Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਵੱਲੋਂ ਸਟਾਰਟਅੱਪ ਥ੍ਰਾਈਵ ਪ੍ਰੋਗਰਾਮ ਵਿੱਚ ਟੀਮ ਪੀਸੀਟੀਈ ਪਾਰਟਨਰ ਰਹੀ ਵਿਜੇਤਾ ਟੀਮ ਨੇ ਫੂਡਟੈਕ ਐਪ ਦੇ ਆਈਡੀਆ ਲਈ 51,000 ਰੁਪਏ ਦਾ ਪਹਿਲਾ ਇਨਾਮ ਜਿੱਤਿਆ ਨਬਜ਼-ਏ-ਪੰਜਾਬ, ਮੁਹਾਲੀ, 18 ਮਾਰਚ: ਏਸੀਆਈਸੀ ਰਾਈਸ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਵੱਲੋਂ ਆਈਕੇਜੀਪੀਟੀਯੂ, ਕਪੂਰਥਲਾ ਅਤੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਦੋ ਰੋਜ਼ਾ ਸਟਾਰਟਅੱਪ ਥ੍ਰਾਈਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ਦੇ ਖੋਜਕਾਰਾਂ ਲਈ ਆਪਣੇ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਅਰਧ ਸ਼ਹਿਰੀ ਅਤੇ ਪੇਂਡੂ ਭਾਈਚਾਰਿਆਂ ਵਿੱਚ ਪ੍ਰਚੱਲਤ ਚੁਨੌਤੀਆਂ ਨਾਲ ਨਜਿੱਠਣ ਲਈ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਲਈ ਵਿਸ਼ੇਸ਼ ਮੰਚ ਪ੍ਰਦਾਨ ਕਰਨਾ ਸੀ। ਸਟਾਰਟਅਪ ਥ੍ਰਾਈਵ ਸੀਜੀਸੀ ਵੱਲੋਂ ਇਸ ਖੇਤਰ ਵਿੱਚ ਉੱਦਮਤਾ ਨੂੰ ਪ੍ਰਫੁੱਲਤ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਬਹੁਤ ਸਾਰੇ ਸਮਾਗਮਾਂ ਵਿੱਚੋਂ ਇੱਕ ਹੈ ਜਿਸ ਨਾਲ ਪੰਜਾਬ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਪੋਸ਼ਣ ਅਤੇ ਮਜ਼ਬੂਤ ਕਰਨ ਲਈ ਰਾਜ ਸਰਕਾਰ ਦੇ ਚੱਲ ਰਹੇ ਯਤਨਾਂ ਦਾ ਸਮਰਥਨ ਕੀਤਾ ਜਾ ਸਕੇ। ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 55 ਤੋਂ ਵੱਧ ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ 200 ਯੁਵਾ ਉੱਦਮੀਆਂ ਸਣੇ ਭਾਗੀਦਾਰਾਂ ਦੇ ਇੱਕ ਸਮੂਹ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਟੀਮ ਪੀਸੀਟੀਈ ਪੈਂਥਰਜ਼ ਨੇ ਇੱਕ ਫੂਡਟੈਕ ਐਪ ਸਬੰਧੀ ਉਨ੍ਹਾਂ ਦੇ ਸ਼ਾਨਦਾਰ ਵਿਚਾਰ ਲਈ 51,000 ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਇਹ ਫੂਡਟੈਕ ਐਪ ਕਾਲਜ ਦੇ ਵਿਦਿਆਰਥੀ ਕੈਂਪਸ ਵਿੱਚ ਭੋਜਨ ਦਾ ਆਰਡਰ ਕਰਨ ਅਤੇ ਉਨ੍ਹਾਂ ਤੱਕ ਪਹੁੰਚ ਕਰਨ ਦੇ ਯੋਗ ਹੋਵੇਗਾ। ਇਸ ਦੇ ਨਾਲ ਹੀ ਟੀਮ ਰੇਨਬੋ ਅਤੇ ਟੀਮ ਵੈਬਟੈਕਫਲਾਈ ਨੇ ਸਾਂਝੇ ਤੌਰ ‘ਤੇ ਪੇਸ਼ ਕੀਤੇ ਆਪਣੇ ਵਿਚਾਰ ਲਈ 31,000 ਰੁਪਏ ਦਾ ਦੂਜਾ ਇਨਾਮ ਜਿੱਤਿਆ। ਟੀਮ ਰੇਨਬੋ ਨੇ ਬਾਇਓਡੀਗਰੇਡੇਬਲ ਰੰਗਾਂ ਨੂੰ ਬਣਾਉਣ ਲਈ ਫਲਾਂ ਦੇ ਛਿਲਕਿਆਂ ਦੀ ਵਰਤੋਂ ਕਰਨ ਦੇ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਸ਼ੁਰੂਆਤੀ ਵਿਚਾਰ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਜਦ ਕਿ ਟੀਮ ਵੈਬਟੈਕਫਲਾਈ ਨੇ ਆਪਣੇ ਵਿਲੱਖਣ ਏਆਈ ਇੰਟਰਗ੍ਰੇਟਰ ਮਲਟੀਪਰਪਜ਼, ਵਰਟੀਕਲ ਟੇਕ ਆਫ਼ ਐਂਡ ਲੈਂਡਿੰਗ (ਵੀਟੀਓਐਲ) ਡਰੋਨ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ। ਇਸ ਡਰੋਨ ਵਿੱਚ ਆਟੋਨੋਮਸ ਫਲਾਈਟ ਅਤੇ ਫੈਸਲੇ ਲੈਣ ਦੇ ਕਈ ਅਨੋਖੇ ਫੰਕਸ਼ਨ ਮੌਜੂਦ ਹੋਣਗੇ। ਇਸ ਤੋਂ ਇਲਾਵਾ ਟੀਮ ਰੇਡੋਮਾਰਟ ਨੂੰ ਸਿਰਜਣਾਤਮਿਕ ਤੌਰ ’ਤੇ ਤਿਆਰ ਕੀਤੇ ਗਏ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਵੇਚਣ ਲਈ ਉਨ੍ਹਾਂ ਦੇ ਨਵੀਨਤਾਕਾਰੀ ਸ਼ੁਰੂਆਤੀ ਵਿਚਾਰਾਂ ਲਈ 11,000 ਰੁਪਏ ਦਾ ਇਨਾਮ ਦਿੱਤਾ ਗਿਆ। ਡਾ. ਰੁਚੀ ਸਿੰਗਲਾ, ਡਾਇਰੈਕਟਰ, ਆਰ ਐਂਡ ਡੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਆਈਡੀਆ ਇਨਕਿਊਬੇਸ਼ਨ ਸਹਿਯੋਗ ਅਤੇ ਮੈਂਟਰਸ਼ਿਪ, ਉਦਯੋਗ ਕਨੈਕਟ, ਪ੍ਰੋਟੋਟਾਈਪਿਗ, ਲੈਬ ਸਹੂਲਤਾਂ, ਕੋ-ਵਰਕਿੰਗ ਸਪੇਸ ਆਦਿ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਸਟਾਰਟਅਪ ਪੰਜਾਬ ਵੱਲੋਂ ਬੀਜ ਫੰਡ ਸਹਾਇਤਾ ਪ੍ਰਾਪਤ ਕਰਨ ਲਈ ਵੀ ਉਨ੍ਹਾਂ ਦਾ ਮਾਰਗਦਰਸ਼ਨ ਕਰੇਗੀ। ਉਨ੍ਹਾਂ ਦੱਸਿਆ ਕਿ ਏਸੀਆਈਸੀ ਰਾਈਸ, ਸੀਜੀਸੀ ਨੇ ਡੀਪੀਆਈਆਈਟੀ ਨਾਲ ਰਜਿਸਟਰਡ 40 ਸਟਾਰਟਅੱਪਾਂ ਨੂੰ ਇਨਕਿਊਏਟ ਕੀਤਾ ਹੈ ਜਦੋਂ ਕਿ 27 ਸਟਾਰਟਅੱਪ ਕਾਰਜ ਅਧੀਨ (ਪ੍ਰੀ-ਇਨਕਿਊਬੇਸ਼ਨ ਪੜਾਅ) ਵਿੱਚ ਹਨ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.ਜਤਿੰਦਰ ਕੌਰ ਅਰੋੜਾ, ਐਗਜ਼ੈਕਟਿਵ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਸੀ। ਉਨ੍ਹਾਂ ਵੱਲੋਂ ਸਾਰੇ ਨੌਜਵਾਨ ਖੋਜਕਾਰਾਂ ਅਤੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਪੰਜਾਬ ਵਿੱਚ ਪੇਂਡੂ ਉਦਯੋਗਾਂ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਵਾਤਾਵਰਨ ਦੀ ਸਥਿਰਤਾ ਅਤੇ ਟਿਕਾਊ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਦੀ ਵੱਡੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਅਰੋੜਾ ਨੇ ਇਨੋਵੇਟਰਾਂ ਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਲੈਣ ਲਈ ਵੀ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਡਾ. ਦਪਿੰਦਰ ਕੌਰ ਬਖ਼ਸ਼ੀ, ਸੰਯੁਕਤ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਵਿੱਚ ਜ਼ਮੀਨੀ ਪੱਧਰ ਦੀਆਂ ਕਾਢਾਂ ਨੂੰ ਵਧਾਉਣ ਅਤੇ ਇੱਕ ਬਿਹਤਰ ਇਨੋਵੇਸ਼ਨ ਸਟਾਰਟਅੱਪ ਈਕੋਸਿਸਟਮ ਬਣਾਉਣ ਸਬੰਧੀ ਵਿਚਾਰ ਪੇਸ਼ ਕੀਤਾ। ਇਸ ਦੇ ਨਾਲ ਹੀ ਆਈਕੇਜੀਪੀਟੀਯੂ, ਕਪੂਰਥਲਾ ਤੋਂ ਆਏ ਵਿਸ਼ੇਸ਼ ਮਹਿਮਾਨ ਡਾ. ਜੁਝਾਰ ਸਿੰਘ ਨੇ ਦੱਸਿਆ ਕਿ ਕਿਵੇਂ ਆਈਕੇਜੀਪੀਟੀਯੂ ਵਿਖੇ ਉੱਨਤ ਨਿਰਮਾਣ ਸਹੂਲਤ ਉਭਰਦੇ ਉੱਦਮੀਆਂ ਲਈ ਮਦਦਗਾਰ ਸਾਬਿਤ ਹੁੰਦੀ ਹੈ। ਅੰਤ ਵਿੱਚ ਸਟਾਰਟਅੱਪ ਪੰਜਾਬ ਦੇ ਅਧਿਕਾਰੀਆਂ ਨੇ ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਅਤੇ ਸਮਾਪਤੀ ਲਈ ਸੀਜੀਸੀ ਦੀ ਸ਼ਲਾਘਾ ਕੀਤੀ। ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਏਆਈਐਮ, ਨੀਤੀ ਆਯੋਗ, ਭਾਰਤ ਸਰਕਾਰ ਸਹਿਯੋਗੀ ਦਾ ਮੁੱਖ ਉਦੇਸ਼ ਅਰਧਸ਼ਹਿਰੀ, ਪੇਂਡੂ ਭਾਰਤ ਵਿੱਚ ਨਵੀਨਤਾ ਅਤੇ ਉੱਦਮਤਾ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਨਾਲ ਹੀ ਆਪਣੇ ਖੁਦ ਦੇ ਸਟਾਰਟਅੱਪ ਸਥਾਪਿਤ ਕਰਨ ਲਈ ਨਵੀਨਤਾਕਾਰਾਂ ਦੀ ਸਹਾਇਤਾ ਕਰਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ