ਉਸਾਰੀ ਅਧੀਨ ਥਾਵਾਂ ਤੋਂ ਲੋਹਾ ਤੇ ਹੋਰ ਸਾਮਾਨ ਚੋਰੀ ਤੇ ਲੁੱਟਣ ਵਾਲੇ ਚਾਰ ਮੁਲਜ਼ਮ ਕਾਬੂ

ਨਬਜ਼-ਏ-ਪੰਜਾਬ, ਮੁਹਾਲੀ, 18 ਮਾਰਚ:
ਮੁਹਾਲੀ ਖੇਤਰ ਉਸਾਰੀ ਵਾਲੀਆਂ ਥਾਵਾਂ ਤੋਂ ਸਟੀਲ ਦੀਆਂ ਪਲੇਟਾਂ, ਸਰੀਆ ਅਤੇ ਹੋਰ ਸਾਮਾਨ ਚੋਰੀ ਕਰਕੇ ਅਤੇ ਮਜ਼ਦੂਰਾਂ ਤੋਂ ਜਬਰੀ ਸਮਾਨ ਖੋਹ ਕੇ ਕੇ ਲਿਜਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪੁਲੀਸ ਨੇ ਚਾਰ ਮੁਲਜ਼ਮਾਂ ਪਰਵਿੰਦਰ ਸਿੰਘ ਪਿੰਡ ਆਲਮਪੁਰ (ਬੱਸੀ ਪਠਾਣਾ), ਦਲਜੀਤ ਸਿੰਘ ਉਰਫ਼ ਜੀਤਾ ਪਿੰਡ ਕੰਜਲੀ (ਮੋਰਿੰਡਾ), ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਪਿੰਡ ਸਿੱਖੋ ਮਾਜਰਾ (ਮੋਰਿੰਡਾ) ਅਤੇ ਅਮਰੀਕ ਸਿੰਘ ਵਾਸੀ ਬਲਦੇਵ ਨਗਰ ਮੋਰਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਚੋਰੀ ਅਤੇ ਲੁੱਟੇ ਹੋਏ ਲੋਹੇ ਨੂੰ ਅੱਗੇ ਹੋਰ ਕਬਾੜੀਏ ਨੂੰ ਵੇਚਦੇ ਸੀ। ਇਹ ਵਿਅਕਤੀ ਰਾਤ ਵੇਲੇ ਮਹਿੰਦਰਾ ਪਿੱਕਅਪ ਗੱਡੀ ਵਿੱਚ ਅਜਿਹੀਆਂ ਥਾਵਾਂ ’ਤੇ ਜਾਂਦੇ ਸੀ, ਜਿੱਥੇ ਵੱਡੀ ਮਾਤਰਾ ਵਿੱਚ ਲੋਹਾ ਜਾਂ ਸਰੀਆ ਮਿਲ ਸਕੇ ਅਤੇ ਉੱਥੇ ਸ਼ਟਰਿੰਗ ਦੀਆਂ ਪਲੇਟਾਂ, ਸਰੀਆ ਅਤੇ ਹੋਰ ਸਾਮਾਨ ਗੱਡੀ ਵਿੱਚ ਲੱਦ ਲੈਂਦੇ ਸਨ। ਮਜ਼ਦੂਰਾਂ ਦੇ ਮੋਬਾਈਲ ਫੋਨ ਵੀ ਖੋਹ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਬੀਤੀ 24-25 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਦੈੜੀ ਤੋਂ ਕੁਰਾਲੀ ਤੱਕ ਨਵੇਂ ਬਣ ਰਹੇ ਨੈਸ਼ਨਲ ਹਾਈਵੇਅ-205ਏ ਅਤੇ ਪਿੰਡ ਗਿੱਦੜਪੁਰ ਦੀ ਹੱਦ ’ਚੋਂ 56 ਲੋਹੇ ਦੀਆਂ ਸਟਰਿੰਗ ਵਾਲੀਆਂ ਪਲੇਟਾਂ ਅਤੇ ਕਰੀਬ 15 ਕੁਇੰਟਲ ਸਰੀਆ ਚੋਰੀ ਕੀਤਾ ਗਿਆ ਅਤੇ ਝੁੱਗੀ ਵਿੱਚ ਸੁਤੇ ਵਿਅਕਤੀਆਂ ਤੋਂ 2 ਮੋਬਾਈਲ ਫੋਨ ਖੋਹ ਕੇ ਲੈ ਗਏ। ਇਸ ਸਬੰਧੀ ਪੁਲੀਸ ਵੱਲੋਂ ਰਾਜਵੀਰ ਸਿੰਘ ਮਲਕ ਵਾਸੀ ਪਿੰਡ ਰੱਬੜਾ ਥਾਣਾ ਗੋਆਣਾ ਜ਼ਿਲ੍ਹਾ ਸੋਨੀਪਤ ਹਾਲ ਵਾਸੀ ਅਮਨ ਗਰੀਨ ਸਿਟੀ ਖਰੜ ਦੀ ਸ਼ਿਕਾਇਤ ’ਤੇ ਸੋਹਾਣਾ ਥਾਣਾ ਵਿੱਚ ਧਾਰਾ 379 ਅਤੇ 506 ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੀਤੀ 6-7 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਸੋਏਮਾਜਰਾ ਦੀ ਹੱਦ ਤੋਂ ਮਹਿੰਦਰਾ ਪਿਕਅੱਪ ਗੱਡੀ ਵਿੱਚ ਮਾਰੂ ਹਥਿਆਰ ਦਿਖਾ ਕੇ ਮਜ਼ਦੂਰਾਂ ਕੋਲੋਂ ਮੋਬਾਈਲ ਫੋਨ ਖੋਹਿਆ ਅਤੇ 60 ਸਟਰਿੰਗ ਦੀਆਂ ਪਲੇਟਾਂ, ਇੱਕ ਵੈਲਡਿੰਗ ਸੈਟ, ਇੱਕ ਸਟੀਲ ਕਟਰ ਚੋਰੀ ਕਰਕੇ ਲੈ ਗਏ। ਇਸ ਸਬੰਧੀ ਰਣਧੀਰ ਵਾਸੀ ਪਿੰਡ ਜੰਡਵਾਲਾ, ਜ਼ਿਲ੍ਹਾ ਫਤਿਹਬਾਦ ਦੇ ਬਿਆਨਾਂ ’ਤੇ ਅਮਰੀਕ ਸਿੰਘ ਵਾਸੀ ਬਲਦੇਵ ਨਗਰ ਮੋਰਿੰਡਾ, ਪਰਵਿੰਦਰ ਸਿੰਘ ਪਿੰਡ ਆਲਮਪੁਰ, ਦਲਜੀਤ ਸਿੰਘ ਉਰਫ਼ ਜੀਤਾ ਪਿੰਡ ਕੰਜਲੀ, ਸਪਿੰਦਰ ਸਿੰਘ ਉਰਫ਼ ਗੱਗੂ ਪਿੰਡ ਸੱਖੋ ਮਾਜਰਾ ਅਤੇ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਪਿੰਡ ਸੱਖੋ ਮਾਜਰਾ, ਮੋਰਿੰਡਾ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਵੱਖਰਾ ਪਰਚਾ ਦਰਜ ਕੀਤਾ ਗਿਆ ਸੀ।
ਡੀਐਸਪੀ ਬੱਲ ਨੇ ਦੱਸਿਆ ਕਿ ਸਨੇਟਾ ਚੌਂਕੀ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਲੋਹਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਇੱਕ ਸਾਥੀ ਸਪਿੰਦਰ ਸਿੰਘ ਉਰਫ਼ ਗੱਗੂ ਪਹਿਲਾਂ ਹੀ ਥਾਣਾ ਸਿਟੀ ਮੋਰਿੰਡਾ ਦੇ ਕਿਸੇ ਚੋਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਰਵਿੰਦਰ ਸਿੰਘ, ਦਲਜੀਤ ਜੀਤਾ, ਸਪਿੰਦਰ ਗੱਗੂ ਅਤੇ ਸਤਨਾਮ ਸੱਤਾ, ਕਬਾੜੀਏ ਦਾ ਕੰਮ ਕਰਨ ਵਾਲੇ ਅਮਰੀਕ ਸਿੰਘ ਵਾਸੀ ਬਲਦੇਵ ਨਗਰ ਮੋਰਿੰਡਾ ਦੇ ਕਹਿਣ ’ਤੇ ਉਸ ਦੀ ਮਹਿੰਦਰਾ ਪਿਕਅੱਪ ਗੱਡੀ ਵਿੱਚ ਖੋਹ ਚੋਰੀ ਜਾਂ ਲੋਹ ਕਰਕੇ ਉਸ ਨੂੰ ਦਿੰਦੇ ਸੀ। ਜਿਸ ਬਦਲੇ ਕਬਾੜੀਆਂ ਉਨ੍ਹਾਂ ਨੂੰ ਪੈਸੇ ਦਿੰਦਾ ਸੀ। ਅਮਰੀਕ ਕਬਾੜੀਏ ਨੇ ਇਹ ਗੱਲ ਮੰਨੀ ਹੈ ਕਿ ਉਹ ਉਕਤ ਵਿਅਕਤੀਆਂ ਤੋਂ ਲੋਹਾ ਚੋਰੀ ਕਰਵਾ ਕੇ ਸੂਰਜ ਕਬਾੜੀਆ ਵਾਸੀ ਬਲਦੇਵ ਨਗਰ ਮੋਰਿੰਡਾ ਨੂੰ ਵੇਚਦਾ ਸੀ। ਸੂਰਜ ਕਬਾੜੀਆਂ ਫਰਾਰ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…