ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਗਣਿਤ ਦਿਵਸ ’ਤੇ ਪ੍ਰਦਰਸ਼ਨੀ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 22 ਦਸੰਬਰ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7, ਮੁਹਾਲੀ ਵਿੱਚ ‘ਗਣਿਤ ਦਿਵਸ’ ਦੇ ਮੌਕੇ ਗਣਿਤ ਮਾਹਰ ‘ਰਾਮਾਨੁੰਜਨ’ ਨੂੰ ਯਾਦ ਕਰਦਿਆਂ ਸਕੂਲ ਵਿੱਚ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਸਕੂਲ ਦੇ ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਤੋਂ ਪਾਰਟੀ ਟਿਫ਼ਨ ਮੰਗਵਾਇਆ ਗਿਆ। ਜਿਸ ਵਿੱਚ ਉਹ ਭੋਜਨ ਦੇ ਵੱਖ-ਵੱਖ ਆਕਾਰ ਜਿਵੇਂ ਵਰਗ, ਤਿਕੋਣ, ਆਇਤ ਆਦਿ ਆਕਾਰਾਂ ਤੋਂ ਜਾਣੂ ਹੋ ਸਕਣ। ਜਮਾਤ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੋਣਾਂ ਦੇ ਆਕਾਰ ਜਿਵੇਂ ਕਿ ਤ੍ਰਿਭੁਜ, ਵਰਗਾਕਾਰ, ਆਇਤਾਕਾਰ ਤੇ ਟ੍ਰਿਗਣੋਮੈਟਰੀ, ਜੋਮੈਟਰੀ, ਅਲਜਬਰਾ ਤੇ ਪਹਾੜਿਆਂ ਨਾਲ ਸਬੰਧਤ ਬਹੁਤ ਹੀ ਵਧੀਆ ਮਾਡਲ ਬਣਾਏ। ਬੱਚਿਆਂ ਨੇ ਇਹ ਮਾਡਲ ਬੜੇ ਹੀ ਕਲਾਤਮਕ ਢੰਗ ਨਾਲ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਵਿੱਚ ਗਣਿਤ ਨਾਲ ਸਬੰਧਤ ਪਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਅਤੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਬੱਚਿਆਂ ਵੱਲੋਂ ਕੀਤੇ ਗਏ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਇਹ ਕਲਾਤਮਕ ਕੰਮ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਖੇਡ-ਖੇਡ ਵਿੱਚ ਹੀ ਗਣਿਤ ਜਿਹੇ ਵਿਸ਼ੇ ਬਾਰੇ ਗਿਆਨ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਜਿਹੀਆਂ ਗਤੀਵਿਧੀਆਂ ਰਾਹੀਂ ਬੱਚੇ ਅੌਖੇ ਤੋਂ ਅੌਖੇ ਵਿਸ਼ਿਆਂ ਨੂੰ ਵੀ ਆਸਾਨੀ ਨਾਲ ਕਰ ਸਕਦੇ ਹਨ। ਸੋ ਹਰ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕਿ ਹਿੱਸਾ ਲੈਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…