Share on Facebook Share on Twitter Share on Google+ Share on Pinterest Share on Linkedin ਅਮ੍ਰਿਤਪਾਲ ਕੌਰ ਬਾਠ ਦੀ ਅਗਵਾਈ ਵਿਚ ਰਣਜੀਤ ਗਿੱਲ ਲਈ ਵੋਟਾਂ ਮੰਗੀਆਂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਜਨਵਰੀ: ਸਥਾਨਕ ਸ਼ਹਿਰ ਦੇ ਵਾਰਡ ਨੰਬਰ-13 ਤੋਂ ਕੌਂਸਲਰ ਅਮ੍ਰਿਤਪਾਲ ਕੌਰ ਬਾਠ ਅਤੇ ਜੈ ਸਿੰਘ ਚੱਕਲਾਂ ਦੀ ਅਗਵਾਈ ਵਿਚ ਅਕਾਲੀ-ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਨੇ ਵਾਰਡ ਨੰਬਰ 13 ਅਤੇ 14 ਵਿਚ ਘਰ ਘਰ ਜਾ ਕੇ ਲੋਕਾਂ ਨੂੰ ਰਣਜੀਤ ਸਿੰਘ ਗਿੱਲ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਗਲਬਾਤ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਇਆ ਜਿਸ ਦੀ ਸਭ ਤੋਂ ਵੱਡੀ ਮਿਸ਼ਾਲ ਸ਼ਹਿਰ ਵਿਚ ਪਾਏ ਸੀਵਰੇਜ ਤੋਂ ਮਿਲਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ ਤਾਂ ਜੋ ਤੀਸਰੀ ਵਿਚ ਸੂਬੇ ਵਿਚ ਗਠਜੋੜ ਦੀ ਸਰਕਾਰ ਬਣ ਸਕੇ ਤੇ ਰਹਿੰਦੇ ਕੰਮ ਜਲਦ ਨੇਪਰੇ ਚਾੜੇ ਜਾ ਸਕਣ। ਇਸ ਮੌਕੇ ਕੌਂਸਲਰ ਕੁਲਵੰਤ ਕੌਰ ਪਾਬਲਾ, ਬੰਟੀ ਗਿੱਲ, ਸਾਬੀ ਗਿੱਲ, ਰਾਕੇਸ਼ ਅੱਗਰਵਾਲ, ਯੂਥ ਆਗੂ ਪ੍ਰਿੰਸ ਸ਼ਰਮਾ, ਜਰਨੈਲ ਸਿੰਘ ਰਹੀਮਾਜਰਾ, ਰਾਜੂ ਇੰਦਰਾ, ਮੱਖਣ ਸਿੰਘ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਪ੍ਰਧਾਨ ਐਸ.ਸੀ ਵਿੰਗ, ਜਸਵੀਰ ਸਿੰਘ, ਰਿੰਕੂ ਵਰਮਾ, ਕਮਲਜੀਤ ਕੌਰ ਕੌਰ, ਸੁਮਨ, ਰੇਨੂੰ ਗੁਪਤਾ, ਹਰਿੰਦਰ ਕੌਰ ਗਿੱਲ, ਜਸਪਾਲ ਕੌਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ