Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਵਿਖੇ ਏਆਈ ਸਕਿੱਲ ਲੈਬ ਦਾ ਉਦਘਾਟਨ ਨਬਜ਼-ਏ-ਪੰਜਾਬ, ਮੁਹਾਲੀ, 9 ਅਪਰੈਲ: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਦੇ ਲਾਂਡਰਾਂ ਕੈਂਪਸ ਵਿਖੇ ਏਆਈ ਫਾਰ ਯੂਥ ਉਪਰਾਲੇ ਤਹਿਤ ਇੰਟੈਲ ਅਤੇ ਡੈਲ ਟੈਕਨਾਲੋਜੀ ਦੇ ਸਹਿਯੋਗ ਨਾਲ ਇੱਕ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਕਿੱਲ ਲੈਬ ਸਥਾਪਿਤ ਕੀਤੀ ਗਈ। ਜਿਸ ਦਾ ਉਦਘਾਟਨ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਪ੍ਰੋਗਰਾਮ ਮੈਨੇਜਰ ਪੂਜਾ, ਅਕਾਉਂਟ ਮੈਨੇਜਰ ਪ੍ਰੀਤਿਸ਼ ਗੁੰਬਰ, ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ, ਡਾ. ਰਾਜਦੀਪ ਸਿੰਘ, ਐਚਓਡੀ ਡਾ. ਸੁਖਪ੍ਰੀਤ ਕੌਰ ਵੀ ਹਾਜ਼ਰ ਸਨ। ਏਆਈ ਫਾਰ ਯੂਥ ਉਪਰਾਲੇ ਤਹਿਤ ਇਹ ਲੈਬ 25 ਤੋਂ ਵੱਧ ਚੋਣਵੇਂ ਫੈਕਲਟੀ ਮੈਂਬਰਾਂ ਨੂੰ ਪ੍ਰਮਾਣਿਤ ਟਰੇਨਰਾਂ ਵਜੋਂ ਸਿਖਲਾਈ ਦੇਣ ਦੇ ਨਾਲ-ਨਾਲ ਸੀਜੀਸੀ ਦੇ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਪੇਸ਼ੇਵਰ, ਨਵੀਨਤਾਕਾਰੀ ਅਤੇ ਉੱਤਮ ਤਕਨੀਕੀ ਗਿਆਨ ਅਤੇ ਹੁਨਰ ਪ੍ਰਦਾਨ ਕਰ ਕੇ ਭਵਿੱਖ ਲਈ ਨੌਕਰੀ ਨਿਰਮਾਤਾ ਬਣਨ ਦੇ ਸਮਰੱਥ ਬਣਾਏਗੀ। 200 ਘੰਟੇ ਦੀ ਸਿਖਲਾਈ ਉਪਰੰਤ ਵਿਦਿਆਰਥੀਆਂ ਨੂੰ ਇੰਟੈਲ ਅਤੇ ਡੈੱਲ ਟੈਕਨਾਲੋਜੀ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਡੈੱਲ ਆਪਟੀਪਲੇਕਸ ਕੰਪਿਊਟਰਾਂ ਅਤੇ ਇੰਟੈਲ ਦੇ ਨਿਊਰਲ ਕੰਪਿਊਟ ਸਟਿੱਕ-2 ਨਾਲ ਲੈਸ ਇਹ ਲੈਬ ਵਿਦਿਆਰਥੀਆਂ ਨੂੰ ਕੰਪਿਊਟਰ ਵਿਜ਼ਨ, ਨੈਚੁਰਲ ਲੈਂਗੂਏਜ ਪ੍ਰੋਸੈਸਿੰਗ (ਐਨਐਲਪੀ), ਓਪਨਵਾਇਨੋ ਅਤੇ ਹੋਰ ਏਆਈ ਤਕਨੀਕਾਂ ਨਾਲ ਜੁੜੇ ਪ੍ਰਾਜੈਕਟਾਂ ’ਤੇ ਕੰਮ ਕਰਨ ਦੀ ਇਜਾਜ਼ਤ ਦੇਵੇਗੀ। ਨਾਲ ਹੀ ਵਿਦਿਆਰਥੀ ਏਆਈ ਵਰਗੀਆਂ ਉੱਭਰਦੀਆਂ ਤਕਨੀਕਾਂ ਅਤੇ ਬੂਟਕੈਂਪਾਂ, ਏਆਈ-ਥਾਨਸ, ਵਰਚੁਅਲ ਸ਼ੋਅਕੇਸ ਅਤੇ ਹੋਰ ਸਾਧਨਾਂ ਰਾਹੀਂ ਵਿਸ਼ਵ ’ਤੇ ਪੈਂਦੇ ਇਸ ਦੇ ਪ੍ਰਭਾਵਾਂ ਅਤੇ ਪਰਿਵਰਤਨਸ਼ੀਲ ਭੂਮਿਕਾ ਨੂੰ ਸਮਝਣ ਦੇ ਯੋਗ ਹੋਣਗੇ। ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਂਪਸ ਵਿੱਚ ਖੋਜ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਬੜ੍ਹਾਵਾ ਦੇਣ ਲਈ ਫਿਊਚਰ ਰੇਡੀ ਵਰਕ ਫੋਰਸ ਤਿਆਰ ਕਰਨ ਵਿੱਚ ਸਹਿਯੋਗ ਦੇਣ ਅਤੇ ਦੇਸ਼ ਦੀ ਆਰਥਿਕ ਵਿਕਾਸ ਨੂੰ ਵਧਾਏਗੀ। ਉਦਯੋਗ ਅਤੇ ਅਕਾਦਮਿਕ ਮਾਹਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਏਆਈ ਸਕਿੱਲ ਲੈਬ ਡਿਜੀਟਲ ਸਕਿੱਲ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਵੇਗੀ। ਜਿਸ ਨਾਲ ਸੀਜੀਸੀ ਦੇ ਵਿਦਿਆਰਥੀ ਰੁਜ਼ਗਾਰ ਬਾਜ਼ਾਰ ਵਿੱਚ ਵਧਣ ਫੁੱਲਣ ਵਿੱਚ ਮਾਹਰ ਹੋਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ