ਗਿਆਨ ਜਯੋਤੀ ਗਲੋਬਲ ਸਕੂਲ ਵੱਲੋਂ ਇਸਰੋ ਦੇ ਸਹਿਯੋਗ ਨਾਲ ਪੇਂਟਿੰਗ ਪ੍ਰਤੀਯੋਗਤਾ ਦਾ ਆਯੋਜਨ

ਰਬਰੇਜ਼ ਪੇਂਟਿੰਗ ਮੁਕਾਬਲਿਆਂ ਦੇ ਕੌਮੀ 12 ਬਿਹਤਰੀਨ ਐਂਟਰੀਆਂ ਨੂੰ ੲਸਰੋ ਜਾਣ ਦਾ ਮਿਲੇਗਾ ਮੌਕਾ

ਨਬਜ਼-ਏ-ਪੰਜਾਬ, ਮੁਹਾਲੀ, 29 ਦਸੰਬਰ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਨੇ ਇਸਰੋ ਅਤੇ ਪ੍ਰਾਈਵੇਟ ਐਫ ਐਮ ਦੇ ਸਹਿਯੋਗ ਨਾਲ ਰੰਗਰੇਜ਼ ਸੀਜ਼ਨ-10 ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ, ਜਿਸ ਦਾ ਵਿਸ਼ਾ ਪੁਲਾੜ ਵਿਚ ਭਾਰਤ ਰੱਖਿਆਂ ਗਿਆ। ਇਸ ਸਮਾਗਮ ਵਿਚ ਕੈਂਪਸ ਦੇ ਅੱਸੀ ਵਿਦਿਆਰਥੀਆਂ ਨੇ ਲਿਆ ਲੈਂਦੇ ਹੋਏ ਗੈੱਸਟ ਆਫ਼ ਆਨਰ ਆਰ ਜੇ ਸ਼ੈਲਜਾ ਨਾਲ ਗੱਲਬਾਤ ਵੀ ਕੀਤੀ। ਜਿਸ ਦੌਰਾਨ ਵਿਦਿਆਰਥੀਆਂ ਨੂੰ ਕੈਰੀਅਰ ਦੇ ਵਿਕਲਪ ਵਜੋਂ ਰੰਡੀਓ ਜੌਕੀ ਬਾਰੇ ਸੁਝਾਅ ਵੀ ਮਿਲੇ। ਆਰਜੇ ਸ਼ੈਲਜਾ ਨੇ ਆਪਣੀ ਜੀਵਨ ਕਹਾਣੀ ਵੀ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਨੂੰ ਨਵੇਂ ਕਿੱਤਾ ਅਜ਼ਮਾਉਣ ਅਤੇ ਉਨ੍ਹਾਂ ਵਿਚ ਛੁਪੀ ਪ੍ਰਤਿਭਾ ਨੂੰ ਖੋਜਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਬੰਧਤ ਵਿਸ਼ੇ ਤੇ ਤਿਆਰੀ ਵੀ ਕਰਨ ਦਾ ਮੌਕਾ ਦਿਤਾ ਗਿਆ।ਅਖੀਰ ਵਿਚ ਮੁਕਾਬਲੇ ਵਿਚ ਬੱਚਿਆ ਨੇ ਆਪਣੀ ਕਲਪਨਾ ਨੂੰ ਇੱਕ ਰਚਨਾਤਮਿਕ ਆਊਟਲੈੱਟ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਦੀਆਂ ਤਿਆਰ ਕੀਤੀਆ ਪੇਂਟਿੰਗ ਬੱਚਿਆਂ ਦੀ ਸਕਾਰਤਮਕ ਸੋਚ ਨੂੰ ਰੰਗਾਂ ਰੂਪ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੀਆਂ ਨਜ਼ਰ ਆਈਆਂ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਟ੍ਰਾਈਸਿਟੀ ਦੇ ਸਿਖਰਲੇ 12 ਐਂਟਰੀਆਂ ਨੂੰ ਇਸਰੋ ਦਾ ਦੌਰਾ ਕਰਨ ਅਤੇ ਮਹਾਨ ਦਿਮਾਗ਼ਾਂ ਨੂੰ ਵਿਅਕਤੀਗਤ ਰੂਪ ਵਿਚ ਮਿਲਣ ਦਾ ਮੌਕਾ ਮਿਲੇਗਾ। ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਗਿਆਨ ਜੋਤੀ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ ਵੱਖ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ। ਜਿਸ ਰਾਹੀਂ ਵਿਦਿਆਰਥੀ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਵੱਖ-ਵੱਖ ਕੈਰੀਅਰਾਂ ਅਤੇ ਪੇਸ਼ਿਆਂ ਦੇ ਬਹੁ-ਪੱਖੀ ਵਿਕਲਪਾਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…