ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ ਵਿੱਖੇ ਬੱਚਿਆਂ ਨੂੰ ਨਸ਼ੇ ਵਿਰੋਧੀ ਕੀਤਾ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 6 ਮਈ (ਕੁਲਜੀਤ ਸਿੰਘ ):
ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ ਵਿੱਖੇ ਮੁੱਖ ਅਧਿਆਪਕ ਬਲਬੀਰ ਸਿੰਘ ਦੀ ਅਗਵਾਈ ਹੇਠ ਬੱਚਿਆਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ।ਪੰਜ ਦਰਿਆਵਾਂ ਵਾਲੀ ਧਰਤੀ ਤੇ ਅੱਜ ਨਸ਼ੇ ਦਾ ਛੇਵਾਂ ਦਰਿਆ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ।ਇਸਦੀ ਲਪੇਟ ਵਿੱਚ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ।ਲੋੜ ਹੈ ਘਰੋ ਘਰੀ ਬੱਚਿਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀ ਪੀੜੀ ਨੂੰ ਇਸ ਤੋਂ ਬਚਾਇਆ ਜਾ ਸਕੇ।ਬਾਅਦ ਵਿੱਚ ਪੇਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ।ਪਹਿਲੇ ,ਦੂਸਰੇ ,ਤੇ ਤੀਸਰੇ ਸਥਾਨ ਤੇ ਆਉਣ ਵਾਲਿਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬੱਚਿਆਂ ਨੂੰ ਦੂਰ ਰਹਿਣ ਲਈ ਸਹੁੰ ਵੀ ਚੁਕਾਈ ਗਈ।ਇਸ ਮੌਕੇ ਅਦਾਰਸ਼ਪਾਲ ਕੌਰ ,ਅਮਨਦੀਪ ਸਿੰਘ ,ਹਰਪ੍ਰੀਤ ਕੌਰ ,ਦਲਬੀਰ ਸਿੰਘ ,ਸਰਦੂਲ ਸਿੰਘ ,ਸਾਨੀਆ ਗਿੱਲ ,ਅਮਨਪ੍ਰੀਤ ਕੋ ਹਾਜ਼ਿਰ ਸਨ|

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…