Share on Facebook Share on Twitter Share on Google+ Share on Pinterest Share on Linkedin ਸੀਆਈਏ ਸਟਾਫ਼ ਵੱਲੋਂ 2 ਕਿੱਲੋ ਅਫ਼ੀਮ ਸਣੇ ਭਗੌੜਾ ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ, 7 ਅਪਰੈਲ: ਮੁਹਾਲੀ ਦੇ ਸੀਨੀਅਰ ਪੁਲੀਸ ਕਪਤਾਨ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਐਸਪੀ (ਡੀ) ਸ੍ਰੀਮਤੀ ਜਯੋਤੀ ਯਾਦਵ ਅਤੇ ਡੀਐਸਪੀ (ਡੀ) ਹਰਸਿਮਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਭੁੱਕੀ ਚੂਰਾ ਪੋਸਤ ਦੇ ਮੁਕੱਦਮੇ ਵਿੱਚ ਪਿਛਲੇ 10 ਸਾਲਾਂ ਤੋਂ ਭਗੌੜਾ ਚੱਲ ਰਹੇ ਮੁਲਜ਼ਮ ਮੁਹੰਮਦ ਇਕਬਾਲ ਵਾਸੀ ਪਿੰਡ ਬੁਡਾਨਾ, ਜ਼ਿਲ੍ਹਾ ਮੁਜੱਫਰਨਗਰ, ਯੂਪੀ ਨੂੰ 2 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਮਿਤੀ 06-04-2024 ਨੂੰ ਹਰਭੇਜ ਸਿੰਘ ਸਮੇਤ ਸੀਆਈਏ ਸਟਾਫ਼ ਦੀ ਟੀਮ ਪਿੰਡ ਖਾਨਪੁਰ ਮੌਜੂਦ ਸੀ ਜਦੋਂ ਹਰਭੇਜ ਸਿੰਘ ਗਸਤ ਕਰਦਾ ਹੋਇਆ ਪਿੰਡ ਖਾਨਪੁਰ ਦੇ ਪ੍ਰਾਇਮਰੀ ਸਕੂਲ ਤੋਂ ਹੁੰਦੇ ਹੋਏ ਨੇੜੇ ਦੇਵਰਾਜ ਕਰਿਆਨਾ ਸਟੋਰ ਕੋਲ ਪੁੱਜਾ ਤਾਂ ਇੱਕ ਮੋਟਰ ਸਾਈਕਲ ਖੜਾ ਦਿਖਾਈ ਦਿੱਤਾ। ਜਿਸ ਉੱਪਰ ਇੱਕ ਬੁਜ਼ਰਗ ਵਿਅਕਤੀ ਜਿਸ ਦੇ ਮੋਢੇ ’ਤੇ ਇੱਕ ਕਾਲੇ ਰੰਗ ਦਾ ਪਿੱਠੂ ਬੈਗ ਪਾਇਆ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ਤੇ ਉਸ ਦੀ ਸਰਸਰੀ ਚੈਕਿੰਗ ਕੀਤੀ ਤਾਂ ਉਸਦੇ ਬੈਗ ’ਚੋਂ 2 ਕਿੱਲੋ ਅਫ਼ੀਮ ਬਰਾਮਦ ਹੋਈ। ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 105 ਮਿਤੀ 06-04-2024 ਅ/ਧ 18-61-85 ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਮੁਲਜ਼ਮ ਮੁਹੰਮਦ ਇਕਬਾਲ ਦੀ ਉਮਰ ਕਰੀਬ 66 ਸਾਲ ਹੈ ਅਤੇ ਸਾਦੀ ਸੁਦਾ ਹੈ, ਮੁਹੰਮਦ ਇਕਬਾਲ ਅਨਪੜ੍ਹ ਹੈ ਜੋ ਕਾਫ਼ੀ ਲੰਮੇ ਸਮੇ ਤੋਂ ਅਫ਼ੀਮ ਅਤੇ ਭੁੱਕੀ ਦੀ ਸਪਲਾਈ ਕਰਦਾ ਆ ਰਿਹਾ ਹੈ। ਜਿਸ ਦੇ ਵਿਰੁੱਧ ਪਹਿਲਾ ਵੀ ਭੁੱਕੀ ਚੂਰਾ ਪੋਸਤ ਦੇ ਦੋ ਮੁੱਕਦਮੇ ਦਰਜ ਹਨ। ਮੁਲਜ਼ਮ ਕੋਲੋਂ ਸਾਲ 2013 ਵਿੱਚ ਵੀ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਉਸ ਦੀ ਮਾਰੂਤੀ ਕਾਰ ’ਚੋਂ 52 ਕਿੱਲੋ ਭੁੱਕੀ ਚੂਰਾ ਪੋਸਤ ਫੜੀ ਸੀ, ਉਸ ਸਮੇ ਉਸ ਦੇ ਵਿਰੁੱਧ 31-08-2013 ਨੂੰ 15-61-85 ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁਹੰਮਦ ਇਕਬਾਲ ਇਸ ਮੁਕੱਦਮੇ ਵਿੱਚ ਜ਼ਮਾਨਤ ਤੋਂ ਬਾਅਦ ਮਿਤੀ 06-04-2015 ਨੂੰ ਤਰੀਕ ਪੇਸੀ ’ਤੇ ਨਾ ਜਾਣ ਕਰਕੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਹੰਮਦ ਇਕਬਾਲ ਨੇ ਆਪਣੀ ਪੁੱਛਗਿੱਛ ਤੇ ਦੱਸਿਆ ਕਿ ਅਦਾਲਤ ਵੱਲੋਂ ਭਗੌੜਾ ਕਰਾਰ ਦੇਣ ਤੋ ਬਾਅਦ ਉਹ ਕੁੱਝ ਸਮਾਂ ਖਾਮੋਸ ਰਿਹਾ ਫਿਰ ਉਸ ਨੇ ਦੁਬਾਰਾ ਖਰੜ ਏਰੀਆ ਵਿੱਚ ਅਫ਼ੀਮ ਦੀ ਸਪਲਾਰੀ ਸੁਰੂ ਕਰ ਦਿੱਤੀ ਸੀ। ਮੁਲਜ਼ਮ ਨੇ ਪੁੱਛਗਿੱਛ ਵਿੱਚ ਇਹ ਵੀ ਮਨਿਆ ਕਿ ਉਹ ਅਫੀਮ ਦੀ ਸਪਲਾਈ ਦੇਣ ਲਈ ਆਪਣੇ ਮੋਟਰ ਸਾਈਕਲ ਪਰ ਹੀ ਆਉਦਾ ਹੈ। ਖਰੜ ਏਰੀਆ ਵਿੱਚ ਆਪਣੇ ਪੁਰਾਣੇ ਤੇ ਪੱਕੇ ਗਾਹਕਾ ਨੂੰ ਹੀ ਸਪਲਾਈ ਦਿੰਦਾ ਹੈ। ਮੁਲਜ਼ਮ ਮੁਹੰਮਦ ਇਕਬਾਲ 2 ਦਿਨ ਦੇ ਪੁਲੀਸ ਰਿਮਾਡ ਅਧੀਨ ਹੈ। ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫ਼ੀਮ ਦੀ ਖੇਪ ਕਿੱਥੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਕਿਸ ਨੂੰ ਕਿੱਥੇ ਕਿੱਥੇ ਸਪਲਾਈ ਕਰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ