Share on Facebook Share on Twitter Share on Google+ Share on Pinterest Share on Linkedin ਵੋਟਾਂ ਦੀ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ, ‘ਆਪ’ ਦੇ ਮਾਲਵਿੰਦਰ ਕੰਗ ਚੋਣ ਜਿੱਤੇ ਡੀਸੀ ਆਸ਼ਿਕਾ ਜੈਨ ਵੱਲੋਂ ਗਿਣਤੀ ਦੌਰਾਨ ਡਿਊਟੀ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਨਬਜ਼-ਏ-ਪੰਜਾਬ, ਮੁਹਾਲੀ, 4 ਜੂਨ: ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਚੋਣ ਜਿੱਤ ਗਏ ਹਨ। ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਆਉਂਦੇ ਮੁਹਾਲੀ ਅਤੇ ਖਰੜ ਹਲਕਾ ਅਤੇ ਪਟਿਆਲਾ ਹਲਕੇ ਵਿੱਚ ਪੈਂਦੇ ਡੇਰਾਬੱਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਅੱਜ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈ। ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਮੁਹਾਲੀ ਅਤੇ ਖਰੜ ਹਲਕੇ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ ਜਦੋਂਕਿ ਡੇਰਾਬੱਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੀਤੀ ਗਈ। ਅੱਜ ਇੱਥੇ ਦੇਰ ਸ਼ਾਮ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਗਿਣਤੀ ਨਿਗਰਾਨ ਮੁਹੰਮਦ ਆਵੇਸ਼ ਦੀ ਨਿਗਰਾਨੀ ਹੇਠ ਅੱਜ ਸਵੇਰੇ ਅੱਠ ਵਜੇ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਵਿੱਚ ਮਾਈਕਰੋ ਅਬਜ਼ਰਵਰ, ਗਿਣਤੀ ਅਸਿਸਟੈਂਟ ਅਤੇ ਗਿਣਤੀ ਸੁਪਰਵਾਈਜ਼ਰ ਦੀਆਂ 19-19 ਟੀਮਾਂ (ਸਮੇਤ 5-5 ਰਿਜ਼ਰਵ) ਤਾਇਨਾਤ ਕੀਤੇ ਗਏ ਸਨ। ਹਰੇਕ ਹਲਕੇ ਲਈ 14-14 ਟੇਬਲ ਲਗਾਏ ਗਏ ਸਨ। ਮੁਹਾਲੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 18 ਰਾਉਂਡ ਅਤੇ ਖਰੜ ਹਲਕੇ ਦੀ ਗਿਣਤੀ 20 ਰਾਉਂਡ ਵਿੱਚ ਮੁਕੰਮਲ ਹੋਈ ਜਦੋਂਕਿ ਡੇਰਾਬੱਸੀ ਹਲਕੇ ਲਈ ਗਿਣਤੀ ਦੇ 22 ਰਾਉਂਡ ਪੂਰੇ ਕੀਤੇ ਗਏ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਹਲਕੇ ਦੀ ਗਿਣਤੀ ਐਸਡੀਐਮ ਦੀਪਾਂਕਰ ਗਰਗ ਅਤੇ ਖਰੜ ਹਲਕੇ ਦੀ ਗਿਣਤੀ ਐਸਡੀਐਮ ਗੁਰਮੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਡੇਰਾਬੱਸੀ ਹਲਕੇ ਦੀ ਗਿਣਤੀ ਐਸਡੀਐਮ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿੱਚ ਨੇਪਰੇ ਚਾੜ੍ਹੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਪ੍ਰਕਿਰਿਆ ਦੌਰਾਨ ਡਿਊਟੀ ਦੇਣ ਵਾਲੇ ਸਮੁੱਚੇ ਗਿਣਤੀ ਸਟਾਫ਼ ਅਤੇ ਅਧਿਕਾਰੀਆਂ ਦੀ ਮਤਗਣਨਾ ਨੂੰ ਤਰਤੀਬਵਾਰ ਅਤੇ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਮੁਹਾਲੀ ਹਲਕੇ ਵਿੱਚ ਕੁੱਲ 140267 ਵੋਟਾਂ ਪਈਆਂ ਸਨ। ਜਿਨ੍ਹਾਂ ’ਚੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ 41790, ‘ਆਪ’ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ 40967, ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਨੂੰ 36005, ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 12523, ਬਸਪਾ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ 1981 ਅਤੇ ਅਕਾਲੀ ਦਲ (ਅ) ਦੇ ਉਮੀਦਵਾਰ ਨੂੰ 2580 ਵੋਟਾਂ ਮਿਲੀਆਂ। ਜਦੋਂਕਿ ਮੁਹਾਲੀ ਹਲਕੇ ਵਿੱਚ 1177 ਵਿਅਕਤੀਆਂ ਨੇ ਨੋਟਾਂ ਦੀ ਵਰਤੋਂ ਕੀਤੀ ਹੈ। ਇੰਜ ਹੀ ਖਰੜ ਹਲਕੇ ਵਿੱਚ ਕੁੱਲ 159386 ਵੋਟਾਂ ਪਈਆਂ ਸਨ। ਜਿਨ੍ਹਾਂ ’ਚੋਂ ਕਾਂਗਰਸ ਉਮੀਦਵਾਰ ਨੂੰ 46622, ਆਪ ਉਮੀਦਵਾਰ ਨੂੰ 40983, ਭਾਜਪਾ ਉਮੀਦਵਾਰ ਨੂੰ 40391ਅਤੇ ਅਕਾਲੀ ਉਮੀਦਵਾਰ ਨੂੰ 17654 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ (ਅ) ਉਮੀਦਵਾਰ ਨੂੰ 5101 ਅਤੇ ਬਸਪਾ ਨੂੰ 2681ਅਤੇ ਖਰੜ ਵਿੱਚ ਨੋਟਾਂ ਨੂੰ 1166 ਵੋਟਾਂ ਮਿਲੀਆਂ। ਡੇਰਾਬੱਸੀ ਹਲਕੇ ਵਿੱਚ ਕੁੱਲ 196234 ਵੋਟਾਂ ਪਈਆਂ ਸਨ। ਜਿਨ੍ਹਾਂ ’ਚੋਂ ਭਾਜਪਾ ਨੂੰ 65742, ਕਾਂਗਰਸ ਨੂੰ 46621, ਆਪ ਨੂੰ 36390, ਅਕਾਲੀ ਦਲ ਨੂੰ 33748, ਬਸਪਾ ਨੂੰ 4197, ਅਕਾਲੀ ਦਲ (ਅ) ਨੂੰ 3980 ਵੋਟਾਂ ਮਿਲੀਆਂ ਅਤੇ 926 ਲੋਕਾਂ ਨੇ ਨੋਟਾਂ ਦਾ ਬਟਨ ਦਬਾਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ