Share on Facebook Share on Twitter Share on Google+ Share on Pinterest Share on Linkedin ਵਿਸ਼ਵਾਸ ਫਾਉਂਡੇਸ਼ਨ ਨੇ ਖੂਨਦਾਨ ਕੈਂਪ ਲਗਾਇਆ ਨਬਜ਼-ਏ-ਪੰਜਾਬ, ਮੁਹਾਲੀ, 18 ਮਾਰਚ: ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵਿਸ਼ਵਾਸ ਫਾਉਂਡੇਸ਼ਨ ਐਸਡੀਐਸ ਫ਼ੋਟੋਗਰਾਫੀ, ਗਲੋਰੀਫਾਈ ਇੰਟਰਨੈਸ਼ਨਲ, ਜੇ ਸਾਈਨ ਜਿਊਲਰਜ਼ ਅਤੇ ਮੀਡੀਆ ਮੰਤਰ ਪੀਆਰ ਐਂਡ ਐਡਵੋਟਾਈਜਿੰਗ ਵੱਲੋਂ ਇੰਡੀਅਨ ਰੈੱਡ ਕਰਾਸ ਸੁਸਾਇਟੀ, ਸ਼ਾਖਾ ਜ਼ਿਲ੍ਹਾ ਮੁਹਾਲੀ ਦੇ ਸਹਿਯੋਗ ਨਾਲ ਗੁਲਮੋਹਰ ਸੈਕਟਰ-66ਏ, ਮੁਹਾਲੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸੰਸਥਾ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਕੈਂਪ ਦੀ ਸਫਲਤਾ ਲਈ ਆਇਸ਼ਾ ਸ਼ੇਖ਼ ਦੇ ਪਿਤਾ ਦਿਨੇਸ਼ ਸਰਦਾਨਾ, ਮੰਜੂ, ਸਤਵਿੰਦਰ ਪਲਾਹਾ ਅਤੇ ਖ਼ੁਸ਼ਬੂ ਨੇ ਪੂਰਾ ਸਹਿਯੋਗ ਦਿੱਤਾ। ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਨੇ ਖੂਨਦਾਨੀਆਂ ਨੂੰ ਬੈਜ ਲਗਾ ਕੇ ਉਤਸ਼ਾਹਿਤ ਕੀਤਾ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਆ। ਬਲੱਡ ਬੈਂਕ ਹੋਮੀ ਭਾਮਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਦੀ ਟੀਮ ਨੇ ਡਾ. ਨਵੀਨ ਬਾਂਸਲ ਦੀ ਦੇਖ-ਰੇਖ ਹੇਠ 36 ਯੂਨਿਟ ਖੂਨ ਦੇ ਇਕੱਤਰ ਕੀਤੇ। ਅਖੀਰ ਵਿੱਚ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਤੋਹਫ਼ੇ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਵਿਸ਼ਵਾਸ ਫਾਉਂਡੇਸ਼ਨ ਦੇ ਅਨੀਰੱੁਧ ਪਠਾਣੀਆ, ਆਸ਼ਾ ਤੇਜ਼ੀ, ਸੁਰਭੀ ਗੁਪਤਾ, ਵਿਕਾਸ ਕੁਮਾਰ, ਸ਼ਤਰੂਘਨ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ