Share on Facebook Share on Twitter Share on Google+ Share on Pinterest Share on Linkedin ਸੈਕਟਰ-69 ਵਿੱਚ ਮੁੱਢਲੇ ਸਿਹਤ ਕੇਂਦਰ ਦੀ ਉਸਾਰੀ ਦਾ ਕੰਮ ਅੱਧਵਾਟੇ, ਲੋਕ ਪ੍ਰੇਸ਼ਾਨ ਲੋਕਾਂ ਨੇ ਲੰਮੇ ਸੰਘਰਸ਼ ਮਗਰੋਂ ਹਾਸਲ ਕੀਤੀ ਸਿਹਤ ਕੇਂਦਰ ਵਾਲੀ ਜ਼ਮੀਨ ਖੰਡਰ ਬਣੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਦਖ਼ਲ ਦੇ ਕੇ ਉਸਾਰੀ ਸ਼ੁਰੂ ਕਰਵਾਉਣ: ਸਤਵੀਰ ਧਨੋਆ ਨਬਜ਼-ਏ-ਪੰਜਾਬ, ਮੁਹਾਲੀ, 15 ਫਰਵਰੀ: ਮੁਹਾਲੀ ਦੇ ਸੈਕਟਰ-69 ਵਿਚ ਬਣ ਰਹੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਅੱਧਵਾਟੇ ਰੁਕ ਜਾਣ ਕਾਰਨ ਇਲਾਕਾ ਨਿਵਾਸੀ ਡਾਢੇ ਪ੍ਰੇਸ਼ਾਨ ਹਨ। ਅੱਜ ਇੱਥੇ ਕੌਸਲਰ ਕੁਲਦੀਪ ਕੌਰ ਧਨੋਆ ਨੇ ਦੱਸਿਆ ਕਿ ਦਸੰਬਰ 2021 ਵਿੱਚ ਸਿਹਤ ਕੇਂਦਰ ਦੀ ਉਸਾਰੀ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਸੀ ਤੇ ਇਲਾਕਾ ਵਾਸੀਆਂ ਨੂੰ ਘਰ ਦੇ ਲਾਗੇ ਹੀ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਮਿਲਣ ਦੀ ਆਸ-ਬੱਝੀ ਸੀ ਪਰ ਜੂਨ 2022 ਵਿਚ ਅਚਾਨਕ ਉਸਾਰੀ ਬੰਦ ਕਰ ਦਿਤੀ ਗਈ ਹੈ। ਬੀਬੀ ਧਨੋਆ ਨੇ ਕਿਹਾ ਕਿ ਜਿਵੇਂ ਕਿ ਪੰਜਾਬ ਸਰਕਾਰ ਸੂਬੇ ਵਿਚ ਸਿਹਤ ਸਹੂਲਤਾ ਪ੍ਰਤੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਅਪੀਲ ਹੈ ਕਿ ਉਸੇ ਜਜਬੇ ਨਾਲ ਸੈਕਟਰ-69 ਵਾਲੇ ਹੈਲਥ ਸੈਂਟਰ ਨੂੰ ਵੀ ਚਾਲੂ ਕਰਵਾਏ। ਵਰਨਣਯੋਗ ਹੈ ਕਿ ਇਸ ਮੱਦੇ ਨੂੰ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਸਰਕਾਰ ਕੋਲ ਉਠਾ ਚੁੱਕੇ ਹਨ ਪਰ ਡਿਸਪੈਂਸਰੀ ਦਾ ਕੰਮ ਕਿਸੇ ਕਾਰਨ ਸ਼ੁਰੂ ਨਹੀਂ ਹੋ ਸਕਿਆ। ਜਿਸ ਕਾਰਨ ਇਲਾਕਾ ਵਾਸੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮੌਕੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਯਾਦ ਕਰਾਇਆ ਕਿ ਉਨ੍ਹਾਂ ਨੇ ਇਲਾਵਾ ਵਾਸੀਆਂ ਦੇ ਸਹਿਯੋਗ ਨਾਲ ਇਸ ਸਿਹਤ ਕੇਂਦਰ ਲਈ ਲਗਪਗ 4 ਕਨਾਲ ਜ਼ਮੀਨ ਹਾਸਲ ਕਰਨ ਲਈ ਲੰਮੀ ਜੱਦੋ-ਜਹਿਦ ਕੀਤੀ ਸੀ। ਇਸ ਮਗਰੋਂ ਉਸਾਰੀ ਲਈ ਵੀ ਲਗਾਤਾਰ ਪੈਰਵਾਈ ਕਰਨੀ ਪਈ। ਉਨ੍ਹਾਂ ਦੱਸਿਆ ਕਿ ਜੂਨ 2022 ਤੋਂ ਬਾਅਦ ਸਿਹਤ ਕੇਂਦਰ ਦੀ ਉਸਾਰੀ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਜਿਸ ਕਾਰਨ ਅੱਧ-ਅਧੂਰੀ ਇਮਾਰਤ ਹੁਣ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇੱਥੇ ਝਾੜੀਆਂ-ਕੂੜਾ ਕਬਾੜ ਆਦਿ ਪੈਦਾ ਹੋਣ ਨਾਲ ਮੁਸ਼ਕਲ ਖੜੀ ਹੋ ਗਈ ਹੈ। ਸਰਕਾਰ ਦੀ ਅਣਦੇਖੀ ਕਾਰਨ ਇਹ ਅਧੂਰੀ ਇਮਾਰਤ ਹੁਣ ਗੈਰ ਸਮਾਜੀ ਅਨਸਰ, ਨਸ਼ੇੜੀਆਂ, ਆਵਾਰਾ ਪਸ਼ੂਆਂ, ਕੁੱਤਿਆਂ ਅਤੇ ਜ਼ਹਿਰੀਲੇ ਜਾਨਵਰਾਂ ਦਾ ਅੱਡਾ ਬਣ ਗਈ ਹੈ। ਇਹ ਕੇਂਦਰ ਬਣਨ ਨਾਲ ਸੈਕਟਰ-66 ਤੋਂ ਸੈਕਟਰ-69 ਦੇ ਲਗਪਗ 20 ਹਜ਼ਾਰ ਵਸਨੀਕਾਂ ਨੂੰ ਫ਼ਾਇਦਾ ਹੋਣਾ ਸੀ ਪਰ ਹਾਲੇ ਤੱਕ ਪਰਨਾਲਾ ਜਿਊਂ ਦਾ ਤਿਊਂ ਬਰਕਰਾਰ ਹੈ। ਸ੍ਰੀ ਧਨੋਆ ਨੇ ਦੱਸਿਆ ਕਿ ਲੋਕਾਂ ਨੂੰ ਇਲਾਜ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਜਾਣਾ ਪੈਂਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਇਲਾਕਾ ਵਾਸੀਆਂ ਦੀ ਪੇ੍ਰਸ਼ਾਨੀ ਨੂੰ ਦੇਖਦਿਆਂ ਨਿੱਜੀ ਦਖ਼ਲ ਦੇ ਕੇ ਸੈਕਟਰ-69 ਵਿੱਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਮੁੜ ਸ਼ੁਰੂ ਕਰਵਾਈ ਜਾਵੇ ਅਤੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਅਵਤਾਰ ਸਿੰਘ ਪ੍ਰਧਾਨ ਰੈਜ਼ੀਡਂੈਟ ਵੈਲਫੇਅਰ ਸੁਸਾਇਟੀ, ਕਰਮ ਸਿੰਘ ਮਾਵੀ ਜਨਰਲ ਸਕੱਤਰ, ਕਰਨਲ ਫਤਿਹ ਸਿੰਘ ਵਿਰਕ, ਰਣਜੀਤ ਸਿੰਘ ਸਿੱਧੂ, ਕੈਪਟਨ ਮੱਖਣ ਸਿੰਘ, ਰਾਜਬੀਰ ਸਿੰਘ, ਜਸਵੀਰ ਸਿੰਘ, ਸੁਖਵੰਤ ਸਿੰਘ ਬਾਠ, ਕਿਰਪਾਲ ਸਿੰਘ ਲਿਬੜਾ, ਵਾਈ.ਕੇ. ਕੌਂਸਲ, ਹਰਜੀਤ ਸਿੰਘ ਗਿੱਲ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਰੌਸ਼ਨ ਲਾਲ ਚੋਪੜਾ, ਮਲਕੀਤ ਸਿੰਘ ਜੁੱਡੋ ਕੋਚ, ਨਿਰੰਜਣ ਸਿੰਘ, ਜੈ ਪਾਲ ਗੁਪਤਾ, ਬਲਵਿੰਦਰ ਸਿੰਘ ਮੰਡੇਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ