ਕੈਪਟਨ ਸਿੱਧੂ ਵੱਲੋਂ ਪਿੰਡ ਬਲੌਂਗੀ ਨੂੰ ਗੋਦ ਲੈਣ ਦਾ ਐਲਾਨ

ਪਿੰਡ ਬਲੌਂਗੀ ਤੇ ਬਲੌਂਗੀ ਦੀਆਂ ਸਮੂਹ ਕਲੋਨੀਆਂ ਵੱਲੋਂ ਕੈਪਟਨ ਸਿੱਧੂ ਨੂੰ ਹਮਾਇਤ ਦੇਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਵਿਧਾਨ ਸਭਾ ਹਲਕਾ ਮੁਹਾਲੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਪਾਰਟੀ ਵਰਕਰਾਂ ਨੇ ਚੋਣਾਂ ਨੇੜੇ ਆਉਣ ’ਤੇ ਉਨ੍ਹਾਂ ਦੇ ਚੋਣ ਪ੍ਰਚਾਰ ’ਚ ਹੋਰ ਤੇਜ਼ੀ ਲਿਆ ਦਿੱਤੀ ਹੈ। ਅੱਜ ਕੈਪਟਨ ਸਿੱਧੂ ਦਾ ਪਿੰਡ ਬਲੌਂਗੀ ਵਿਖੇ ਆਦਰਸ਼ ਕਲੋਨੀ ਤੇ ਦਸ਼ਮੇਸ਼ ਕਲੋਨੀ ਪਹੁੰਚਣ ਉੱਤੇ ਪਿੰਡ ਦੀ ਸਰਪੰਚ ਭਿੰਦਰਜੀਤ ਕੌਰ ਤੇ ਸਮੂਹ ਸੰਗਤ ਵੱਲੋਂ ਢੋਲ ਧਮਾਕੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਅਤੇ ਕਲੋਨੀਆਂ ਦੀ ਸਾਂਝੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਡੀ.ਸੀ. ਦੇ ਕਾਰਜਕਾਲ ਦੌਰਾਨ ਪਿੰਡ ਬਲੌਂਗੀ ਨੂੰ ਦਿਲੋਂ ਗੋਦ ਲਿਆ ਸੀ ਅਤੇ ਇਸ ਪਿੰਡ ਦੀ ਹਰ ਉਹ ਸਮੱਸਿਆ, ਜਿਸ ਨਾਲ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ, ਨੂੰ ਉਨ੍ਹਾਂ ਨੇ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਹੈ।
ਕੈਪਟਨ ਸਿੱਧੂ ਨੇ ਕਿਹਾ ਕਿ ਦਿਲੋਂ ਗੋਦ ਲਏ ਇਸ ਪਿੰਡ ਲਈ ਉਹ ਸਰਕਾਰ ਬਣਨ ’ਤੇ ਹੋਰ ਵਿਸ਼ੇਸ਼ ਸੁਵਿਧਾਵਾਂ ਨੂੰ ਲੈ ਕੇ ਆਉਣਗੇ ਤਾਂ ਜੋ ਇਹ ਪਿੰਡ ਸ਼ਹਿਰ ਦੀ ਤਰਜ਼ ਵਾਂਗ ਇੱਕ ਵੱਖਰੀ ਪਹਿਚਾਣ ਨਾਲ ਨਜ਼ਰ ਆਵੇ। ਉਨ੍ਹਾਂ ਕਲੋਨੀ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਗਰੀਬ ਪਰਿਵਾਰਾਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਾਰੀਆਂ ਲੋਕ ਭਲਾਈ ਪੈਨਸ਼ਨਾਂ 500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਜਾ ਰਹੀ ਹੈ। ਸ਼ਗਨ ਸਕੀਮ ਦੀ ਰਾਸ਼ੀ 15 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕੀਤੀ ਜਾਵੇਗੀ । ਇਸ ਤੋਂ ਇਲਾਵਾ ਖੰਡ 5 ਰੁਪਏ ਕਿੱਲੋ ਅਤੇ ਘਿਓ 25 ਰੁਪਏ ਕਿਲੋ ਦੇਣ ਦਾ ਨਵਾਂ ਉਪਰਾਲਾ ਕੀਤਾ ਜਾਵੇਗਾ। ਸਾਰੇ ਨੀਲਾ ਕਾਰਡ ਧਾਰਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੰਪਲੀਟ ਕਿਚਨ ਪੈਕੇਜ ਵੀ ਦਿੱਤੇ ਜਾਣਗੇ ਜਿਸ ਵਿਚ ਪ੍ਰੈਸ਼ਰ ਕੂਕਰ, ਚੁੱਲ੍ਹਾ ਅਤੇ ਸਿਲੰਡਰ ਸ਼ਾਮਲ ਹਨ। ਇੰਨਾ ਹੀ ਨਹੀਂ ਨੀਲਾ ਕਾਰਡ ਧਾਰਕਾਂ, ਛੋਟੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਦੇ ਇਲਾਜ ਦੀ ਰਕਮ ਵਧਾ ਕੇ 1 ਲੱਖ ਰੁਪਏ ਸਾਲਾਨਾ ਕੀਤੀ ਜਾਵੇਗੀ ।ਅੌਰਤਾਂ ਦੀ ਭਲਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਦਸਵੀਂ ਪਾਸ ਅੌਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ।
ਕਾਲਜ ਪੜ੍ਹਦੀਆਂ ਕੁੜੀਆਂ ਨੂੰ ਸਾਇਕਲ ਦੀ ਤਰਜ਼ ’ਤੇ ਸਕੂਟੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਉਹ ਵਿਧਾਇਕ ਬਣੇ ਤਾਂ ਅਗਲੇ ਪੰਜ ਸਾਲ ਵਿਚ ਬਲੌਂਗੀ ਪਿੰਡ ’ਚ ਪੇਂਡੂ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮੋਹਾਲੀ ਹਲਕੇ ’ਚ ਪੈਂਦੇ ਪਿੰਡਾਂ ਵਿਚ ਪੀਣ ਲਈ ਸਾਫ ਪਾਣੀ ਅਤੇ ਸੀਵਰੇਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ਪਿੰਡਾਂ ਦੀ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸੋਲਰ ਲਾਇਟਾਂ ਲਗਾਈਆਂ ਜਾਣਗੀਆਂ। ਪਿੰਡਾਂ ਵਿਚ ਆਟਾ ਦਾਲ ਸਕੀਮ ਵਾਲੀਆਂ ਵਸਤਾਂ ਦੇਣ ਲਈ ਵਿਸ਼ੇਸ਼ ਦੁਕਾਨਾਂ , ਮੈਡੀਕਲ ਕਲੀਨਿਕ ਅਤੇ ਸੇਵਾ ਕੇਂਦਰ ਖੋਲ੍ਹੇ ਜਾਣਗੇ। ਸਾਰੀਆਂ ਲਿੰਕ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਪਿੰਡ ਬਲੌਂਗੀ ਦੀ ਸਰਪੰਚ ਭਿੰਦਰ ਕੌਰ ਨੇ ਕੈਪਟਨ ਸਿੱਧੂ ਨੂੰ ਪਿੰਡ ਦੇ ਟੋਭੇ ਦਾ ਪੁਖਤਾ ਹੱਲ ਕੱਢਣ ਅਤੇ ਗਲੀਆਂ ਪੱਕੀਆਂ ਕਰਵਾਉਣ ਦੀ ਅਪੀਲ ਕੀਤੀ। ਜਿਸ ’ਤੇ ਕੈਪਟਨ ਸਿੱਧੂ ਨੇ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪਿੰਡ ਬਲੌਂਗੀ ਵਾਸੀ ਗੁਰਮੀਤ ਕੌਰ ਸਮੇਤ ਕਈ ਹੋਰ ਪਰਿਵਾਰ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦਾ ਪਾਰਟੀ ਵਰਕਰਾਂ ਵੱਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਸਰਪੰਚ ਭਿੰਦਰਜੀਤ ਕੌਰ ਨੇ ਕੈਪਟਨ ਸਿੱਧੂ ਨੂੰ ਪਿੰਡ ਵਿਚੋਂ ਇੱਕ-ਇੱਕ ਵੋਟ ਉਨ੍ਹਾਂ ਦ ਹੱਕ ਵਿੱਚ ਭੁਗਤਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਬੀਜੇਪੀ ਦੀ ਜ਼ਿਲ੍ਹਾ ਸਕੱਤਰ ਤੁਲਿਕਾ ਤ੍ਰਿਪਾਠੀ, ਕੇਸਰ ਸਿੰਘ, ਗੋਬਿੰਦ ਚੰਦ, ਕੁਲਵਿੰਦਰ ਕੌਰ, ਚੇਤਨ ਰਾਣਾ, ਮਣੀ ਬਡਵਾਲ, ਜੱਸੀ, ਰਿੰਕੂ, ਸਰਬਜੀਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ, ਦਿਨੇਸ਼ ਕੁਮਾਰ, ਅਨਿਲ ਕੁਮਾਰ ਗੱਡੂ ਅਤੇ ਪਿੰਡ ਤੇ ਕਲੋਨੀ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਜੀਤੀ ਸਿੱਧੂ ਨੇ ਕੀਤਾ ਸਵਾਗਤ, ਕਿਹਾ ਪੰਜਾਬ…