ਚੰਡੀਗੜ੍ਹ ਦੇ ਵਿਕਟਰੀ ਰੋਡ ਸ਼ੋਅ ਵਿੱਚ ਕੁਲਵੰਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਸਮਰਥਕ ਹੋਏ ਸ਼ਾਮਲ

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵਲੰਟੀਅਰਾਂ ਤੇ ਚੰਡੀਗੜ੍ਹੀ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਵੱਲੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਵਿੱਚ 14 ਸੀਟਾਂ ਜਿੱਤਣ ਤੇ ਅੱਜ ਚੰਡੀਗੜ੍ਹ ਵਿੱਚ ਅੱਜ ਅਰੋਮਾ ਹੋਟਲ ਲਾਈਟਾਂ ਦੀ ਵਿਕਟਰੀ ਰੋਡ ਮਾਰਚ ਕੱਢਿਆ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਖੁਦ ਚੰਡੀਗੜ੍ਹ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਵਿਕਟਰੀ ਰੋਡ ਸ਼ੋਅ ਨੂੰ ਉਸ ਸਮੇਂ ਹੋਰ ਵੀ ਵੱਡੀ ਸਫਲਤਾ ਮਿਲੀ ਜਦੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ‘ਆਪ’ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸੈਂਕੜੇ ਵਲੰਟੀਅਰ ਅਤੇ ਸਮਰਥਕ ਇਸ ਰੋਡ ਸ਼ੋਅ ਵਿੱਚ ਸ਼ਾਮਲ ਹੋਏ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਕਾਰਪੋਰੇਸ਼ਨ ਚੋਣਾਂ ਤਾਂ ਸਿਰਫ ਇਕ ਛੋਟੀ ਜਿਹੀ ਝਲਕ ਸੀ, ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੀ ਲੀਡ ਪ੍ਰਾਪਤ ਕਰੇਗੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਨੂੰ ਜਿਉਂ ਹੀ ਆਪ ਦੀ ਹਾਈਕਮਾਂਡ ਵੱਲੋਂ ਮੁਹਾਲੀ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਐਲਾਨਿਆ ਤਾਂ ਉਨ੍ਹਾਂ ਵੱਲੋਂ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਅਤੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਆਪ ਦੀ ਜ਼ਿਲ੍ਹਾ ਜਨਰਲ ਸਕੱਤਰ ਪ੍ਰਭਜੋਤ ਕੌਰ, ਐਡਵੋਕੇਟ ਅਮਰਦੀਪ ਕੌਰ, ਕਰਮਜੀਤ ਸ਼ਾਮਪੁਰੀ, ਰਾਜੇਸ਼ ਰਾਣਾ, ਮਦਨ ਲਾਲ ਬਲੌਂਗੀ, ਜਸਪਾਲ ਸਿੰਘ, ਮੈਡਮ ਗੋਗਾ ਬਡਮਾਜਰਾ, ਕੌਂਸਲਰ ਗੁਰਮੀਤ ਕੌਰ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਫੂਲਰਾਜ ਸਿੰਘ-ਸਟੇਟ ਐਵਾਰਡੀ, ਕੁਲਦੀਪ ਸਿੰਘ-ਸਮਾਣਾ, ਜਸਪਾਲ ਸਿੰਘ ਮਟੌਰ, ਕਰਮਜੀਤ ਸਿੰਘ, ਹਰਵਿੰਦਰ ਸਿੰਘ, ਆਰਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਭੁਪਿੰਦਰ ਸਿੰਘ ਜੋਗੀ, ਧੀਰਜ ਕੁਮਾਰ ਗੋਰੀ, ਨਰਿੰਦਰ ਸਿੰਘ, ਗੁਰਮੇਲ ਸਿੰਘ, ਨਾਰਾਇਣ ਸਿੰਘ, ਰਾਜੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਅਤੇ ਸਮਰਥਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…