ਗਿਆਨ ਜਯੋਤੀ ਇੰਸਟੀਚਿਊਟ ਵਿਖੇ ਖ਼ੁਸ਼ਹਾਲ ਜ਼ਿੰਦਗੀ ਜਿਊਣ ਬਾਰੇ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ਵਿਦਿਆਰਥੀਆਂ ਨੂੰ ਖ਼ੁਸ਼ਨੁਮਾ ਜੀਵਨ ਜਾਚ ਸਿਖਾਉਣ ਦੇ ਮੰਤਵ ਨਾਲ ਅੱਜ ਕੌਮਾਂਤਰੀ ਖ਼ੁਸ਼ੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਨੌਜਵਾਨਾਂ ਨੇ ਖ਼ੁਸ਼ੀ ਅਤੇ ਸਕਾਰਾਤਮਕਤਾ ਭਰੇ ਜੀਵਨ ਦੇ ਤਰੀਕੇ ਸਾਂਝੇ ਕਰਦਿਆਂ ਰੋਜ਼ਾਨਾ ਦਰਪੇਸ਼ ਮੁਸ਼ਕਲਾਂ ਨੂੰ ਖਿੜੇ ਮੱਥੇ ਮਿਲਣ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਵਿਦਿਆਰਥੀਆਂ ਲਈ ਕਈ ਮਜ਼ੇਦਾਰ ਖੇਡਾਂ ਅਤੇ ਇੰਟਰ ਐਕਟਿਵ ਸੈਸ਼ਨ ਵੀ ਕਰਵਾਏ ਗਏ, ਜੋ ਦਿਮਾਗੀ, ਤਣਾਅ ਪ੍ਰਬੰਧਨ ਅਤੇ ਖ਼ੁਸ਼ੀ ਦਾ ਪਿੱਛਾ ਕਰਨ ’ਤੇ ਕੇਂਦਰਿਤ ਸਨ। ਮਾਹਰਾਂ ਨੇ ਵਿੱਦਿਅਕ ਸੰਸਥਾਵਾਂ ਵਿੱਚ ਮਿਲਵਰਤਨ, ਆਪਸੀ ਸਾਂਝ ਅਤੇ ਸਕਾਰਤਮਕ ਮਾਨਸਿਕਤਾ ਅਪਣਾਉਣ ’ਤੇ ਜ਼ੋਰ ਦਿੱਤਾ।
ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਕੌਮਾਂਤਰੀ ਖ਼ੁਸ਼ੀ ਦਿਵਸ ਇੱਕ ਦਿਨ ਮਨਾਉਣਾ ਹੈ, ਜੋ ਰੋਜ਼ਾਨਾ ਸਕਾਰਾਤਮਕਤਾ ਅਤੇ ਦਿਆਲਤਾ ਦਾ ਸਭਿਆਚਾਰ ਪੈਦਾ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਖ਼ੁਸ਼ੀ ਦੇ ਵੱਖ-ਵੱਖ ਪਹਿਲੂਆਂ ਦੇ ਮੌਕਿਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਸੰਸਥਾ ਦੇ ਚੇਅਰਮੈਨ ਜੇਐੱਸ ਬੇਦੀ ਨੇ ਖ਼ੁਸ਼ੀ ਭਰੇ ਮਾਹੌਲ ਬਾਰੇ ਚਰਚਾ ਕਰਦਿਆਂ ਪ੍ਰੋਫੈਸ਼ਨਲ ਥਾਵਾਂ ’ਤੇ ਕੰਮ ਦੌਰਾਨ ਆਉਣ ਵਾਲੇ ਤਣਾਅ ਦੀ ਰੋਕਥਾਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕੰਮਕਾਜੀ ਥਾਵਾਂ ’ਤੇ ਲਗਾਤਾਰ ਵੱਧ ਰਹੇ ਤਣਾਅ ਦਾ ਪਰਿਵਾਰਾਂ ਉੱਤੇ ਪੈਣ ਵਾਲੇ ਅਸਰ ਅਤੇ ਉਸ ਦੀ ਰੋਕਥਾਮ ਬਾਰੇ ਚਰਚਾ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਦਿਲਚਸਪ ਖੇਡਾਂ ਖੇਡੀਆਂ ਗਈਆਂ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…