Share on Facebook Share on Twitter Share on Google+ Share on Pinterest Share on Linkedin ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਸਮਰਥਕਾਂ ਵੱਲੋ ਪੱਤਰਕਾਰ ਦੀ ਕੁੱਟਮਾਰ ਦੀ ਨਿਖੇਧੀ ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਅਪਰੈਲ: ਭਾਜਪਾ ਖਰੜ ਮੰਡਲ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਅੱਜ ਯੂਥ ਕਾਂਗਰਸ ਦੇ ਮੁੱਖੀ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜਦੀਕੀ ਕਾਂਗਰਸ ਦੇ ਕਾਰਜ ਕਰਤਾਵਾਂ ਵੱਲੋਂ ਇੱਕ ਪੱਤਰਕਾਰ ਤੇ ਕੀਤੇ ਗਏ ਹਮਲੇ ਦੀ ਸਖਤ ਸਬਦਾ ਵਿੱਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਹੁਣ ਬਦਲਾਖੋਰੀ ਦੀ ਸਿਆਸਤ ਦੇ ਘੇਰੇ ਵਿੱਚ ਮੀਡੀਆ ਨੂੰ ਵੀ ਘਸੀਟਿਆ ਜਾ ਰਿਹਾ ਹੈ। ਪੱਤਰਕਾਰ ਤੇ ਹੋਏ ਜਾਨ ਲੇਵਾ ਹਮਲੇ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕਰਦਿਆਂ ਉਨ੍ਹਾ ਕਿਹਾ ਕਿ ਦੇਸ ਦੇ ਚੌਥੇ ਥੰਮ ਮੰਨੇ ਜਾਣ ਵਾਲਿਆ ਤੇ ਅਗਰ ਇਸ ਤਰਾਂ ਹਮਲੇ ਹੁੰਦੇ ਰਹਿਣਗੇ ਤਾਂ ਲੋਕਾਂ ਦੀ ਆਵਾਜ ਕਦੇ ਵੀ ਨਹੀਂ ਉਠ ਸਕੇਗੀ। ਇਹ ਵਿਚਾਰ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਇੱਕ ਮੀਟਿੰਗ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੱਤਰਕਾਰਤਾ ਦਾ ਇੱਕ ਅਹੀਮ ਰੋਲ ਦੇਸ ਦੀ ਆਜਾਦੀ ਦਿਵਾਉਣ ਵਿੱਚ ਰਿਹਾ ਹੈ। ਜੇ ਕਰ ਚੌਥੇ ਸਤੰਬ ਦੇ ਕਾਰਜਕਰਤਾਵਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ, ਸਮਾਜ ਦੀਆਂ ਕੁਰੀਤੀਆਂ ਅਤੇ ਲੋਕਾਂ ਦੀ ਆਵਾਜ ਦਾ ਮੌਹਰੀ ਬਣਕੇ ਪੱਤਰਕਾਰ ਭਾਈਚਾਰਾ ਨੇ ਕੰਮ ਕੀਤਾ ਹੈ। ਮੈਂ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਗੁੰਡੇ ਅਨਸਰਾਂ ਤੇ ਜਲਦ ਤੋਂ ਜਲਦ ਨਕੇਲ ਪਾਈ ਜਾਵੇ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ