Share on Facebook Share on Twitter Share on Google+ Share on Pinterest Share on Linkedin ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਪਾਠ-ਪੁਸਤਕਾਂ ਨੂੰ ਹੋਰ ਵਧੇਰੇ ਦਿਲਚਸਪ ਬਣਾਉਣ ’ਤੇ ਜ਼ੋਰ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਮੌਜੂਦਾ ਪਾਠਕ੍ਰਮ ਦੇ ਰੀਵਿਊ ਲਈ ਵਰਕਸ਼ਾਪ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪਾਠ-ਪੁਸਤਕਾਂ ਰੀਵਿਊ ਕਰਨ ਦੇ ਮਾਪਦੰਡ ਸਬੰਧੀ ਵਿਸ਼ੇਸ਼ ਟਰੇਨਿੰਗ ਦਿੱਤੀ ਨਬਜ਼-ਏ-ਪੰਜਾਬ, ਮੁਹਾਲੀ, 29 ਦਸੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਪਾਠਕ੍ਰਮ ਵਿੱਚ ਮਿਆਰੀ ਸੁਧਾਰ ਲਿਆਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅਜ਼ੀਮ ਪ੍ਰੇਮਜੀ ਫਾਉਂਡੇਸ਼ਨ ਬੈਂਗਲੁਰੂ, ਜੋ ਇਸ ਕਾਰਜ ਵਿੱਚ ਮੁਹਾਰਤ ਰੱਖਦੇ ਹਨ ਦੇ ਸਹਿਯੋਗ ਨਾਲ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੀਆਂ ਛੇਵੀਂ ਤੋਂ ਅੱਠਵੀਂ ਸ਼੍ਰੇਣੀਆਂ ਦੇ ਪਾਠਕ੍ਰਮ ਅਤੇ ਛੇਵੀਂ ਸ਼੍ਰੇਣੀ ਦੀਆਂ ਪਾਠ-ਪੁਸਤਕਾਂ ਦੇ ਰੀਵਿਊ ਲਈ ਸਕੂਲ ਬੋਰਡ ਦੇ ਆਡੀਟੋਰੀਅਮ ਵਿੱਚ ਪੰਜ ਰੋਜ਼ਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਮੈਂਬਰ ਬਿਜੋਯ ਸ਼ੰਕਰ ਦਾਸ, ਅਰੁਣ ਨਾਇਕ, ਸ੍ਰੀਮਤੀ ਅਨੁਪਮਾ ਐੱਸ.ਐੱਮ, ਸ੍ਰੀਮਤੀ ਮੀਨਾਕਸ਼ੀ ਪੰਤ, ਮਿਸ ਰੀਮਾ ਕੌਰ, ਮਿਸ ਜਬਿਮੋਲ ਜੇ, ਅਜਾਬੋਲ ਬਿਸਵਾਸ ਨੇ ਬੋਰਡ ਦੇ ਵਿਸ਼ਾ ਮਾਹਰਾਂ/ਪ੍ਰਾਜੈਕਟ ਅਫ਼ਸਰਾਂ/ਲੈਕਚਰਾਰਾਂ ਅਤੇ ਸਰਕਾਰੀ ਸਕੂਲਾਂ ਦੇ ਖੇਤਰੀ ਅਧਿਆਪਕਾਂ/ਲੈਕਚਰਾਰ ਅਤੇ ਖੇਤਰੀ ਮਾਹਰਾਂ ਨੂੰ ਪਾਠ-ਪੁਸਤਕਾਂ ਰੀਵਿਊ ਕਰਨ ਦੇ ਮਾਪਦੰਡ ਸਬੰਧੀ ਵਿਸ਼ੇਸ਼ ਟਰੇਨਿੰਗ ਦਿੱਤੀ। ਟਰੇਨਿੰਗ ਦੌਰਾਨ ਛੇਵੀਂ ਸ਼੍ਰੇਣੀ ਦੀਆਂ ਸੋਸ਼ਲ ਸਾਇੰਸ, ਅੰਗਰੇਜ਼ੀ, ਵਿਗਿਆਨ ਅਤੇ ਗਣਿਤ ਦੀਆਂ ਬੋਰਡ ਦੀਆਂ ਪਾਠ-ਪੁਸਤਕਾਂ ਦਾ ਬਰੀਕੀ ਨਾਲ ਰੀਵਿਊ ਕੀਤਾ ਗਿਆ। ਵਰਕਸ਼ਾਪ ਦੌਰਾਨ ਅਜ਼ੀਮ ਪ੍ਰੇਮਜੀ ਫਾਉਂਡੇਸ਼ਨ ਦੇ ਮਾਹਰਾਂ ਨੇ ਮਹਿਸੂਸ ਕੀਤਾ ਕਿ ਹਾਲਾਂਕਿ ਪੰਜਾਬ ਬੋਰਡ ਦੀਆਂ ਪਾਠ-ਪੁਸਤਕਾਂ ਮਾਪਦੰਡਾਂ ਅਨੁਸਾਰ ਪਹਿਲਾਂ ਹੀ ਬਹੁਤ ਬਿਹਤਰ ਹਨ, ਲੇਕਿਨ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਪਾਠ-ਪੁਸਤਕਾਂ ਨੂੰ ਹੋਰ ਵਧੇਰੇ ਦਿਲਚਸਪ ਬਣਾਉਣ ਲਈ ਪੁਸਤਕਾਂ ਵਿੱਚ ਚਿੱਤਰ, ਨਕਸ਼ੇ, ਗਰਾਫ਼, ਅਭਿਆਸ ਅਤੇ ਹੋਰ ਮੁਲਾਂਕਣ ਗਤੀਵਿਧੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਲੋੜ ਮਹਿਸੂਸ ਕੀਤੀ। ਇਸ ਮੌਕੇ ਸਿੱਖਿਆ ਬੋਰਡ ਦੀ ਚੇਅਰਪਰਸ਼ਨ ਡਾ. ਸਤਬੀਰ ਬੇਦੀ ਨੇ ਕਿਹਾ ਕਿ ਮੌਜੂਦਾ ਪਾਠਕ੍ਰਮ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਭਵਿੱਖ ਵਿੱਚ ਸਮੇਂ-ਸਮੇਂ ’ਤੇ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਸਿੱਖਿਆ ਬੋਰਡ ਦੇ ਅਕਾਦਮਿਕ ਸ਼ਾਖਾ ਦੇ ਉਪ ਸਕੱਤਰ ਸ੍ਰੀਮਤੀ ਅਮਰਜੀਤ ਕੌਰ ਦਾਲਮ, ਸੁਪਰਡੈਂਟ ਅਮਰੀਕ ਸਿੰਘ ਭੜੀ ਅਤੇ ਬੋਰਡ ਦੇ ਵਿਸ਼ਾ ਮਾਹਰ ਰਮਿੰਦਰਜੀਤ ਸਿੰਘ ਵਾਸੂ, ਸ੍ਰੀਮਤੀ ਸੀਮਾ ਚਾਵਲਾ, ਸ੍ਰੀਮਤੀ ਉਪਨੀਤ ਕੌਰ, ਪ੍ਰਿਤਪਾਲ ਸਿੰਘ ਅਤੇ ਸ੍ਰੀਮਤੀ ਸੁਰਭੀ ਜੈਕਵਾਲ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ