ਬ੍ਰਾਹਮਣ ਮਾਜਰਾ ਦਾ ਕਬੱਡੀ ਕੱਪ ਕਾਉਂਦੇ ਕਲਾਂ ਨੇ ਜਿੱਤਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਨਗਰ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਬਡੀ ਦਾ ਦੋ ਰੋਜ਼ਾ ਮਹਾਂਕੁੰਭ ਕਰਵਾਇਆ ਗਿਆ ਜਿਸ ਵਿਚ ਕਾਉਂਕੇ ਕਲਾਂ ਦੀ ਟੀਮ ਨੇ ਜਿੱਤ ਦਰਜ ਕਰਦਿਆਂ ਇਨਾਮੀ ਰਾਸ਼ੀ ਤੇ ਕਬਜ਼ਾ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਕਲੱਬ ਪ੍ਰਧਾਨ ਅਤੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਕਬੱਡੀ ਦੇ ਇਸ ਮਹਾਂਕੁੰਭ ਦੌਰਾਨ ਸੂਬੇ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ ਤੇ ਫਾਈਨਲ ਮੁਕਾਬਲੇ ਵਿਚ ਕਾਉਂਕੇ ਕਲਾਂ ਦੀ ਟੀਮ ਨੇ ਕਲਸੀਆਂ ਨੂੰ ਹਰਾਕੇ ਜੇਤੂ ਰਾਸ਼ੀ ਅਤੇ ਕੱਪ ਤੇ ਕਬਜ਼ਾ ਕਰ ਲਿਆ।
ਪ੍ਰਬੰਧਕਾਂ ਨੇ ਦੱਸਿਆ ਕਿ ਬੈਸਟ ਜਾਫੀ ਵੱਜੋਂ ਪੰਮਾ ਸੁਹਣਾ ਤੇ ਮੋਟਾ ਕਾਉਂਕੇ ਕਲਾਂ ਨੂੰ ਸਾਂਝੇ ਰੂਪ ਵਿਚ ਅਤੇ ਬੈਸਟ ਰੇਡਰ ਕਾਲਾ ਧਨੌਲਾ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਕੱਬਡੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਉਘੇ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਮੱੁਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਦਵਿੰਦਰ ਸਿੰਘ ਬਾਜਵਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਸਹਾਈ ਸਿੱਧ ਹੁੰਦੇ ਹਨ।
ਇਸ ਮੌਕੇ ਚਰਨਜੀਤ ਸਿੰਘ ਚੰਨੀ, ਜਸਟਿਸ ਨਿਰਮਲ ਸਿੰਘ, ਡਾ.ਚਰਨਜੀਤ ਸਿੰਘ, ਚੇਅਰਮੈਨ ਨਰਿੰਦਰ ਸਿੰਘ ਸਿੰਹੋਮਾਜਰਾ, ਜਸਵੰਤ ਸਿੰਘ ਬਾਵਾ ਦੁਲੱਚੀਮਾਜਰਾ, ਬਲਵਿੰਦਰ ਸਿੰਘ ਚੱਕਲਾਂ, ਜੈ ਸਿੰਘ ਚੱਕਲਾਂ, ਜੱਸਾ ਚੱਕਲ, ਗੁਰਸ਼ਰਨ ਸਿੰਘ ਐਸ.ਡੀ.ਓ, ਸਾਬਕਾ ਸਰਪੰਚ ਨਰੇਸ਼ ਕੁਮਾਰ, ਮਿਹਰ ਸਿੰਘ ਸਰਪੰਚ ਸਿੰਘ, ਸਰਬਜੀਤ ਸਿੰਘ ਚੈੜੀਆਂ, ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਭੁਪਿੰਦਰ ਕੁਮਾਰ, ਬਿੰਦਰ ਚਿੰਤਗੜ੍ਹਂ, ਪਰਮਿੰਦਰ ਸਿੰਘ ਪੰਚ, ਪਾਲ ਸਿੰਘ, ਜਗਤਾਰ ਸਿੰਘ ਜੱਗਾ, ਹਰਿੰਦਰ ਸਿੰਘ ਧਨੋਆ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …