ਕੌਮਾਂਤਰੀ ਮਹਿਲਾ ਦਿਵਸ: ਟਰਾਈਸਿਟੀ ਦੀਆਂ 100 ਤੋਂ ਵੱਧ ਅਧਿਆਪਕਾਵਾਂ ਦਾ ਸਨਮਾਨ

ਅੌਰਤਾਂ ਦੇ ਸਨਮਾਨ ਵਿੱਚ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ: ਏਡੀਸੀ ਪੂਜਾ ਐੱਸ ਗਰੇਵਾਲ

ਅਜੋਕੇ ਸਮੇਂ ਵਿੱਚ ਅੌਰਤਾਂ ਹਰ ਖੇਤਰ ਵਿੱਚ ਪੁਰਸ਼ਾਂ ਨਾਲੋਂ ਅੱਗੇ: ਡਾ. ਅਨੀਤ ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਟਰਾਈਸਿਟੀ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ 100 ਤੋਂ ਵੱਧ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸੋਦਾਸ਼ੀ-ਦਾ ਸੈਲੀਬ੍ਰੇਸ਼ਨ ਆਫ਼ ਵਿਮੈਨਹੁੱਡ ਬੈਨਰ ਹੇਠ ਕਰਵਾਏ ਇਸ ਸਨਮਾਨ ਸਮਾਰੋਹ ਦਾ ਮੁੱਖ ਮੰਤਵ ਅੌਰਤਾਂ ਵੱਲੋਂ ਸਿੱਖਿਆਂ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਉਜਾਗਰ ਕਰਨਾ ਸੀ। ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਐੱਸ ਗਰੇਵਾਲ ਮੁੱਖ ਮਹਿਮਾਨ ਸਨ ਜਦੋਂਕਿ ਪ੍ਰਧਾਨਗੀ ਕੈਂਪਸ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕੀਤੀ।
ਡਾ. ਅਨੀਤ ਬੇਦੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅੌਰਤਾਂ ਹਰ ਖੇਤਰ ਵਿੱਚ ਪੁਰਸ਼ਾਂ ਤੋਂ ਅੱਗੇ ਜਾ ਰਹੀਆਂ ਹਨ ਅਤੇ ਖੇਡਾਂ ਤੇ ਸਿੱਖਿਆ ਦੇ ਖੇਤਰ ਵਿੱਚ ਅੌਰਤਾਂ ਦਾ ਯੋਗਦਾਨ ਅਹਿਮ ਹੈ। ਜਿਸ ਦੇ ਬਲਦੇ ਅੱਜ ਟਰਾਈਸਿਟੀ ਦੀਆਂ ਸੈਂਕੜੇ ਅੌਰਤਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਅੌਰਤਾਂ ਦੇ ਹੱਕਾਂ, ਸਮਾਜਿਕ ਪਰਿਵਰਤਨ, ਨੌਜਵਾਨ
ਪੀੜੀ ਦੀ ਅੌਰਤਾਂ ਪ੍ਰਤੀ ਬਦਲ ਰਹੀ ਸਕਾਰਾਤਮਿਕ ਸੋਚ ਅਤੇ ਅੌਰਤਾਂ ਵਿੱਚ ਹੋ ਰਹੇ ਸਿੱਖਿਆਂ ਦੇ ਪਾਸਾਰ ਜਿਹੇ ਗੰਭੀਰ ਮੁੱਦਿਆਂ ’ਤੇ ਵੀ ਚਰਚਾ ਕੀਤੀ।

ਏਡੀਸੀ ਪੂਜਾ ਐੱਸ ਗਰੇਵਾਲ ਨੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਅੌਰਤਾਂ ਦੇ ਸਨਮਾਨ ਵਿੱਚ ਹਰ ਰੋਜ਼ ਮਹਿਲਾ ਦਿਵਸ ਹੋਣਾ ਚਾਹੀਦਾ ਹੈ ਤਾਂ ਜੋ ਰੋਜ਼ਾਨਾ ਵੱਧ ਰਹੀਆਂ ਬਲਾਤਕਾਰ ਅਤੇ ਅੌਰਤਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ। ਉਨ੍ਹਾਂ ਕਿਹਾ ਕਿ ਸੰਸਾਰ ਨੂੰ ਇਕ ਨਵੀ ਸੋਚ ਦੇਣ ਲਈ ਨਵੀਂ ਪੀੜੀ ਨੂੰ ਅੱਗੇ ਆਉਣਾ ਪਵੇਗਾ। ਜਿਸ ਵਿੱਚ ਅੌਰਤ ਦੀ ਸਮਾਨਤਾ ਇਕ ਅਹਿਮ ਅਤੇ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੋਕੇ ਸਮੇਂ ਵਿੱਚ ਅੌਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਹਨ ਪਰ ਹਾਲੇ ਵੀ ਸਮਾਜ ਵਿੱਚ ਅੌਰਤਾਂ ਦੀ ਸਮਾਨਤਾ ਲਈ ਬਹੁਤ ਕੁੱਝ ਕਰਨਾ ਬਾਕੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…