Share on Facebook Share on Twitter Share on Google+ Share on Pinterest Share on Linkedin ਬ੍ਰਹਮਾਕੁਮਾਰੀ ਸੰਸਥਾ ਨੇ ਸੰਨੀ ਐਨਕਲੇਵ ਵਿੱਚ ਧੂਮਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ ਨਬਜ਼-ਏ-ਪੰਜਾਬ, ਖਰੜ, 5 ਮਾਰਚ: ਬ੍ਰਹਮਾਕੁਮਾਰੀ ਸੰਸਥਾ ਦੇ ਸੰਨੀ ਐਨਕਲੇਵ ਰਾਜਯੋਗ ਕੇਂਦਰ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗਾ ਕੇਂਦਰਾਂ ਦੇ ਕੋ-ਡਾਇਰੈਕਟਰ ਬ੍ਰਹਮਾ ਕੁਮਾਰੀ ਭੈਣ ਡਾ. ਰਮਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਚੇਅਰਪਰਸਨ ਇੰਜ. ਸ੍ਰੀਮਤੀ ਪ੍ਰਭਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਤੇ ਬ੍ਰਹਮਾ ਕੁਮਾਰੀ ਸੁਮਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਬ੍ਰਹਮਾਕੁਮਾਰੀ ਰਮਾ ਨੇ ਕਿਹਾ ਕਿ ਨਿਰਾਕਾਰ ਭਗਵਾਨ ਸ਼ਿਵ ਪ੍ਰਕਾਸ਼ ਦਾ ਰੂਪ ਹਨ ਅਤੇ ਸਾਰੀਆਂ ਰੂਹਾਂ ਦੇ ਪਿਤਾ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਮਨੁੱਖ ਦੇ ਦੁੱਖਾਂ, ਪਾਪਾਂ ਅਤੇ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਪ੍ਰਭਜੋਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਭੱਜ ਨੱਠ ਦੀ ਇਸ ਜ਼ਿੰਦਗੀ ਵਿੱਚ ਲੋਕਾਂ ਵਿੱਚ ਤਣਾਅ ਅਤੇ ਉਦਾਸੀਨਤਾ ਲਗਾਤਾਰ ਵਧਦੀ ਜਾ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੇ ਦੁੱਖਾਂ ਅਤੇ ਮਾਨਸਿਕ ਪੀੜਾਂ ਨੂੰ ਦੂਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਮਨੁੱਖ ਨੂੰ ਸਾਦਾ ਜੀਵਨ ਜਿਊਣ ਲਈ ਪ੍ਰੇਰਿਆ। ਉਨ੍ਹਾਂ ਨਰੋਏ ਸਮਾਜ ਦੀ ਸਿਰਜਣਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਦੋ ਪੌਦੇ ਜ਼ਰੂਰ ਲਗਾਉਣ ਦੀ ਗੱਲ ਕਹੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਮਾਇਆ ਛਲ ਕਪਟ ਕਰਦੀ ਹੈ ਜਿਸ ਤੋਂ ਬਚਣ ਲਈ ਪ੍ਰਮਾਤਮਾ ਨੂੰ ਯਾਦ ਕਰਨਾ ਜ਼ਰੂਰੀ ਹੈ। ਇਸ ਮੌਕੇ ਬ੍ਰਹਮਾਕੁਮਾਰੀ ਸੁਮਨ ਭੈਣ ਨੇ ਕਿਹਾ ਕਿ ਅੌਰਤਾਂ ਦਾ ਸਸ਼ਕਤੀਕਰਨ ਬਰਾਬਰੀ, ਤਰੱਕੀ ਅਤੇ ਸ਼ਾਂਤੀ ਤੇ ਆਧਾਰਿਤ ਹੋਵੇਗਾ ਅਤੇ ਇਸ ਦਿਸ਼ਾ ਵਿੱਚ ਬਹੁਤ ਕੁਝ ਕੀਤਾ ਗਿਆ ਹੈ। ਅੌਰਤਾਂ ਸ਼ਕਤੀਹੀਣ ਨਹੀਂ ਹਨ ਪਰ ਸਮਾਜ ਨੂੰ ਬਿਹਤਰ ਬਣਾਉਣ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਅਧਿਆਤਮਿਕਤਾ ਜ਼ਰੂਰੀ ਹੈ। ਇਸ ਮੌਕੇ ਡਾ. ਅੰਕੁਰ ਵਤਸ, ਡਾ. ਅੰਜਲੀ ਵਤਸ, ਬ੍ਰਹਮਾਕੁਮਾਰੀ ਨਮਰਤਾ, ਬ੍ਰਹਮਾਕੁਮਾਰੀ ਰੇਖਾ, ਹਰਪ੍ਰੀਤ ਸਿੰਘ ਗੁਜਰਾਲ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਪ੍ਰਸਿੱਧ ਗਾਇਕਾ ਕੁਮਾਰੀ ਸਾਇਸਾ ਗੁਪਤਾ ਨੇ ਭਜਨ ਪੇਸ਼ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ