Share on Facebook Share on Twitter Share on Google+ Share on Pinterest Share on Linkedin ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਨੂੰ ਵਿੱਤੀ ਸੰਕਟ ਵੱਲ ਧੱਕਿਆ: ਚੰਦੂਮਾਜਰਾ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਆਮ ਲੋਕਾਂ ਵਿੱਚ ਭਾਰੀ ਰੋਸ ਤੇ ਗੁੱਸੇ ਦੀ ਲਹਿਰ ਨਬਜ਼-ਏ-ਪੰਜਾਬ, ਮੁਹਾਲੀ, 10 ਮਈ: ਸ਼੍ਰੋਮਣੀ ਅਕਾਲੀ ਦਲ ਦੇ ਹਲਕ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਸੋਨੀ ਬੜੀ, ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਬੜੀ ਤੇ ਕਰਮਜੀਤ ਸਿੰਘ ਬੈਦਵਾਨ ਨੇ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਪਿੰਡ ਬੜੀ ਵਿੱਚ ਚੋਣ ਮੀਟਿੰਗ ਕੀਤੀ, ਜਿਸ ਨੇ ਚੋਣ ਰੈਲੀ ਦਾ ਰੂਪ ਧਾਰ ਲਿਆ। ਉਪਰੰਤ ਚੰਦੂਮਾਜਰਾ ਨੇ ਕੰਬਾਲਾ, ਕੰਬਾਲੀ ਅਤੇ ਹੋਰਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਬੋਲਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਝੂਠਿਆਂ ਦੀ ਸਰਕਾਰ ਦੱਸਦਿਆਂ ਕਿਹਾ ਕਿ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਨ ਵਾਲਿਆਂ ਨੇ ਪੰਜਾਬ ਨੂੰ ਵਿੱਤੀ ਸੰਕਟ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਬਟੋਰੀਆਂ ਗਈਆਂ ਪ੍ਰੰਤੂ ਜ਼ਮੀਨੀ ਪੱਧਰ ’ਤੇ ਕੁੱਝ ਨਹੀਂ ਕੀਤਾ। ਜਿਸ ਕਾਰਨ ਆਮ ਲੋਕ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਰਾਜ ਦੇ ਲੋਕਾਂ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਥਾਂ-ਥਾਂ ‘ਆਪ’ ਉਮੀਦਵਾਰਾਂ ਦੇ ਹੋ ਰਹੇ ਘਿਰਾਓ ਨੇ ਵਰਕਰਾਂ ਦਾ ਮਨੋਬਲ ਤੋੜਿਆ ਹੈ ਅਤੇ ਵੱਡੀ ਗਿਣਤੀ ਵਿੱਚ ‘ਆਪ’ ਵਲੰਟੀਅਰ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ 5 ਸਾਲ ਕੁੱਝ ਨਹੀਂ ਕੀਤਾ ਅਤੇ ਹੁਣ ਸਵਾ ਦੋ ਸਾਲਾਂ ਤੋਂ ਵਿਕਾਸ ਕਾਰਜ ਠੱਪ ਪਏ ਹਨ। ਚੱਪੜਚਿੜੀ ਸਮੇਤ ਹੋਰਨਾਂ ਲਿੰਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਇਸ ਮੌਕੇ ਸਰਕਲ ਇੰਚਾਰਜ ਬਲਵੀਰ ਸਿੰਘ ਪੱਤੋਂ, ਸਰਕਲ ਇੰਚਾਰਜ ਬਲਵਿੰਦਰ ਸਿੰਘ ਲਖਨੌਰ, ਹਰਮਨਪ੍ਰੀਤ ਪ੍ਰਿੰਸ, ਸਰਪੰਚ ਰਣਧੀਰ ਸਿੰਘ ਬੜੀ, ਨੰਬਰਦਾਰ ਬਹਾਦਰ ਸਿੰਘ, ਅਮਰੀਕ ਸਿੰਘ ਬੜੀ, ਮਨਜੀਤ ਪੱਤੋਂ, ਕਾਲਾ ਮਾਣਕਮਾਜਰਾ, ਨਵਾਬ ਸਿਆਊ, ਦਲਬੀਰ ਸੇਖੋਂ, ਗੁਰਪ੍ਰੀਤ ਬੜੀ, ਬਲਵਿੰਦਰ ਸਿੰਦਾ, ਸਾਧਾ ਬੜੀ, ਕੁਲਦੀਪ ਸਿੰਘ ਬੜੀ, ਦੀਦਾਰ ਸਿੰਘ, ਦਲਵੀਰ ਸਿੰਘ ਬੜੀ, ਗੁਰਲਾਲ ਸਿੰਘ ਬੜੀ, ਕੁਲਵੰਤ ਸਿੰਘ ਬੜੀ , ਬਲਕਾਰ ਸਿੰਘ ਬੜੀ, ਮਲਕੀਤ ਸਿੰਘ ਬੜੀ, ਗੁਰਵੀਰ ਸਿੰਘ ਬੜੀ, ਗੁਰਵਿੰਦਰ ਸਿੰਘ ਬੜੀ, ਸਹਿਜ ਜ਼ੈਲਦਾਰ ਬੜੀ, ਚਰਨ ਬੈਦਵਾਣ, ਦਿਲ ਸ਼ੇਰ ਸਿੰਘ ਲਖਨੌਰ, ਮੋਹਨ ਸਿੰਘ ਬਸਤੀ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜੀਤ ਸਿੰਘ ,ਫੌਜੀ ਹਰਦੀਪ ਸਿੰਘ, ਰਵਿੰਦਰ ਸਿੰਘ ਸੰਧੂ, ਕੁਲਵੀਰ ਸਿੰਘ ਬਸਾਤੀ, ਕਮਲਜੀਤ ਸਿੰਘ ਬਸਾਤੀ, ਗੁਰਵਿੰਦਰ ਸਿੰਘ ਬਸਾਤੀ, ਸਰਦਾਰ ਪ੍ਰੀਤਪਾਲ ਸਿੰਘ ਸੰਧੂ, ਸਰਦਾਰ ਸੁਖਪਿੰਦਰ ਸਿੰਘ ਭਿੰਦਾ, ਹਰਦੀਪ ਸਿੰਘ ਬਸਾਤੀ, ਜਗਦੀਪ ਸਿੰਘ, ਦਿਲਪ੍ਰੀਤ ਸਿੰਘ, ਅਰਮਾਨ ਸਿੰਘ, ਕਮਲ, ਜਸ਼ਨ, ਪ੍ਰੀਤ ਬੈਦਵਾਣ, ਨਰਿੰਦਰ ਸਿੰਘ ਬੈਦਵਾਣ, ਜੱਸੀ ਕੁਰੜਾ ਅਤੇ ਹੈਪੀ ਸਨੇਟਾ ਮੌਜੂਦ ਸਨ
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ