nabaz-e-punjab.com

ਜ਼ਿਲ੍ਹਾ ਮੁਹਾਲੀ ਦੇ 123 ਸਕੂਲਾਂ ਦੀ ਸਿੱਖਿਆ ਸੁਧਾਰ ਟੀਮਾਂ ਵੱਲੋਂ ਅਚਨਚੇਤ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਕੰਮ-ਕਾਜ ਅਤੇ ਸਿੱਖਣ-ਸਿਖਾਉਣ ਪ੍ਰਕਿਰਿਆ ਦੇ ਪੱਧਰ ਨੂੰ ਪਤਾ ਲਗਾਉਣ ਲਈ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਿਆ ਸੁਧਾਰ ਟੀਮਾਂ ਵੱਲੋਂ ਨਿਰੀਖਣ ਕੀਤਾ ਜਾ ਰਿਹਾ ਹੈਂ। ਇਸੇ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ 123 ਸਕੂਲਾਂ ਦਾ ਅਚਨਚੇਤ ਨਿਰੀਖਣ ਸਿੱਖਿਆ ਵਿਭਾਗ ਵੱਲੋਂ ਬਣਾਈਆਂ 19 ਟੀਮਾਂ ਰਾਹੀਂ ਕੀਤਾ ਗਿਆ। ਇਸ ਨਿਰੀਖਣ ਦੌਰਾਨ ਸਾਹਮਣੇ ਆਇਆ ਕਿ ਸਰਕਾਰੀ ਸਕੂਲਾਂ ਦੇ 4 ਅਧਿਆਪਕ ਲੇਟ ਹਾਜ਼ਰ ਪਾਏ ਗਏ। ਇਸ ਦੌਰਾਨ ਟੀਮਾਂ ਨੇ ਰਿਪੋਰਟ ਕੀਤੀ ਕਿ ਨਿਰੀਖਣ ਦੌਰਾਨ ਅਧਿਆਪਕ 1 ਗੈਰਹਾਜ਼ਰ ਸੀ ਅਤੇ 2 ਅਧਿਆਪਕ ਲੰਮੇ ਸਮੇਂ ਤੋਂ ਗੈਰਹਾਜ਼ਰ ਚਲ ਰਹੇ ਹਨ।
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਨਿਰੀਖਣ ਉਪਰੰਤ ਰਿਪੋਰਟ ਪ੍ਰਾਪਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਇਕੱਤਰ ਸਕੂਲਾਂ ਦੇ ਮੁਖੀਆਂ/ਪ੍ਰਿੰਸੀਪਲਾਂ, ਨਿਰੀਖਣ ਟੀਮਾਂ ਅਤੇ ਸਿੱਖਿਆ ਵਿਭਾਗ ਦੇ ਦਫਤਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਪ੍ਰਾਇਮਰੀ, ਪ੍ਰਿੰਸੀਪਲ ਡਾਇਟ ਤੇ ਆਹਲਾ ਅਧਿਕਾਰੀਆਂ ਨੂੰ ਸੰਬੋਧਨ ਕੀਤਾ।
ਉਹਨਾਂ ਕਿਹਾ ਕਿ ਸਕੂਲ ਮੁਖੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਚੁਸਤ-ਦਰੁਸਤ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾਉਣ। ਸਕੂਲਾਂ ਵਿੱਚ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਸਮੇਂ ਦਾ ਪਾਬੰਦ ਹੋਣ ਦੇ ਨਾਲ-ਨਾਲ ਅਧਿਆਪਕਾਂ ਦੇ ਕੰਮਾਂ ਦਾ ਨਿਪਟਾਰਾ ਸਮੇਂ ਦੇ ਅੰਦਰ ਹੋਣਾ, ਅਧਿਆਪਕਾਂ ਦੀਆਂ ਸਿੱਖਣ-ਸਿਖਾਉਣ ਵਿਧੀਆਂ ਦੀ ਉਚਿਤ ਸਿਖਲਾਈ ਹੋਣਾ, ਬਾਲ ਕੇਂਦਰਿਤ ਵਿਧੀਆਂ ਨਾਲ ਪੜ੍ਹਾ ਕੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ, ਸਕੂਲਾਂ ਵਿੱਚ ਸਾਫ਼-ਸਫ਼ਾਈ ਦਾ ਪ੍ਰਬੰਧ ਆਪਣੇ ਘਰਾਂ ਵਾਗੂੰ ਰੱਖਣਾ, ਸਕੂਲਾਂ ‘ਚ ਤਿਆਰ ਕੀਤੀਆਂ ਕੰਪਿਊਟਰ-ਮੈਂਥ-ਸਾਇੰਸ ਲੈਂਬਾਰਟਰੀਆਂ ਤੇ ਲਾਇਬ੍ਰੇਰੀਆਂ ਦਾ ਰੱਖ-ਰਖਾਓ, ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਪੜ੍ਹਾਉਣ ਲਈ ਕਿਤਾਬਾਂ ਦੀ ਨਿਰੰਤਰ ਵੰਡ ਯਕੀਨੀ ਬਣਾਉਣਾ, ਰੋਜਾਨਾ ਅਧਿਆਪਕ ਡਾਇਰੀ ਲਿਖਣਾ, ਸਕੂਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਾ, ਖੇਡ ਨੀਤੀ ਤਹਿਤ ਬੱਚਿਆਂ ਦੀਆਂ ਖੇਡਾਂ ਕਰਵਾਉਣਾ, ਅਗਾਂਹਵਧੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਆਦਿ ਮੁੱਦਿਆਂ ‘ਤੇ ਸੰਜੀਦਗੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਕੀਤੀਆਂ।
ਸਿੱਖਿਆ ਸਕੱਤਰ ਨੇ ਨਿਰੀਖਣ ਦੌਰਾਨ ਲੇਟ, ਗੈਰਹਾਜਰ ਅਤੇ ਲੰਬੀ ਗੈਰਹਾਜਰੀ ਵਾਲੇ ਕਰਮਚਾਰੀਆਂ ਵਿਰੁੱਧ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਸਿੱਖਿਆ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ। ਇਸ ਮੌਕੇ ਡੀਪੀਆਈ ਐਲੀਮੈਟਰੀ ਇੰਦਰਜੀਤ ਸਿੰਘ, ਜਰਨੈਲ ਸਿੰਘ ਕਾਲਕੇ ਅਤੇ ਦਵਿੰਦਰ ਸਿੰਘ ਬੋਹਾ ਸਮੇਤ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…