ਸਾਹਿਤਕ ਚੇਤਨਾ: 3.60 ਕਰੋੜ ਦੀ ਲਾਗਤ ਨਾਲ ਬਣਨਗੀਆਂ 12 ਲਾਇਬਰੇਰੀਆਂ: ਕੁਲਵੰਤ ਸਿੰਘ

ਮੌਲੀ ਬੈਦਵਾਨ, ਭਾਗੋਮਾਜਰਾ, ਮੌਜਪੁਰ ਵਿੱਚ ਕੀਤਾ ਲਾਇਬਰੇਰੀ ਉਸਾਰੀ ਕਾਰਜਾਂ ਦਾ ਉਦਘਾਟਨ, ਗਰਾਂਟਾਂ ਦਿੱਤੀਆਂ

ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ:
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਾਸ ਦੀ ਗੱਡੀ ਲੀਹ ’ਤੇ ਤੋਰਨ ਤੋਂ ਬਾਅਦ ਹੁਣ ਆਮ ਲੋਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ‘ਹਰੇਕ ਪੰਜਾਬੀ ਦੇ ਹੱਥ ਕਿਤਾਬ ਫੜਾਓ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦਾ ਆਗਾਜ਼ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਨੇ ਇੱਥੋਂ ਦੇ ਸੈਕਟਰ-80 (ਮੌਲੀ ਬੈਦਵਾਨ) ਪਿੰਡ ਭਾਗੋਮਾਜਰਾ ਅਤੇ ਮੌਜਪੁਰ ਵਿੱਚ ਲਾਇਬਰੇਰੀਆਂ ਦੇ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ ਅਤੇ ਮੌਕੇ ’ਤੇ ਹੀ 10-10 ਲੱਖ ਰੁਪਏ ਗਰਾਂਟ ਦੇ ਚੈੱਕ ਵੀ ਦਿੱਤੇ। ਉਨ੍ਹਾਂ ਦੱਸਿਆ ਕਿ 3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਮੁਹਾਲੀ ਦੇ ਦਰਜਨ ਪਿੰਡਾਂ ਅਤੇ ਸ਼ਹਿਰੀ ਖੇਤਰ ਵਿੱਚ ਪੰਜਾਬੀ ਸਾਹਿਤ ਨਾਲ ਭਰਪੂਰ ਲਾਇਬਰੇਰੀਆਂ ਬਣਾਈਆਂ ਜਾਣਗੀਆਂ।
ਕੁਲਵੰਤ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬੀ ਸਾਹਿਤ ਨਾਲ ਜੋੜਨ ਲਈ ਸ਼ਹਿਰ ਦੀਆਂ ਵੱਡੀਆਂ ਪਾਰਕਾਂ ਅਤੇ ਪਿੰਡਾਂ ਵਿੱਚ ਲਾਇਬਰੇਰੀਆਂ ਬਣਾਈਆਂ ਜਾਣਗੀਆਂ। ਜਿੱਥੇ ਬੈਠ ਕੇ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਰੋਜ਼ਾਨਾ ਅਖ਼ਬਾਰ, ਰਸਾਲੇ ਅਤੇ ਗਿਆਨ ਭਰਪੂਰ ਕਿਤਾਬਾਂ ਪੜ੍ਹ ਸਕਣਗੇ। ਇਕੱਠੇ ਬੈਠਣ ਨਾਲ ਨਾ ਸਿਰਫ਼ ਕਿਤਾਬੀ ਗਿਆਨ ਵਿੱਚ ਵਾਧਾ ਹੋਵੇਗਾ, ਸਗੋਂ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇਮਾਰਤਾਂ ਬਣਾਉਣ ਲਈ ਨੀਂਹ ਪੱਥਰ ਰੱਖ ਦਿੱਤੇ ਜਾਂਦੇ ਸਨ, ਪ੍ਰੰਤੂ ਬਾਅਦ ਵਿੱਚ 10-10 ਸਾਲ ਕੋਈ ਆਗੂ ਸਾਰ ਤੱਕ ਨਹੀਂ ਲੈਂਦਾ ਸੀ ਲੇਕਿਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਕੰਮ ਸ਼ੁਰੂ ਕਰਨ ਦੇ ਨਾਲ-ਨਾਲ ਫ਼ੰਡਾਂ ਵੀ ਦਿੱਤੇ ਜਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਹਾਜ਼ਰ ਲੋਕਾਂ ਨੂੰ ਭਰੋਸਾ ਦਿੱਤਾ ਕਿ ਚੋਣਾਂ ਵਿੱਚ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਪਿੰਡਾਂ ਦੀਆਂ ਸੱਥਾਂ ’ਚੋਂ ਸਰਕਾਰ ਚਲਾਉਣ ਸਬੰਧੀ ਪਿੰਡਾਂ ਵਿੱਚ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਦੂਜੇ ਪੜਾਅ ਦੇ ਕੈਂਪਾਂ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਆਪਣੇ ਕੰਮਾਂ-ਕਾਰਾਂ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ।
ਇਸ ਮੌਕੇ ਆਪ ਆਗੂ ਅਵਤਾਰ ਸਿੰਘ ਮੌਲੀ, ਹਰਮੇਸ਼ ਸਿੰਘ ਕੁੰਭੜਾ, ਨੰਬਰਦਾਰ ਹਰਸੰਗਤ ਸਿੰਘ, ਸਤਵਿੰਦਰ ਸਿੰਘ ਮਿੱਠੂ, ਹਰਜੋਤ ਸਿੰਘ ਗੱਬਰ, ਭੁਪਿੰਦਰ ਸਿੰਘ ਸਰਪੰਚ, ਸਤਵਿੰਦਰ ਬਿੱਟੂ, ਹਰਦੀਪ ਸਿੰਘ, ਚੇਤਨ ਸਿੰਘ, ਜਥੇਦਾਰ ਬਲਬੀਰ ਸਿੰਘ, ਪਰਮਜੀਤ ਸਿੰਘ, ਬੰਤ ਸਿੰਘ, ਗੁਰਜੰਟ ਸਿੰਘ, ਰਣਜੀਤ ਸਿੰਘ, ਸੁਰਿੰਦਰ ਕੌਰ, ਅਵਤਾਰ ਸਿੰਘ ਬੈਂਰੋਪੁਰ, ਕੁਲਦੀਪ ਸਿੰਘ ਸਮਾਣਾ, ਗੁਰਿੰਦਰ ਸਿੰਘ, ਨਾਰਾਇਣ ਸਿੰਘ, ਗੁਰਲਾਲ ਸਿੰਘ, ਬਲਜੀਤ ਸਿੰਘ, ਤਰਨਜੀਤ ਸਿੰਘ, ਮੰਗਾ ਸਿੰਘ ਸਰਪੰਚ ਮੌਜਪੁਰ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ, ਸ਼ੇਰ ਸਿੰਘ, ਬਾਘਾ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…