Share on Facebook Share on Twitter Share on Google+ Share on Pinterest Share on Linkedin ਬੀਬੀ ਗਰਚਾ ਨੇ ਹਲਕਾ ਖਰੜ ਦੇ ਕਾਂਗਰਸੀ ਵਰਕਰਾਂ ਦੀ ਰੈਲੀ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ ਕਾਂਗਰਸ ਹਾਈ ਕਮਾਂਡ ਨੂੰ ਖਰੜ ਹਲਦੇ ਦੀ ਟਿਕਟ ਬਾਰੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਸਥਾਨਕ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵੱਲੋਂ ਬੀਬੀ ਗਰਚਾ ਨੂੰ ਆਜ਼ਾਦ ਚੋਣ ਲੜਨ ਦੀ ਸਲਾਹ ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਜਨਵਰੀ: ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਲਈ ਹਲਕਾ ਖਰੜ ਤੋਂ ਪਾਰਟੀ ਦੀ ਟਿਕਟ ਜਗਮੋਹਨ ਸਿੰਘ ਕੰਗ ਨੂੰ ਦਿੱਤੇ ਜਾਣ ਦੇ ਵਿਰੋਧ ਵਜੋਂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵੱਲੋਂ ਸਥਾਨਕ ਸ਼ਹਿਰ ਵਿਖੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿਚ ਹਲਕੇ ਦੇ ਕਾਂਗਰਸੀ ਆਗੂਆਂ, ਵਰਕਰਾਂ ਦੀ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਹਲਕੇ ਆਮ ਲੋਕੀਂ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਬੁਲਾਰਿਆਂ ਨੇ ਹਲਕਾ ਖਰੜ ਤੋਂ ਪਾਰਟੀ ਦੀ ਟਿਕਟਬੀਬੀ ਗਰਚਾ ਨੂੰ ਨਾ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਹ ਨਾਅਰਾ ਦਿੱਤਾ ‘ਹਲਕਾ ਖਰੜ ਵਿੱਚ ਟਿਕਟ ਬਦਲੋ ਤੇ ਬੀਬੀ ਗਰਚਾ ਲਿਆਓ’। ਇਸ ਮੌਕੇ ਬੀਬੀ ਗਰਚਾ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਖਰੜ ਦੇ ਲੋਕਾਂ ਦੀ ਸੇਵਾ ਕਰਕੇ ਬੜਾ ਮਾਣ ਸਨਮਾਨ ਮਿਲਿਆ ਹੈ। ਸਾਰੇ ਸਾਥੀਆਂ ਨੇ ਜਿੰਨਾ ਉਨ੍ਹਾਂ ਨੂੰ ਪਿਆਰ ਦਿੱਤਾ, ਉਸ ਦੇ ਲਈ ਉਹ ਰਿਣੀ ਹਨ। ਉਨ੍ਹਾਂ ਕਿਹਾ ਕਿ ਹਲਕਾ ਇਹ ਉਨ੍ਹਾਂ ਦਾ ਇੱਕ ਪਰਿਵਾਰ ਦੀ ਤਰ੍ਹਾਂ ਹੈ। ਉਹ ਚੋਣਾਂ ਸਬੰਧੀ ਕੋਈ ਵੀ ਫ਼ੈਸਲਾ ਲੈਣ ਲਈ ਇਸ ਹਲਕਾ ਖਰੜ ਰੂਪੀ ਪਰਿਵਾਰ ਦੇ ਨਾਲ ਜੁੜੇ ਰਹਿਣਗੇ। ਉਨ੍ਹਾਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਕਿਹਾ ਕਿ ਉਹ ਹਲਕਾ ਖਰੜ ਦੇ ਲੋਕਾਂ ਦੀ ਅਵਾਜ਼ ਨੂੰ ਪਹਿਚਾਣੇ ਅਤੇ ਲੋਕਾਂ ਦੀਆਂ ਭਾਵਨਾਂਵਾਂ ਅਨੁਸਾਰ ਅਤੇ ਪਾਰਟੀ ਵੱਲੋਂ ਕਰਵਾਏ ਸਰਵੇਖਣ ਮੁਤਾਬਕ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦੇਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹ ਆਪਣੇ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਮੁਤਾਬਕ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ ਪ੍ਰੰਤੂ ਮੁੱਖ ਮੰਤਰੀ ਵੀ ਤਾਂ ਹੀ ਬਣਾਇਆ ਜਾ ਸਕਦਾ ਹੈ ਜੇਕਰ ਜਿੱਤਣ ਵਾਲੇ ਉਮੀਦਵਾਰ ਬਣਾਏ ਜਾਣਗੇ। ਖਰੜ ਤੋਂ ਮੌਜੂਦਾ ਉਮੀਦਵਾਰ ਦਾ ਜਿੱਤਣਾ ਨਾਮੁਮਕਿਨ ਹੈ ਕਿਉਂਕਿ ਸਾਰੇ ਸਰਵੇਖਣਾਂ ਵਿੱਚ ਉਸ ਦਾ ਗਰਾਫ਼ ਡਿੱਗਿਆ ਹੀ ਨਜ਼ਰ ਆਇਆ ਹੈ। ਇਸੇ ਲਈ ਉਸ ਦਾ ਨਾਂ ਪਹਿਲੀ ਲਿਸਟ ਵਿੱਚ ਨਹੀਂ ਸੀ ਅਤੇ ਕੱਟਣ ਵਾਲੇ ਵਿਧਾਇਕਾਂ ਦੀ ਲਿਸਟ ਵਿੱਚ ਉਸ ਦਾ ਨਾਮ ਸਭ ਤੋਂ ਉਤੇ ਸੀ। ਇਸ ਲਈ ਪਾਰਟੀ ਮੁੜ ਵਿਚਾਰ ਕਰੇ ਤਾਂ ਜੋ ਮੈਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾ ਸਕਾਂ। ਇਸ ਮੌਕੇ ਭੁਪਿੰਦਰ ਸ਼ਰਮਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਰਾਲੀ, ਨਰਿੰਦਰ ਸਿੰਘ ਪਡਿਆਲਾ ਅਤੇ ਅਮਰੀਕ ਸਿੰਘ ਹੈਪੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਦੀ ਹਾਈਕਮਾਂਡ ਨੇ ਹਲਕਾ ਖਰੜ ਤੋਂ ਸ੍ਰੀਮਤੀ ਗਰਚਾ ਨੂੰ ਟਿਕਟ ਨਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਪਿਛਲੇ ਲੰਬੇ ਸਮੇਂ ਤੋਂ ਹਲਕੇ ਵਿੱਚ ਨਰਾਜ਼ ਚੱਲ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਮਨਾ ਕੇ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਮੈਡਮ ਗਰਚਾ ਦੇ ਨਾਲ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਜੁੜ ਚੁੱਕੀਆਂ ਹਨ। ਕਾਂਗਰਸੀ ਆਗੂ ਪ੍ਰਮੋਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਹਲਕਾ ਖਰੜ ਦੀ ਟਿਕਟ ਬਾਰੇ ਇੱਕ ਵਾਰ ਮੁੜ ਤੋਂ ਵਿਚਾਰ ਕਰੇ ਅਤੇ ਕਰਵਾਏ ਗਏ ਸਰਵੇਖਣ ਮੁਤਾਬਕ ਹੀ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ। ਜੇਕਰ ਹਾਈਕਮਾਂਡ ਅਜਿਹਾ ਨਹੀਂ ਕਰਦੀ ਤਾਂ ਫਿਰ ਚੋਣਾਂ ਵਿੱਚ ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਦੀ ਕਰਾਰੀ ਹਾਰ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੇ। ਇਸ ਮੌਕੇ ਪ੍ਰਮੋਦ ਜੋਸ਼ੀ, ਰਵੀ ਪੈਂਤਪੁਰ, ਰਾਜੇਸ਼ ਰਾਠੌਰ, ਆਸ਼ਾ ਬੱਤਾ, ਜਗੀਰ ਰਾਮ (ਸਾਰੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ), ਵਿਕਰਮ ਕਪੂਰ, ਲੱਕੀ ਕਲਸੀ, ਅਮਿਤ ਗੌਤਮ, ਹਿਮਾਂਸ਼ੂ ਧੀਮਾਨ, ਪੀਟਰ ਜੋਸਫ਼, ਮੁਨੀਸ਼ ਗੌਤਮ, ਜਸਵਿੰਦਰ ਸਿੰਘ ਕਾਲਾ ਖਿਜਰਾਬਾਦ, ਨਰਿੰਦਰ ਸਿੰਘ ਪਡਿਆਲਾ, ਬਲਬੀਰ ਸਿੰਘ ਚੰਦੋਂ, ਸਤਵੀਰ ਸਿੰਘ ਖਰੜ, ਰਾਮ ਰਤਨ ਵਿੱਕੀ ਸ਼ਿਵਜੋਤ, ਪ੍ਰਿਤਪਾਲ ਸਿੰਘ ਢਿੱਲੋਂ ਮਾਡਲ ਟਾਊਨ, ਅਮਰੀਕ ਸਿੰਘ ਹੈਪੀ, ਹਰਜੀਤ ਸਿੰਘ ਗੰਜਾ ਜ਼ਿਲ੍ਹਾ ਪ੍ਰਧਾਨ ਸਪੋਰਟਸ ਸੈੱਲ, ਜਸਪਾਲ ਸਿੰਘ ਐਸ.ਸੀ. ਸੈੱਲ, ਸਰਬਜੀਤ ਸਿੰਘ ਟੋਡਰਮਾਜਰਾ, ਡਾ. ਅਨਵਰ ਹੁਸੈਨ, ਡਾ. ਗੁਰਮੁਖ ਸਿੰਘ ਖਿਜਰਾਬਾਦ, ਗੁਰਦੀਪ ਕੌਰ ਸਾਬਕਾ ਐਮ.ਸੀ. ਖਰੜ, ਪਰਮਜੀਤ ਕੌਰ ਖਰੜ, ਗੁਰਲੀਨ ਕੌਰ, ਕੇ.ਕੇ. ਸ਼ਰਮਾ ਸੰਨੀ ਇਨਕਲੇਵ ਨੇ ਹੱਥ ਖੜ੍ਹੇ ਕਰਕੇ ਕਿਹਾ ਜੇਕਰ ਮੈਡਮ ਗਰਚਾ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਵੀ ਚੋਣ ਲੜਦੇ ਹਨ ਤਾਂ ਉਹ ਡੱਟ ਕੇ ਉਨ੍ਹਾਂ ਦੇ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਹਲਕਾ ਖਰੜ ਵਿੱਚ ਕਾਂਗਰਸੀ ਆਗੂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਹੀ ਕਾਂਗਰਸ ਪਾਰਟੀ ਦੀ ਸੀਟ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ