Share on Facebook Share on Twitter Share on Google+ Share on Pinterest Share on Linkedin ਡੀਸੀ ਵੱਲੋਂ ਜਾਨਵਰਾਂ (ਘੋੜਿਆਂ) ਪ੍ਰਤੀ ਬੇਰਹਿਮੀ ਨੂੰ ਰੋਕਣ ਲਈ ਸਪਾਈਕਡ ਬਿੱਟਸ ਦੀ ਵਰਤੋਂ ’ਤੇ ਰੋਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ: ਡਰਾਈਵਿੰਗ ਜਾਂ ਘੋੜ-ਸਵਾਰੀ ਦੌਰਾਨ ਨਿਯੰਤਰਨ ਲਈ ਲਗਾਮ ਨਾਲ ਖਿੱਚਣ ਲਈ ਵਰਤੀਆਂ ਜਾਂਦੀਆਂ ਸਪਾਈਕਡ ਬਿੱਟਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ ਸ੍ਰੀਮਤੀ ਆਸ਼ਿਕਾ ਜੈਨ ਨੇ ਮੁਹਾਲੀ ਜ਼ਿਲ੍ਹੇ ਵਿੱਚ ਇਨ੍ਹਾਂ ਦੀ ਵਰਤੋਂ, ਵੇਚਣ/ਖ਼ਰੀਦਣ ਅਤੇ ਬਣਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਸੀ ਆਸ਼ਿਕਾ ਜੈਨ ਨੇ ਦਿ ਪ੍ਰੀਵੈਂਸ਼ਨ ਟੂ ਕਰੂਏਲਟੀ ਟੂ ਐਨੀਮਲਜ਼ ਐਕਟ 1960 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਡਰਾਫ਼ਟ ਐਂਡ ਪੈਕ ਐਨੀਮਲ ਰੂਲਜ਼ 1965 ਦੇ ਨਿਯਮ 8 ਵਿੱਚ ਸਪੱਸ਼ਟ ਹੈ, ‘‘ਕੋਈ ਵੀ ਵਿਅਕਤੀ, ਕਿਸੇ ਜਾਨਵਰ ਨੂੰ ਤੋਰਨ ਜਾਂ ਸਵਾਰੀ ਕਰਨ ਜਾਂ ਕਿਸੇ ਵਾਹਨ ਨੂੰ ਖਿਚਵਾਉਣ ਜਾਂ ਇਸ ਨੂੰ ਕੰਟਰੋਲ ਕਰਨ ਦੇ ਉਦੇਸ਼ ਲਈ ਕਿਸੇ ਵੀ ਤਿੱਖੀ ਸੋਟੀ ਜਾਂ ਬਿੱਟ, ਸਪਾਈਕਸ, ਤਿੱਖੀ ਨਕੇਲ/ਨੱਥ ਜਾਂ ਕਿਸੇ ਹੋਰ ਤਿੱਖੇ ਉਪਕਰਨ ਦੀ ਵਰਤੋਂ ਨਹੀਂ ਕਰੇਗਾ, ਜੋ ਜਾਨਵਰ ਲਈ ਜੋਖ਼ਮ, ਸੋਜ, ਘਬਰਾਹਟ ਜਾਂ ਗੰਭੀਰ ਦਰਦ ਦਾ ਕਾਰਨ ਬਣਦਾ ਹੈ ਜਾਂ ਅਜਿਹਾ ਹੋਣ ਦੀ ਸੰਭਾਵਨਾ ਹੈ।’’ ਡੀਸੀ ਨੇ ਇਨ੍ਹਾਂ ਤਾਜ਼ਾ ਹੁਕਮਾਂ ਅਤੇ ਐਕਟ ਬਾਰੇ ਐੱਸਐੱਸਪੀ ਸਮੇਤ ਮੁਹਾਲੀ ਨਗਰ ਨਿਗਮ, ਐਸਡੀਐਮਜ਼, ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਘੋੜਿਆਂ ਦੇ ਮਾਮਲਿਆਂ ਵਿੱਚ ਸਪਾਈਕਡ ਬਿੱਟਾਂ ਦੀ ਗੈਰ-ਕਾਨੂੰਨੀ ਵਰਤੋਂ, ਵਿਕਰੀ ਅਤੇ ਨਿਰਮਾਣ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਅਧਿਕਾਰਤ ਕੀਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ