ਗੌਰਮਿੰਟ ਟੀਚਰਜ਼ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ, ਰਵਿੰਦਰ ਪੱਪੀ ਨੂੰ ਪ੍ਰਧਾਨ ਥਾਪਿਆ

ਨਬਜ਼-ਏ-ਪੰਜਾਬ, ਮੁਹਾਲੀ, 11 ਅਪਰੈਲ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਜੀਟੀਯੂ) ਜ਼ਿਲ੍ਹਾ ਮੁਹਾਲੀ ਦੀਆਂ ਜਥੇਬੰਦਕ ਚੋਣਾਂ ਲਈ ਸੱਦੇ ਗਏ ਚੋਣ ਇਜਲਾਸ ਵਿੱਚ ਉੱਘੇ ਮੁਲਾਜ਼ਮ ਆਗੂ ਰਵਿੰਦਰ ਸਿੰਘ ਪੱਪੀ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਗੋਸਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪ੍ਰਜਾਈਡਿੰਗ ਅਫ਼ਸਰ ਵਿਸ਼ਾਲ ਕੁਮਾਰ (ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਮਾਣਕਪੁਰ ਸ਼ਰੀਫ਼) ਅਤੇ ਸਹਾਇਕ ਪ੍ਰਜਾਈਡਿੰਗ ਅਫ਼ਸਰ ਗੁਲਜੀਤ ਸਿੰਘ (ਸੈਂਟਰ ਇੰਚਾਰਜ ਗੜਾਗਾ) ਨੇ ਦੱਸਿਆ ਕਿ ਬਲਾਕ ਪ੍ਰਧਾਨ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ ਸੋਹਣ ਸਿੰਘ ਨੂੰ ਖਰੜ-1, ਸੰਦੀਪ ਸਿੰਘ ਖਰੜ-2, ਸਤਵਿੰਦਰ ਕੌਰ ਨੂੰ ਖਰੜ-3, ਬਲਵਿੰਦਰ ਸਿੰਘ ਨੂੰ ਡੇਰਾਬੱਸੀ-1, ਜਗਦੀਪ ਸਿੰਘ ਨੂੰ ਡੇਰਾਬੱਸੀ-2, ਰਾਕੇਸ਼ ਕੁਮਾਰ ਨੂੰ ਮਾਜਰੀ, ਹਰਪ੍ਰੀਤ ਸਿੰਘ ਨੂੰ ਕੁਰਾਲੀ, ਸੁਖਜਿੰਦਰ ਸਿੰਘ ਨੂੰ ਬਨੂੜ ਬਲਾਕ ਦਾ ਪ੍ਰਧਾਨ ਚੁਣਿਆ ਗਿਆ।
ਜਨਰਲ ਇਜਲਾਸ ਦੌਰਾਨ ਜੀਟੀਯੂ ਦੇ ਆਗੂ ਸੁਰਜੀਤ ਸਿੰਘ ਮੁਹਾਲੀ ਅਤੇ ਸ਼ਮਸ਼ੇਰ ਸਿੰਘ ਨੇ ਜਥੇਬੰਦੀ ਦੇ ਪੁਰਾਣੇ ਅਤੇ ਗੌਰਵਮਈ ਇਤਿਹਾਸ ਬਾਰੇ ਚਾਨਣਾ ਪਾਉਂਦੇ ਹੋਏ ਸਮੁੱਚੇ ਅਧਿਆਪਕ ਵਰਗ ਨੂੰ ਇਸ ਸੰਘਰਸ਼ਸ਼ੀਲ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਨਵੀਂ ਚੁਣੀ ਗਈ ਟੀਮ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਹੋਰ ਤਕੜੇ ਹੋ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੀਆਂ ਪ੍ਰਮੁੱਖ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਮਨਜੀਤ ਸਿੰਘ, ਸਰਦੂਲ ਸਿੰਘ, ਬਲਜੀਤ ਸਿੰਘ, ਚਰਨਜੀਤ ਸਿੰਘ, ਨਵਕਿਰਨਪ੍ਰੀਤ ਸਿੰਘ, ਅਨਿਲ ਕੁਮਾਰ, ਵੇਦ ਪ੍ਰਕਾਸ਼, ਮਾਨ ਸਿੰਘ, ਵਰਿੰਦਰ ਸਿੰਘ, ਜਗਦੀਪ ਸਿੰਘ, ਪ੍ਰਭਜੋਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…