਧੋਂ, ਡਾਇਰੈਕਟਰ ਬਲਵਿੰਦਰ ਸਿੰਘ ਝਿੰਗੜਾਂ, ਦਵਿੰਦਰ ਠਾਕੁਰ, ਰਾਜਦੀਪ ਸਿੰਘ ਹੈਪੀ, ਕੁਲਵੰਤ ਕੌਰ ਪਾਬਲਾ, ਪਾਲਇੰਦਰ ਸਿੰਘ ਬਾਠ, ਹਰਜੀਤ ਸਿੰਘ ਟੱਪਰੀਆਂ ਸਰਕਲ ਪ੍ਰਧਾਨ, ਮਾਸਟਰ ਭਾਰਤ ਭੂਸ਼ਨ, ਲਖਵੀਰ ਲੱਕੀ, ਪ੍ਰਿੰਸ ਸ਼ਰਮਾ, ਤਰਲੋਕ ਚੰਦ ਧੀਮਾਨ, ਸੁਖਵਿੰਦਰ ਸਿੰਘ ਗਿੱਲ, ਸੁਰਿੰਦਰ ਕੌਰ ਸ਼ਹਿਰੀ ਪ੍ਰਧਾਨ, ਰੇਨੂੰ ਗੁਪਤਾ, ਅੰਮ੍ਰਿਤ ਕੌਰ, ਕੁਲਵੀਰ ਕੌਰ, ਅਮਨਦੀਪ ਸਿੰਘ ਗੋਲਡੀ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ