ਰਾਣੀਮਾਜਰਾ ਦੇ ਵਿਸ਼ਾਲ ਖੂਨਦਾਨ ਕੈਂਪ ਦੌਰਾਨ 120 ਯੂਨਿਟ ਖੂਨ ਇਕੱਤਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਅਪਰੈਲ:
ਨੇੜਲੇ ਪਿੰਡ ਰਾਣੀਮਾਜਰਾ ਵਿਖੇ ਸ਼ੇਰ-ਏ-ਪੰਜਾਬ ਯੂਥ ਕਲੱਬ ਵੱਲੋਂ ਰੋਇਲ ਸਟਾਰ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਜੀ.ਐਮ.ਸੀ.ਐਚ ਸੈਕਟਰ 32 ਚੰਡੀਗੜ੍ਹ ਤੋਂ ਆਈ ਡਾਕਟਰੀ ਟੀਮ ਨੇ 120 ਯੂਨਿਟ ਖੂਨ ਇਕੱਤਰ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਗੁਰਵਿੰਦਰ ਸਿੰਘ ਡੂਮਛੇੜੀ ਨੇ ਰੀਬਨ ਕੱਟਕੇ ਕੀਤਾ ਅਤੇ ਮੁਖ ਮਹਿਮਾਨ ਵੱਜੋਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ, ਚੇਅਰਮੈਨ ਬਲਕਾਰ ਸਿੰਘ ਭੰਗੂ ਕਿਸਾਨ ਖੇਤ ਮਜਦੂਰ ਸੈਲ, ਸਤਿੰਦਰ ਸਿੰਘ ਗਿੱਲ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ ਅਤੇ ਕੌਂਸਲਰ ਭਾਨੂੰ ਪ੍ਰਤਾਪ ਨੇ ਹਾਜ਼ਰੀ ਭਰਦਿਆਂ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਮੁਖ ਪ੍ਰਬੰਧਕ ਗਿੰਦੀ ਰਾਣੀਮਾਜਰਾ ਤੇ ਸੰਨੀ ਬਨਵੈਤ ਨੇ ਮੁਖ ਮਹਿਮਾਨਾਂ, ਡਾਕਟਰੀ ਟੀਮ ਅਤੇ ਖੂਨਦਾਨੀਆਂ ਦਾ ਸਨਮਾਨ ਕੀਤਾ। ਇਸ ਮੌਕੇ ਜ਼ੈਲਦਾਰ ਚੈੜੀਆਂ ਅਤੇ ਚੇਅਰਮੈਨ ਭੰਗੂ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਨਾਲ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਮੁਨੀਸ਼ ਮਾਜਰੀ, ਲਖਵੀਰ ਸਿੰਘ ਲੱਕੀ ਕਲਸੀ, ਜਗਦੇਵ ਸਿੰਘ, ਰਣਜੀਤ ਸਿੰਘ ਕਾਕਾ, ਸਤਨਾਮ ਧੀਮਾਨ, ਪ੍ਰੀਤ ਮਾਹਲ, ਸੋਨੀ, ਗਗਨ ਚੈੜੀਆਂ, ਗੁਰੀ ਬਾਸੀ, ਜਸਵੀਰ ਸਿੰਘ, ਜਸਵੰਤ ਸਿੰਘ, ਲਖਵਿੰਦਰ ਲੱਕੀ, ਰਣਜੀਤ ਖਾਨ, ਮਨਦੀਪ ਧੀਮਾਨ, ਰਵੀ ਰਾਣਾ, ਗੁਰਿੰਦਰ ਬੈਦਵਾਣ, ਰਵੀ ਹਾਂਡਾ, ਗੁਰਸੇਵਕ ਸਿੰਘ ਭੰਗੂ ਸਮੇਤ ਵੱਡੀ ਗਿਣਤੀ ਵਿਚ ਖ਼ੂਨਦਾਨੀ ਤੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…