Share on Facebook Share on Twitter Share on Google+ Share on Pinterest Share on Linkedin ਬਾਇਓ-ਟੈਕਨਾਲੋਜੀ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਐਫ਼ਡੀਪੀ ਦਾ ਆਯੋਜਨ ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ: ਬਾਇਓ-ਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਜੀਵਨ ਵਿਗਿਆਨ ਵਿੱਚ ਖੋਜ ਅਧਾਰਤ ਅਧਿਆਪਨ ਅਤੇ ਸਿਖਲਾਈ ਵਿਧੀਆਂ (ਰਿਸਰਚ ਬੇਸਡ ਟੀਚਿੰਗ ਐਂਡ ਲਰਨਿੰਗ ਮੈਥਲੋਡਜੀਜ਼ ਇਨ ਲਾਈਫ ਸਾਇੰਸ) ਵਿਸ਼ੇ ’ਤੇ ਪੰਜ ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਫੈਕਲਟੀ ਮੈਂਬਰਾਂ ਨੂੰ ਅਧਿਆਪਨ (ਟੀਚਿੰਗ) ਵਿਧੀਆਂ ਦੀ ਮਹੱਤਤਾ, ਰਿਸਰਚ ਨੂੰ ਬੜ੍ਹਾਵਾ ਦੇਣ ਅਤੇ ਨਵੇਂ ਸਿੱਖਣ ਦੇ ਸਾਧਨਾਂ ਦੇ ਵਿਹਾਰਕ ਉਪਯੋਗ ਸਬੰਧੀ ਬੁਲਾਏ ਗਏ ਮਾਹਿਰਾਂ ਨਾਲ ਚਰਚਾ ਕਰਨ ਅਤੇ ਸਿਖਲਾਈ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਐਫ਼ਡੀਪੀ ਵਿੱਚ ਵਿਸ਼ੇਸ਼ ਵਰਕਸ਼ਾਪਾਂ, ਇੰਟਰਐਕਟਿਵ ਵਿਚਾਰ ਵਟਾਂਦਰੇ ਅਤੇ ਤਕਨੀਕੀ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਐਡਵਾਂਸ ਖੋਜ ਤਕਨੀਕਾਂ, ਖੋਜ ਆਧਾਰਿਤ ਸਿੱਖਣ ਪ੍ਰਕਿਰਿਆਵਾਂ ਵਿੱਚ ਏਆਈ ਉਪਕਰਨਾਂ (ਟੂਲਜ਼) ਦੀ ਮਹੱਤਤਾ ਅਤੇ ਅੰਕੜਾ (ਸੰਖਿਆ) ਟੈਸਟਿੰਗ ਸਣੇ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਪ੍ਰੋਗਰਾਮ ਨੇ ਭਾਗੀਦਾਰਾਂ ਦੀ ਵਿਸ਼ਲੇਸ਼ਣਾਤਮਕ ਤਕਨੀਕਾਂ ਅਤੇ ਖੋਜ ਲਈ ਢੁਕਵੀਂ ਅੰਕੜਾ ਵਿਧੀਆਂ (ਸਟੈਟੀਸਟਿਕ ਮੈਥਡਸ) ਦੀ ਸਮਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਨੇ ਅਧਿਆਪਨ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਅਤੇ ਟੀਚਿੰਗ ਅਤੇ ਸਿੱਖਣ ਦੀ ਪ੍ਰਿਕਿਰਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਐਫਡੀਪੀ ਨੇ ਆਪਣੀ ਫੈਕਲਟੀ ਵਿੱਚ ਲਗਾਤਾਰ ਸਿੱਖਣ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਬੜਾਵਾ ਦੇਣ ਲਈ ਸੀਜੀਸੀ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਐੱਫਡੀਪੀ ਦਾ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡਾ.ਅਤੁਲ ਸਚਦੇਵ, ਸੀਨੀਅਰ ਡਾਇਰੈਕਟਰ ਗੈਸਟ੍ਰੋਐਂਟਰੌਲੋਜੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਅਤੇ ਦ ਗੈਸਟ ਆਫ਼ ਆਨਰ ਡਾ. ਬਲਵਿੰਦਰ ਸਿੰਘ ਸੂਚ, ਪ੍ਰੋਫੈਸਰ ਅਤੇ ਮੁਖੀ, ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਸਵਾਗਤ ਡਾ.ਸੌਰਭ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ ਅਤੇ ਡਾ.ਪਾਲਕੀ ਸਾਹਿਬ ਕੌਰ, ਐਚਓਡੀ, ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਕੀਤਾ ਗਿਆ। ਪੰਜ ਦਿਨਾਂ ਐਫਡੀਪੀ ਦਾ ਸੰਚਾਲਨ ਪੰਜ ਨਾਮਵਰ ਬੁਲਾਰਿਆਂ ਵੱਲੋਂ ਕੀਤਾ ਗਿਆ ਜਿਸ ਵਿੱਚ ਡਾ.ਬਲਵਿੰਦਰ ਸਿੰਘ ਸੂਚ, ਸ੍ਰੀਮਤੀ ਗੁਰਲੀਨ ਕੌਰ, ਮਨੋ-ਵਿਗਿਆਨੀ, ਸੀਜੀਸੀ ਲਾਂਡਰਾਂ, ਡਾ.ਰੁਚੀ ਸਿੰਗਲਾ, ਡਾਇਰੈਕਟਰ, ਆਰ ਐਂਡ ਡੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਡਾ.ਸੁਰੇਸ਼ ਕੁਮਾਰ ਸ਼ਰਮਾ, ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ.ਪੰਕਜ ਸ਼ਰਮਾ, ਪ੍ਰੋਫੈਸਰ, ਐਨਆਈਟੀਟੀਟੀਆਰ, ਚੰਡੀਗੜ੍ਹ, ਡਾ.ਨਵੀਨ ਗੁਪਤਾ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸੀਮਾ ਗਰਚਾ, ਪ੍ਰੋਫੈਸਰ, ਪੀਏਯੂ, ਲੁਧਿਆਣਾ ਅਤੇ ਡਾ.ਪੀਕੇ ਤੁਲਸੀ, ਪ੍ਰੋਫੈਸਰ (ਸੇਵਾਮੁਕਤ), ਐਨਆਈਟੀਟੀਟੀਆਰ ਆਦਿ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ