ਸਤਨਾਮ ਸਿੰਘ ਨੇ ਸੇਵਾਮੁਕਤੀ ਤੋਂ 8 ਸਾਲ ਬਾਅਦ ਪਾਈ ਡੀਐਸਪੀ ਦੀ ਵਰਦੀ

ਨਬਜ਼-ਏ-ਪੰਜਾਬ, ਮੁਹਾਲੀ, 7 ਜਨਵਰੀ:
ਪੰਜਾਬ ਵਿੱਚ ਹਕੂਮਤ ਚਲਾਉਣ ਵਾਲੀਆਂ ਸਮੇਂ-ਸਮੇਂ ਦੀਆਂ ਸਰਕਾਰ ਅਤੇ ਪੁਲੀਸ ਵਿਭਾਗ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਮੇਸ਼ਾ ਚਰਚਾ ਵੀ ਰਹਿੰਦੇ ਹਨ। ਪੰਜਾਬ ਪੁਲੀਸ ਦੇ ਕਾਫ਼ੀ ਮੁਲਾਜ਼ਮ ਤਰੱਕੀ ਨੂੰ ਉਡੀਕਦੇ ਹੋਏ ਸੇਵਾਮੁਕਤ ਹੋ ਜਾਂਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੀਡੀਆ ਦੇ ਸਾਹਮਣੇ ਆਇਆ ਹੈ। ਪੰਜਾਬ ਪੁਲੀਸ ਦੇ ਇੰਸਪੈਕਟਰ ਸਤਨਾਮ ਸਿੰਘ ਤਰੱਕੀ ਨੂੰ ਉਡੀਕਦੇ ਹੋਏ 31 ਮਈ 2015 ਨੂੰ ਸੇਵਾਮੁਕਤ ਹੋ ਗਏ ਸੀ ਪ੍ਰੰਤੂ ਹੁਣ ਪੁਲੀਸ ਵਿਭਾਗ ਵੱਲੋਂ ਸੇਵਾਮੁਕਤੀ ਤੋਂ ਅੱਠ ਸਾਲ ਬਾਅਦ ਸਤਨਾਮ ਸਿੰਘ ਨੂੰ ਤਰੱਕੀ ਦੇ ਕੇ ਡੀਐਸਪੀ ਬਣਾਇਆ ਗਿਆ ਹੈ। ਉਨ੍ਹਾਂ ਨੇ ਤਰੱਕੀ ਮਿਲਣ ਤੋਂ ਬਾਅਦ ਡੀਐਸਪੀ ਦੀ ਵਰਦੀ ਪਾ ਕੇ ਕੁੱਝ ਪਲਾਂ ਲਈ ਸਕੂਨ ਮਹਿਸੂਸ ਕੀਤਾ। ਭਾਵੇਂ ਸਤਨਾਮ ਸਿੰਘ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਸੀ ਪ੍ਰੰਤੂ ਹੁਣ ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਡੀਐਸਪੀ ਦੇ ਅਹੁਦੇ ਦੇ ਸਾਰੇ ਲਾਭ ਮਿਲਣਗੇ।
ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਸਾਥੀ ਇੰਸਪੈਕਟਰ ਸਤਨਾਮ ਸਿੰਘ ਨੂੰ ਡੀਐਸਪੀ ਵਜੋਂ ਤਰੱਕੀ ਮਿਲਣ ’ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਪਣੀ ਤਰੱਕੀਆਂ ਨੂੰ ਉਡੀਕ ਰਹੇ ਪੁਲੀਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਸਮੇਂ ਸਿਰ ਤਰੱਕੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਆਪਣੀ ਨੌਕਰੀ ਦੌਰਾਨ ਤਰੱਕੀ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਕਾਫ਼ੀ ਵਿਅਕਤੀਆਂ ਨੂੰ ਸਮੇਂ ’ਤੇ ਤਰੱਕੀ ਨਾ ਮਿਲਣ ਕਾਰਨ ਉਹ ਹੇਠਲੇ ਅਹੁਦੇ ’ਤੇ ਹੀ ਰਿਟਾਇਰ ਹੋ ਜਾਂਦੇ ਹਨ। ਇਹ ਵਰਤਾਰਾ ਬਿਲਕੁਲ ਗਲਤ ਅਤੇ ਬੇਇਨਸਾਫ਼ੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…