Share on Facebook Share on Twitter Share on Google+ Share on Pinterest Share on Linkedin ਸਰਬੱਤ ਦਾ ਭਲਾ ਟਰੱਸਟ: 2600 ਮਕਾਨਾਂ ਦੀ ਸੂਚੀ ’ਚੋਂ 400 ਘਰ ਬਣਾਏ, ਬਾਕੀ ਉਸਾਰੀ ਅਧੀਨ: ਓਬਰਾਏ ਪਿੰਡ ਨੰਡਿਆਲੀ ਵਿੱਚ ਸ਼ਾਂਤੀ ਦੇਵੀ ਦੇ ਘਰ ਪਹੁੰਚੇ ਡਾ. ਉਬਰਾਏ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ, ਮੁਹਾਲੀ, 29 ਫਰਵਰੀ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਉਬਰਾਏ ਅੱਜ ਪਿੰਡ ਨੰਡਿਆਲੀ (ਮੁਹਾਲੀ) ਪਹੁੰਚੇ। ਜਿੱਥੇ ਉਨ੍ਹਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਰਸਾਤ ਦੇ ਦਿਨਾਂ ਦੌਰਾਨ ਢਹਿ ਢੇਰੀ ਹੋਏ ਸ਼ਾਂਤੀ ਦੇਵੀ ਦੇ ਮਕਾਨ ਨੂੰ ਦੁਬਾਰਾ ਬਣਾਇਆ। ਇਸ ਮੌਕੇ ਪਿੰਡ ਵਾਸੀਆਂ ਅਤੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਡਾ. ਐਸਪੀ ਸਿੰਘ ਉਬਰਾਏ ਦਾ ਭਰਵਾਂ ਸਵਾਗਤ ਕੀਤਾ। ਪਿੰਡ ਵਾਸੀਆਂ ਸਮੇਤ ਸ਼ਾਂਤੀ ਦੇਵੀ ਦੇ ਪਰਿਵਾਰ ਨੇ ਡਾ. ਉਬਰਾਏ ਦਾ ਧੰਨਵਾਦ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐਸਪੀ ਸਿੰਘ ਉਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ, ਜਿਵੇਂ ਕਿ ਘਰ ਦੀ ਮੁਰੰਮਤ ਕਰਨ ਜਾਂ ਨਵੇਂ ਘਰ ਬਣਾਉਣੇ ਹੋਣ। ਉਨ੍ਹਾਂ ਦੱਸਿਆ ਕਿ ਟਰੱਸਟ ਕੋਲ 3 ਕੈਟਾਗਰੀਆਂ ਹਨ, ਜਿਨ੍ਹਾਂ ਵਿੱਚ ਪਹਿਲੀ ਕਿਸੇ ਦੇ ਘਰ ਦੀ ਥੋੜ੍ਹੀ ਬਹੁਤ ਮੁਰੰਮਤ ਹੋਣ ਵਾਲੀ ਹੋਵੇ, ਦੂਜੀ ਕੈਟਾਗਰੀ 10 ਤੋਂ 15 ਹਜ਼ਾਰ ਦਾ ਕੰਮ ਕਿਸੇ ਦੇ ਘਰ ਨੂੰ ਪਲਸਤਰ ਹੋਣਾ ਹੋਵੇ, ਫਰਸ਼ ਟੁੱਟ ਗਿਆ ਹੋਵੇ ਜਾਂ ਫਿਰ ਬਾਲੇ ਗਿਰ ਜਾਣ ਅਤੇ ਲੈਟਰ ਪੈਣ ਵਾਲਾ ਹੋਵੇ। ਤੀਜੀ ਜਿਸ ਕਿਸੇ ਦਾ ਘਰ ਬਿਲਕੁਲ ਨਹੀਂ ਰਿਹਾ ਜਾਂ ਖਤਮ ਹੋ ਗਿਆ ਹੋਵੇ ਜਾਂ ਫਿਰ ਘਰ ਕਦੇ ਬਣਿਆ ਹੀ ਨਾ ਹੋਵੇ, ਉਨ੍ਹਾਂ ਲਈ ਪੱਕਾ ਬਜਟ ਤੈਅ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਮਕਾਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਡਾ. ਉਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਹੁਣ ਤੱਕ 2600 ਦੇ ਕਰੀਬ ਮਕਾਨਾਂ ਦਾ ਕੰਮ ਕਰਨ ਵਾਲਿਆਂ ਦੀ ਲਿਸਟ ਆ ਚੁੱਕੀ ਹੈ ਅਤੇ ਜਿਨ੍ਹਾਂ ’ਚੋਂ 350 ਤੋਂ 400 ਦੇ ਕਰੀਬ ਬਣ ਚੁੱਕੇ ਹਨ ਜਾਂ ਉਸਾਰੀ ਅਧੀਨ ਹਨ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵੱਲੋਂ ਘਰ-ਘਰ ਜਾ ਕੇ ਫ਼ਾਰਮ ਭਰੇ ਗਏ ਅਤੇ ਘਰ ਬਣਾਉਣੇ ਸ਼ੁਰੂ ਕੀਤੇ ਗਏ ਹਨ। ਜੇਕਰ ਕੋਈ ਵੱਡਾ ਕੰਮ ਹੋਵੇ ਤਾਂ ਟਰੱਸਟ ਵੱਲੋਂ ਬਣਾਈ ਗਈ ਕਮੇਟੀ ਜਿਸ ਦੇ ਇੰਚਾਰਜ ਡਾ. ਅਟਵਾਲ ਹਨ। ਡਾ. ਐਸਪੀ ਸਿੰਘ ਉਬਰਾਏ ਕਿਹਾ ਕਿ ਖੂਨ ਦਾ ਰੰਗ ਸਭ ਦਾ ਲਾਲ ਹੁੰਦਾ ਹੈ ਫਿਰ ਭਾਵੇਂ ਉਹ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਵਿਅਕਤੀ ਹੋਵੇ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਫਿਰ ਭਾਵੇਂ ਉਹ ਪਾਕਿਸਤਾਨ ਦਾ ਹੀ ਵਸਿੰਦਾ ਹੋਵੇ, ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਉਸ ਹਰ ਵਿਅਕਤੀ ਦੀ ਬਾਂਹ ਫੜਦਾ ਹੈ ਜੋ ਦਿੱਕਤ ਜਾਂ ਕਿਸੇ ਮੁਸੀਬਤ ਵਿੱਚ ਹੁੰਦਾ ਹੈ ਜਾਂ ਜਿਸ ਨੂੰ ਮਦਦ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਅੱਜ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਅਤੇ ਟਰੱਸਟ ਦੇ ਹੋਰ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਮੁਹਾਲੀ ਜ਼ਿਲ੍ਹੇ ਭਰ ਵਿੱਚ ਅਜਿਹੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ, ਡਾ. ਉਬਰਾਏ ਕਿਹਾ ਕਿ ਮੁਹਾਲੀ ਵਿੱਚ 5 ਹੋਰ ਘਰ ਟਰੱਸਟ ਵੱਲੋਂ ਬਣਾਏ ਗਏ ਹਨ, ਜੋ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਕਵਲਜੀਤ ਸਿੰਘ ਰੂਬੀ ਨੇ ਕਿਹਾ ਕਿ ਟਰੱਸਟ ਕੋਲ ਆਉਂਦੇ ਹਰ ਜ਼ਰੂਰਤਮੰਦ ਵਿਅਕਤੀ ਦੀ ਲੋੜ ਪੂਰੀ ਕੀਤੀ ਜਾ ਸਕੇ। ਇਸ ਲਈ ਉਹ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਕੈਪਟਨ ਰਾਜਿੰਦਰ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਲੱਕੀ ਨੰਡਿਆਲੀ, ਪ੍ਰਤਾਪ ਸਿੰਘ, ਗੁਰਪ੍ਰਤਾਪ ਸਿੰਘ ਅਨਮੋਲ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ