ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਹੀ ‘ਆਪ’ ਦੀ ਸ਼ਰਮਨਾਕ ਹਾਰ ਹੋਈ: ਸੀਨੀਅਰ ਵੈਟਸ ਐਸੋਸੀਏਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 4 ਜੂਨ:
ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਮੰਗਾਂ ਦੀ ਲਗਾਤਾਰ ਕੀਤੀ ਅਣਦੇਖੀ ਹੀ ਲੋਕ ਸਭਾ ਚੋਣਾਂ ਵਿੱਚ ਇਸਦੀ ਅਣਕਿਆਸੀ ਹਾਰ ਦਾ ਕਾਰਨ ਬਣੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਲੋਕ ਸਭਾ ਨਤੀਜਿਆਂ ਉਪਰੰਤ ਸੀਨੀਅਰ ਵੈਟਸ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੂਬਾਈ ਲੀਡਰਸ਼ਿਪ ਨੇ ਕੀਤਾ।
ਐਸੋਸੀਏਸ਼ਨ ਦੇ ਪ੍ਰਮੁੱਖ ਆਗੂਆਂ ਡਾ. ਸੰਜੀਵ ਖੋਸਲਾ, ਡਾ. ਨਿਤਿਨ ਗੁਪਤਾ ਅਤੇ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਦੋਗਲੀ ਨੀਤੀ ਤਹਿਤ ਇੱਕ ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ 2.45 ਦੇ ਗੁਣਾਂਕ ਅਨੁਸਾਰ ਪੈਨਸ਼ਨਰੀ ਲਾਭ ਦਿੱਤੇ ਗਏ ਜਦੋਂਕਿ ਇਸ ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ 2.59 ਦੇ ਗੁਣਾਂਕ ਅਨੁਸਾਰ ਆਰਥਿਕ ਲਾਭ ਦਿੱਤੇ ਗਏ। ਇੱਥੇ ਹੀ ਬੱਸ ਨਹੀਂ ਸੇਵਾਮੁਕਤ ਮੁਲਾਜ਼ਮਾਂ ਨੂੰ ਬਣਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਾਰੇ ਵੀ ਅਖੌਤੀ ਲੋਕ ਪੱਖੀ ਸਰਕਾਰ ਨੇ ਲੰਮੀ ਚੁੱਪ ਧਾਰੀ ਹੋਈ ਹੈ। ਆਪਣਾ ਹੱਕ ਮੰਗਦੇ ਸੰਘਰਸ਼ਸ਼ੀਲ ਮੁਲਾਜ਼ਮਾਂ ਦੀ ਕੋਈ ਸੁਣਵਾਈ ਤਾਂ ਕੀ ਕਰਨੀ ਸੀ ਸਗੋਂ ਨੋ ਵਰਕ ਨੋ ਪੇਅ ਜਿਹੇ ਮੁਲਾਜ਼ਮ ਵਿਰੋਧੀ ਕਾਨੂੰਨਾਂ ਦੇ ਬਹਾਨੇ ਹੜਤਾਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੱਟ ਕੇ ਉਨ੍ਹਾਂ ਨੂੰ ਵਿਕਟੇਮਾਈਜ ਕੀਤਾ ਜਾ ਰਿਹਾ ਹੈ।
ਲੋਕ ਅਤੇ ਮੁਲਾਜ਼ਮ ਪੱਖੀ ਨੀਤੀਆਂ ਅਪਨਾਉਣ ਦੇ ਝੂਠੇ ਵਾਅਦੇ ਕਰਕੇ ਆਈ ਸੱਤਾ ਵਿੱਚ ਆਈ ਆਪ ਸਰਕਾਰ ਖਾਸ ਆਦਮੀਆਂ ਦੀ ਸਰਕਾਰ ਸਾਬਤ ਹੋਈ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸ਼ਰਮਨਾਕ ਹਾਰ ਤੋਂ ਬਾਅਦ ਵੀ ਹੁਣ ਸਬਕ ਨਹੀਂ ਲਿਆ ਅਤੇ ਮੁਲਾਜ਼ਮ ਵਿਰੋਧੀ ਰਵੱਈਏ ਵਿੱਚ ਕੋਈ ਬਦਲਾਅ ਨਾ ਕੀਤਾ ਤਾਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪਣੇ ਨਾਲ ਹੋਈਆਂ ਵਧੀਕੀਆਂ ਨਾਲ ਹਿਸਾਬ ਲੈਣਗੇ। ਮੀਟਿੰਗ ਵਿੱਚ ਡਾ. ਦੇਸ਼ ਦੀਪਕ ਗੋਇਲ, ਡਾ. ਨਰਿੰਦਰ ਪਾਲ ਥੰਮਨ, ਡਾ. ਨਰੇਸ਼ ਸਚਦੇਵਾ, ਡਾ. ਮਦਨ ਮੋਹਨ ਸਿੰਗਲਾ, ਡਾ. ਜਗਜੀਤ ਸਿੰਘ, ਡਾ. ਗਜੇਂਦਰ ਚੌਟਾਨੀ ਅਤੇ ਡਾ. ਪਰਮਜੀਤ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਆਪ ਦੀਆਂ ਮਾੜੀਆਂ ਨੀਤੀਆਂ ਦੀ ਸਖ਼ਤ ਅਲੋਚਨਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…