Share on Facebook Share on Twitter Share on Google+ Share on Pinterest Share on Linkedin ਜਾਅਲੀ ਐਨਆਈਏ ਅਫ਼ਸਰ ਬਣ ਕੇ ਪ੍ਰਾਪਰਟੀ ਡੀਲਰ ਤੋਂ 50 ਲੱਖ ਮੰਗਣ ਵਾਲੇ 2 ਅੌਰਤਾਂ ਸਮੇਤ 8 ਗ੍ਰਿਫ਼ਤਾਰ ਝੂਠੇ ਗਬਨ ਦੇ ਮਾਮਲੇ ਵਿੱਚ ਨਾਮ ਹੋਣ ਦਾ ਡਰਾਵਾ ਦੇ ਕੇ ਮੰਗੇ ਸੀ 50 ਲੱਖ ਰੁਪਏ ਨਬਜ਼-ਏ-ਪੰਜਾਬ, ਜ਼ੀਰਕਪੁਰ, 21 ਜੁਲਾਈ: ਜ਼ੀਰਕਪੁਰ ਪੁਲੀਸ ਨੇ ਜ਼ਾਅਲੀ ਐਨਆਈਏ ਅਧਿਕਾਰੀ ਬਣ ਕੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਮੰਗਣ ਵਾਲੇ 8 ਵਿਅਕਤੀਆਂ (ਜਿਨ੍ਹਾਂ ਵਿੱਚ 2 ਅੌਰਤਾਂ ਹਨ) ਨੂੰ ਕਾਬੂ ਕੀਤਾ ਹੈ। ਮੁਹਾਲੀ ਦੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਸੰਬੰਧੀ ਖੇਤੀਬਾੜੀ ਜਮੀਨ ਦੀ ਖਰੀਦ ਫਰੋਖਤ ਦਾ ਕੰਮ ਕਰਨ ਵਾਲੇ ਇੱਕ ਪ੍ਰਾਪਰਟੀ ਡੀਲਰ ਵੀਰਪਾਲ ਸਿੰਘ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਨੂੰ ਬੀਤੀ 17 ਜੁਲਾਈ ਨੂੰ ਇੱਕ ਵਿਅਕਤੀ ਨੇ ਐਨਆਈਏ ਟੀਮ ਦਾ ਚੀਫ ਸੁਸ਼ੀਲ ਕੁਮਾਰ ਬਣ ਕੇ ਵਟਸਐਪ ਕਾਲ ਕੀਤੀ ਕਿ ਉਹ ਉਸਨੂੰ ਸਿੰਘਪੁਰਾ ਚੌਕ ਵਿਖੇ ਆ ਕੇ ਮਿਲੇ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਹ ਉੱਥੇ ਗਿਆ ਤਾਂ ਉੱਥੇ ਤਿੰਨ ਕਾਰਾਂ ਵਿੱਚ 7-8 ਵਿਅਕਤੀ (ਸਮੇਤ ਦੋ ਅੌਰਤਾਂ) ਦੇ ਬੈਠੇ ਸਨ, ਉਨ੍ਹਾਂ ’ਚੋਂ ਖ਼ੁਦ ਨੂੰ ਸੁਸ਼ੀਲ ਕੁਮਾਰ ਦੱਸਦੇ ਇੱਕ ਗੰਜੇ ਵਿਅਕਤੀ ਨੇ ਕਿਹਾ ਕਿ ਦਿੱਲੀ ਵਿੱਚ 30 ਕਰੋੜ ਦਾ ਗਬਨ ਹੋਇਆ ਹੈ ਜਿਸ ਬਾਰੇ ਤੇਰੇ ਖਾਤਿਆਂ ਅਤੇ ਪ੍ਰਾਪਰਟੀ ਦੀ ਜਾਂਚ ਕਰਨੀ ਹੈ ਕਿਉੱਕਿ ਤੇਰਾ ਨਾਮ ਇਸ ਗਬਨ ਕੇਸ ਵਿੱਚ ਚਲ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਬੁਰੀ ਤਰ੍ਹਾਂ ਘਬਰਾ ਗਿਆ ਜਿਸਤੇ ਇਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਘਬਰਾਏ ਨਾ ਅਤੇ ਉਸਦਾ ਨਾਮ ਇਸ ਗਬਨ ਕੇਸ ਵਿਚੋੱ ਕੱਢ ਦੇਣਗੇ ਜਿਸਦੇ ਬਦਲੇ ਉਸ ਨੂੰ 50 ਲੱਖ ਰੁਪਏ ਦੇਣੇ ਹੋਣਗੇ। ਉਨ੍ਹਾਂ ਕਿਹਾ ਕਿ ਉਹ ਘਰਦਿਆਂ ਨਾਲ ਗੱਲ ਕਰਕੇ ਦੱਸੇਗਾ। ਸ਼ਿਕਾਇਤ ਕਰਤਾ ਅਨੁਸਾਰ ਬਾਅਦ ਵਿੱਚ ਉਸਨੇ ਕਿਹਾ ਕਿ ਉਹ ਇੰਨੀ ਰਕਮ ਦਾ ਇੰਤਜਾਮ ਨਹੀਂ ਕਰਦਾ ਸਕਦਾ, ਸਿਰਫ 10 ਲੱਖ ਰੁਪਏ ਹੀ ਦੇ ਸਕਦਾ ਹੈ ਅਤੇ ਇਹਨਾਂ ਨੂੰ ਕਾਕੇ ਦੇ ਢਾਬੇ ਤੇ ਆਉਣ ਲਈ ਕਿਹਾ ਅਤੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ। ਐਸਪੀ ਨੇ ਦੱਸਿਆ ਕਿ ਡੀਐਸਪੀ ਜ਼ੀਰਕਪੁਰ ਸਿਮਰਨਜੀਤ ਸਿੰਘ ਦੀ ਰਹਿਨੁਮਾਈ ਅਤੇ ਮੁੱਖ ਅਫਸਰ, ਥਾਣਾ ਜ਼ੀਰਕਪੁਰ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕਾਕੇ ਦੇ ਢਾਬੇ ਜ਼ੀਰਕਪੁਰ ਤੋਂ ਦੋ ਕਾਰਾਂ ਵਿੱਚ ਬੈਠੇ 6 ਵਿਅਕਤੀਆਂ ਅਤੇ ਦੋ ਅੌਰਤਾਂ ਦੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਕਰਨ ਤੇ ਉਹਨਾਂ ਨੇ ਆਪਣੇ ਨਾਮ ਜੋਤੀ ਵਾਸੀ ਦੁਆਰਕਾ ਨਵੀਂ ਦਿੱਲੀ, ਨੀਲਮ ਵਾਸੀ ਉਤਮ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਪਿੰਡ ਮਲੋਆ, ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਪਿੰਡ ਸਾਗਪੁਰ, ਰੋਪੜ, ਰਾਜ ਕੁਮਾਰ ਵਾਸੀ ਉਤਮ ਨਗਰ ਦਿੱਲੀ, ਨਿਤੇਸ਼ ਵਾਸੀ ਬਹਾਦਰਗੜ, ਜਿਲ੍ਹਾ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਅਤੇ ਸ਼ੁਸ਼ੀਲ ਵਾਸੀ ਕੱਚੀ ਲਾਈਨ ਪਾਰ ਬਹਾਦਰਗੜ੍ਹ, ਜਿਲ੍ਹਾ ਝੱਜਰ ਦੱਸੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਦੌਰਾਨ ਗਰੋਹ ਦੇ ਮਾਸਟਰ ਮਾਈਂਡ ਸੁਸ਼ੀਲ ਕੁਮਾਰ ਨੇ ਐਨਆਈਏ ਟੀਮ ਦੀਆਂ 5 ਵਰਦੀਆਂ ਦੇ ਸੈਟ ਅਤੇ ਮੁਲਜ਼ਮਾਂ ਦੀਆਂ ਜਾਅਲੀ ਆਈਡੀ ਮਿਲੀਆ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਬੀਤੀ 16ਜੁਲਾਈ ਨੂੰ ਦਿੱਲੀ ਵਿਖੇ ਮਹੇਸ਼ ਗੁਪਤਾ ਨਾਮ ਦੇ ਵਿਅਕਤੀ ਦੇ ਘਰ ਵੜ ਕੇ ਉਸਦਾ ਏ. ਟੀ. ਐਮ. ਡੈਬਿਟ ਕਾਰਡ ਖੋਹ ਕੇ 1,35000 ਰੁਪਏ ਕਢਵਾ ਲਏ ਸਨ। ਇਨ੍ਹਾਂ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ