ਅਕਾਲੀ ਉਮੀਦਵਾਰ ਰਣਜੀਤ ਗਿੱਲ ਦੇ ਹੱਕ ਵਿੱਚ ਪਿੰਡਾਂ ਵਿੱਚ ਚੋਣ ਪ੍ਰਚਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 28 ਜਨਵਰੀ:
ਅਕਾਲੀ ਭਾਜਪਾ ਵਰਕਰ ਮਿਲ ਕੇ ਵਿਧਾਨ ਸਭਾ ਹਲਕਾ ਖਰੜ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਜਿਤਾਉਣ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ ਅਤੇ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਪੰਚ ਹਰਜਿੰਦਰ ਸਿੰਘ ਮੁੰਧੋਂ ਦੀ ਅਗਵਾਈ ਵਿੱਚ ਰਣਜੀਤ ਗਿੱਲ ਦੇ ਭਾਣਜੇ ਕਮਲਪ੍ਰੀਤ ਸਿੰਘ, ਵਜਿੰਦਰ ਸਿੰਘ ਬਾਜਵਾ ਅਤੇ ਵਰਕਰਾਂ ਨਾਲ ਮਿਲ ਕੇ ਪਿੰਡ ਮੁੰਧੋਂ ਸੰਗਤੀਆਂ, ਗੁੰਨੋਮਾਜਰਾ, ਮੁੰਧੋਂ ਮਸਤਾਨਾ, ਮੁੰਧੋਂ ਭਾਗ ਸਿੰਘ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਹਰਜਿੰਦਰ ਸਿੰਘ ਮੁੰਧੋਂ ਨੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਰਣਜੀਤ ਸਿੰਘ ਗਿੱਲ ਉਸਾਰੂ ਸੋਚ ਦੇ ਮਾਲਕ ਹਨ ਤੇ ਉਨ੍ਹਾਂ ਦੀ ਮੁਖ ਟੀਚਾ ਹਲਕੇ ਦਾ ਵਿਕਾਸ ਹੈ। ਇਸ ਮੌਕੇ ਐਸ ਵਿੰਗ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਰਣਜੀਤ ਸਿੰਘ ਪ੍ਰਧਾਨ, ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਡਾਇਰੈਕਟਰ ਗੁਰਮੀਤ ਸਿੰਘ ਸਾਂਟੂ, ਪੰਚ ਸੁਰਮੁਖ ਸਿੰਘ, ਮਾ.ਅਜੀਤ ਸਿੰਘ ਬੜੌਦੀ, ਸਰਕਲ ਪ੍ਰਧਾਨ ਕੁਲਵੰਤ ਸਿੰਘ ਪੰਮਾ, ਜੱਗੀ ਮੁੰਧੋਂ, ਬਲਵੀਰ ਸਿੰਘ ਬੀਰੀ, ਪੰਚ ਗੁਰਨਾਮ ਸਿੰਘ, ਪੰਚ ਬਲਹਿੰਦਰ ਸਿੰਘ, ਪੰਚ ਜਸਪਾਲ ਕੌਰ, ਨੰਬਰਦਾਰ ਬਲਦੇਵ ਸਿੰਘ, ਡਾਇਰੈਕਟਰ ਸੰਤ ਸਿੰਘ ਮੁੰਧੋਂ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…