ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ਼ਿੰਗਾਰਾ ਸਿੰਘ ਬਡਲਾ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 1 ਫਰਵਰੀ:
ਸਮਰਾਲਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਉਮੀਦਵਾਰ ਸ਼ਿੰਗਾਰਾ ਸਿੰਘ ਬਡਲਾ ਨੇ ਸਮਰਾਲਾ ਹਲਕੇ ਅੰਦਰ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਇਲਾਕੇ ਅੰਦਰ ਭਾਰੀ ਸਮਰਥਨ ਮਿਲਣ ਲੱਗ ਪਿਆ। ਉਨ੍ਹਾਂ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ। ਜਿਨ੍ਹਾਂ ਵਿੱਚ ਕੱਚਾ ਮਾਛੀਵਾੜਾ, ਟਾਂਡਾ ਕਾਲੀਆ, ਰਾਏਪੁਰ, ਚਕਲੀ ਆਦਲ, ਸਤਾਬਗੜ੍ਹ, ਅਟਾਰੀ, ਮਾਛੀਵਾੜਾ ਸ਼ਹਿਰ, ਬਿਜਲੀਪੁਰ, ਘਰਖਣਾ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਉਨ੍ਹਾਂ ਨੂੰ ਸਮਰਾਲਾ ਵਿਧਾਨ ਸਭਾ ਹਲਕਾ ਦੀ ਹਾਲਤ ਦੇਖ ਕੇ ਰੋਣਾ ਆ ਰਿਹਾ ਹੈ, ਪੰ੍ਰਤੂ ਕਿਸੇ ਵੀ ਚੁਣੇ ਹੋਏ ਨੇਤਾ ਨੇ ਇਸਦੀ ਸਾਰ ਨਹੀਂ ਲਈ। ਜੇਕਰ ਸਮਰਾਲਾ ਵਿਧਾਨ ਸਭਾ ਦੇ ਲੋਕਾਂ ਨੇ ਸੱੁਖ ਦਾ ਸਾਹ ਲੈਣਾ ਹੈ ਤਾਂ ਇਸ ਵਾਰ ਪੰਥਕ ਉਮੀਦਵਾਰ ਨੂੰ ਜਿਤਾਉਣ ਲੲਂੀ ਹੰਭਲਾ ਮਾਰਨ। ਉਹ ਆਮ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅੱਜ ਦੇ ਇਸ ਦੌਰੇ ਦੌਰਾਨ ਲੋਕਾਂ ਨੇ ਵੋਟਾਂ ਪਾਉਣ ਦੇ ਨਾਲ ਨਾਲ ਸ਼ਿੰਗਾਰਾ ਸਿੰਘ ਬਡਲਾ ਨੂੰ ਪੂਰਨ ਜਿੱਤ ਦਾ ਭਰੋਸਾ ਦਿਵਾਇਆ।
ਇਸ ਮੌਕੇ ਵਰਿੰਦਰ ਸਿੰਘ ਸੇਖੋਂ ਸੂਬਾ ਮੀਤ ਪ੍ਰਧਾਨ ਯੂਥ ਵਿੰਗ, ਸਰਬਜੀਤ ਸਿੰਘ ਖੱਟਰਾਂ ਸਰਕਲ ਪ੍ਰਧਾਨ ਸਮਰਾਲਾ, ੁਬਲਜੀਤ ਸਿੰਘ ਬੁਰਜ ਸਰਕਲ ਪ੍ਰਧਾਨ ਮਾਛੀਵਾੜਾ, ਹਰਜਿੰਦਰ ਸਿੰਘ ਕਕਰਾਲਾ, ਡਾ. ਤਰਲੋਚਨ ਸਿੰਘ, ਈਸ਼ਵਰ ਸਿੰਘ ਮਾਨੂੰਪੁਰ, ਕ੍ਰਿਪਾਲ ਸਿੰਘ, ਗੁਰਮੁੱਖ ਸਿੰਘ ਸ਼ੇਰੀਆਂ, ਗੁਰਵਿੰਦਰਜੀਤ ਸਿੰਘ ਬਾਠ, ਹਰਪ੍ਰੀਤ ਸਿੰਘ ਕੁੱਲੇਵਾਲ, ਹਰਨੇਕ ਸਿੰਘ ਪਪੜੋਦੀ, ਲਖਵੀਰ ਸਿੰਘ, ਹਰਦੀਪ ਸਿੰਘ, ਭੁਪਿੰਦਰ ਸਿੰਘ ਪਪੜੌਦੀ, ਜਰਨੈਲ ਸਿੰਘ ਸਲੌਦੀ,ਸੁਰਜੀਤ ਸਿੰਘ ਹੋਲ, ਸਰਬਜੀਤ ਸਿੰਘ ਖੱਟਰਾਂ, ਹਰਦੇਵ ਸਿੰਘ ਘੁੰਗਰਾਲੀ ਸਿੱਖਾਂ, ਮਹਾਂ ਸਿੰਘ ਭਮੁੱਦੀ, ਬਲਜੀਤ ਸਿੰਘ ਮਾਛੀਵਾੜਾ ਜਤਿੰਦਰ ਸਿੰਘ ਮੰਜਾਲੀਆਂ, ਸਿਮਰਨਜੀਤ ਸਿੰਘ ਭੰਗੂ, ਜਤਿੰਦਰ ਸਿੰਘ ਪੂਰਬਾ, ਗੁਰਤੇਜ ਸਿੰਘ ਗੋੋਸਲਾਂ, ਹਰਮਿੰਦਰ ਸਿੰਘ ਰਹੌਣ, ਅਵਤਾਰ ਸਿੰਘ ਬਾਠ, ਕਿਪ੍ਰਾਲ ਸਿੰਘ, ਗੁਰਪੀ੍ਰਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…