ਲੋਕ ਸਭਾ ਚੋਣਾਂ: ਨੋ-ਵੋਟ, ਨੋ-ਏਰੀਅਰ, ਨੋ-ਵੋਟ, ਨੋ-ਡੀਏ ਦੀ ਡੀਪੀ ਲਗਾਉਣਗੇ ਪੈਨਸ਼ਨਰ ਤੇ ਮੁਲਾਜ਼ਮ

ਨਬਜ਼-ਏ-ਪੰਜਾਬ, ਮੁਹਾਲੀ, 9 ਅਪਰੈਲ:
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਅੱਜ ਇੱਥੇ ਡਾ. ਅੰਬੇਡਕਰ ਵੈੱਲਫੇਅਰ ਮਿਸ਼ਨ ਸੈਕਟਰ-69 ਵਿਖੇ ਜਰਨੈਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਹਾਲੀ ਸਮੇਤ ਖਰੜ, ਚੰਡੀਗੜ੍ਹ ਅਤੇ ਆਸਪਾਸ ਪਿੰਡਾਂ ’ਚੋਂ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ ਅਤੇ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਸੰਸਥਾਪਕ ਤੇ ਪੈਨਸ਼ਨਰਜ਼ ਸੰਘਰਸ਼ ਲਹਿਰ ਦੇ ਮਹਾਨ ਯੋਧੇ ਅਜੀਤ ਸਿੰਘ ਬਾਗੜੀ ਨੂੰ ਉਨ੍ਹਾਂ ਦੀ 19ਵੀਂ ਬਰਸੀ ’ਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਡਾ. ਐਨਕੇ ਕਲਸੀ ਨੂੰ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦਾ ਪ੍ਰਧਾਨ ਚੁਣੇ ਜਾਣ ’ਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਕਲੌੜ, ਸਕੱਤਰ ਜਨਰਲ ਡਾ. ਐਨਕੇ ਕਲਸੀ, ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ, ਭਗਤ ਰਾਮ ਰੰਗਾੜਾ ਤੇ ਰਵਿੰਦਰ ਕੌਰ ਗਿੱਲ, ਅਮਰੀਕ ਸਿੰਘ ਸੇਠੀ ਪ੍ਰਧਾਨ ਖਰੜ, ਅਵਤਾਰ ਸਿੰਘ ਪ੍ਰਧਾਨ ਨਗਰ ਨਿਗਮ ਪੈਨਸ਼ਨਰਜ਼, ਕਰਤਾਰ ਸਿੰਘ ਪਾਲ, ਵਧੀਕ ਜਨਰਲ ਸਕੱਤਰ ਪੀਐਸਐਸਐਫ਼, ਕਿਸ਼ਨ ਚੰਦ ਮੁੱਲਾਂਪੁਰ, ਕੁਲਦੀਪ ਸਿੰਘ ਜਾਂਗਲਾ ਵਿੱਤ ਸਕੱਤਰ ਅਤੇ ਪ੍ਰੇਮ ਚੰਦ ਸ਼ਰਮਾ ਪ੍ਰਧਾਨ ਜੰਗਲਾਤ ਨੇ ਵੀ ਸੰਬੋਧਨ ਕੀਤਾ।
ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਬੇਰੁਖ਼ੀ ਅਪਣਾਉਣ ਲਈ ਸਖ਼ਤ ਨਿਖੇਧੀ ਕਰਦਿਆਂ ਮਤਾ ਪਾਸ ਕੀਤਾ ਕਿ ਲੋਕ ਸਭਾ ਚੋਣਾਂ ਦੌਰਾਨ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਆਪਣੇ ਮੋਬਾਈਲ ’ਤੇ ਨੋ-ਵੋਟ, ਨੋ-ਏਰੀਅਰ, ਨੋ-ਵੋਟ, ਨੋ-ਡੀਏ, ਨੋ-ਵੋਟ, ਨੋ-ਓਪੀਐਸ ਦੀ ਡੀਪੀ ਲਗਾਏਗਾ। ਇਹ ਨਾਅਰਾ ਦੇ ਕੇ ਮੁਲਾਜ਼ਮ ਵਰਗ ਨੇ ਹੁਕਮਰਾਨਾਂ ਦੀ ਨੀਂਦ ਉੱਡਾ ਦਿੱਤੀ ਹੈ।
ਇਸ ਮੌਕੇ ਆਈਵੀਵਾਈ ਹਸਪਤਾਲ ਦੀ ਕੰਸਲਟੈਂਟ ਡਾ. ਸੋਨਲ ਨੇ ਗਰਮੀਆਂ ਦੀ ਰੁੱਤ ਵਿੱਚ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਬਾਰੇ ਲੈਕਚਰ ਦਿੱਤਾ ਅਤੇ ਮੁਫ਼ਤ ਮੈਡੀਕਲ ਲਗਾ ਕੇ ਸਿਹਤ ਦੀ ਜਾਂਚ ਕੀਤੀ। ਅਖੀਰ ਵਿੱਚ ਪ੍ਰਧਾਨ ਜਰਨੈਲ ਸਿੰਘ ਸਿੱਧੂ ਨੇ ਮੈਡੀਕਲ ਟੀਮ ਅਤੇ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਭਗਤ ਰਾਮ ਰੰਗਾੜਾ ਨੇ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…