ਸਰਕਾਰੀ ਇਮਾਰਤ ਵਿੱਚ ਜਲਦ ਸਥਾਪਿਤ ਕਰਾਂਗੇ ਮੁਹਾਲੀ ਪ੍ਰੈੱਸ ਕਲੱਬ: ਧਾਲੀਵਾਲ

ਮੁਹਾਲੀ ਪ੍ਰੈੱਸ ਕਲੱਬ ਨੂੰ 2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 19 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਜਲਦੀ ਹੀ ਮੁਹਾਲੀ ਵਿੱਚ ਪ੍ਰੈੱਸ ਕਲੱਬ ਲਈ ਢੁੱਕਵੀਂ ਥਾਂ ਉਤੇ ਨਵੀਂ ਇਮਾਰਤ ਉਸਾਰੀ ਜਾਵੇਗੀ। ਇਹ ਭਰੋਸਾ ਅੱਜ ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਕਲੱਬ ਲਈ ਥਾਂ ਨਹੀਂ ਮਿਲਦੀ ਓਨਾ ਚਿਰ ਕਿਸੇ ਵੀ ਸਰਕਾਰੀ ਇਮਾਰਤ ਵਿਚ ਆਰਜ਼ੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਮੁਹਾਲੀ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਸ਼ਨਾਖ਼ਤੀ ਕਾਰਡ ਵੀ ਤਕਸੀਮ ਕੀਤੇ ਅਤੇ ਮੁਹਾਲੀ ਪ੍ਰੈਸ ਕਲੱਬ ਦੀ ਟੀਮ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਪ੍ਰੈਸ ਦਾ ਆਨਰੇਰੀ ਆਈ ਕਾਰਡ ਵੀ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਲੱਬ ਨੂੰ 2 ਲੱਖ ਰੁਪਏ ਦੀ ਵਿੱਤੀ ਮੱਦਦ ਦੇਣ ਦਾ ਵੀ ਐਲਾਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿਚ ਪ੍ਰੈਸ ਕਲੱਬ ਲਈ ਥਾਂ ਨਾ ਹੋਣਾ ਦੁੱਖਦਾਈ ਮਸਲਾ ਹੈ। ਜਿਸ ਨੂੰ ਜਲਦੀ ਹੀ ਹੱਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਕੈਬਨਿਟ ਸਬ ਕਮੇਟੀ ਮੀਟਿੰਗ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਭੱਖਦੇ ਮਸਲੇ ਵਿਚਾਰੇ ਗਏ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਪੌਣੇ ਦੋ ਸਾਲ ਵਿਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਲਾਲ ਡੋਰੇ ਅੰਦਰ ਪੈਂਦੀਆਂ ਜ਼ਮੀਨਾਂ ਦੀ ਰਜਿਸਟਰੀ ਨਾ ਹੋਣ ਦਾ ਮਸਲਾ ਵੀ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰਕ ਜ਼ਮੀਨਾਂ ਦੀ ਤਕਸੀਮ ਲਈ ਪਿੰਡ-ਪਿੰਡ ਕੈਂਪ ਲਾਏ ਜਾਣਗੇ ਅਤੇ ਲੋਕਾਂ ਨੂੰ ਆ ਰਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।
ਇਸ ਮੌਕੇ ਬੋਲਦਿਆਂ ਪੰਜਾਬ ਜਲ ਸਲਪਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਨੇ ਕਿਹਾ ਕਿ ਮੁਹਾਲੀ ਦੀ ਪ੍ਰੈਸ ਲੋਕ ਪੱਖੀ ਹੈ ਅਤੇ ਪ੍ਰੈਸ ਕਲੱਬ ਲਈ ਕੀਤੀ ਗਈ ਮੰਗ ਨੂੰ ਸ਼ੇਤੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਸਰਕਾਰੀ ਜ਼ਮੀਨ ਦਾ ਫੈਸਲਾ ਨਹੀਂ ਹੁੰਦਾ, ਓਨੀ ਚਿਰ ਕਿਸੇ ਵੀ ਸਰਕਾਰੀ ਇਮਾਰਤ ਵਿਚ ਮੋਹਾਲੀ ਪ੍ਰੈਸ ਕਲੱਬ ਨੂੰ ਥਾਂ ਦਿੱਤੀ ਜਾਵੇ, ਤਾਂ ਜੋ ਪੱਤਰਕਾਰ ਭਾਈਚਾਰਾ ਇਕ ਛੱਤ ਹੇਠ ਬੈਠ ਕੇ ਕੰਮ ਕਰ ਸਕਣ।
ਇਸ ਮੌਕੇ ਬੋਲਦਿਆਂ ਮੁਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੁਹਾਲੀ ਸ਼ਹਿਰ ਕੌਮਾਂਤਰੀ ਪੱਤਰ ਉੱਤੇ ਜਾਣਿਆ ਜਾਂਦਾ ਸ਼ਹਿਰ ਹੈ ਪਰ ਮੁਹਾਲੀ ਵਿੱਚ ਪ੍ਰੈੱਸ ਕਲੱਬ ਨਾ ਹੋਣ ਕਰਕੇ ਪੱਤਰਕਾਰਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਸਰਕਾਰ ਅਤੇ ਲੋਕਾਂ ਵਿਚਕਾਰ ਪੁੱਲ ਦਾ ਕੰਮ ਕਰਦੀ ਹੈ ਅਤੇ ਪੱਤਰਕਾਰਾਂ ਲਈ ਅਜਿਹੀ ਬੁਨਿਆਦੀ ਸਹੂਲਤ ਨਾ ਹੋਣ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕੈਬਨਿਟ ਮੰਤਰੀ ਧਾਲੀਵਾਲ ਤੋਂ ਮੰਗ ਕੀਤੀ ਕਿ ਮੁਹਾਲੀ ਵਿੱਚ ਜਲਦ ਹੀ ਪ੍ਰੈਸ ਕਲੱਬ ਲਈ ਥਾਂ ਦਿੱਤੀ ਜਾਵੇ।
ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ ਅਤੇ ਵਿਜੇ ਕੁਮਾਰ, ਕੈਸ਼ੀਅਰ ਰਾਜੀਵ ਤਨੇਜਾ, ਜੁਆਇੰਟ ਸਕੱਤਰ ਨੀਲਮ ਠਾਕੁਰ ਅਤੇ ਮਾਇਆ ਰਾਮ, ਹਰਬੰਸ ਸਿੰਘ ਬਾਗੜੀ, ਸਮਾਜ ਸੇਵੀ ਜਗਜੀਤ ਕੌਰ ਕਾਹਲੋਂ, ਬ੍ਰਿਗੇਡੀਅਰ ਰਾਜਿੰਦਰ ਸਿੰਘ ਕਾਹਲੋਂ, ਅਜਾਇਬ ਸਿੰਘ ਅੌਜਲਾ, ਸੰਦੀਪ ਬਿੰਦਰਾ, ਜਸਵੀਰ ਸਿੰਘ ਗੋਸਲ, ਰਾਜੀਵ ਵਸ਼ਿਸ਼ਟ, ਅਕਵਿੰਦਰ ਗੋਸਲ, ਤਰੁਣਜੀਤ ਸਿੰਘ ਪੀਏ ਵਿਧਾਇਕ ਮੁਹਾਲੀ, ਆਰਪੀ ਸ਼ਰਮਾ, ਹਰਿੰਦਰਪਾਲ ਸਿੰਘ ਹੈਰੀ, ਕੁਲਵਿੰਦਰ ਸਿੰਘ ਬਾਵਾ, ਅਮਨ ਗਿੱਲ, ਮੰਗਤ ਸਿੰਘ ਸੈਦਪੁਰ, ਸੁਖਵਿੰਦਰ ਸ਼ਾਨ, ਸੰਦੀਪ ਸ਼ਰਮਾ, ਕੁਲਵੰਤ ਕੋਟਲੀ, ਗੁਰਮੀਤ ਸਿੰਘ ਰੰਧਾਵਾ, ਪਾਲ ਸਿੰਘ ਕੰਸਾਲਾ, ਧਰਮ ਸਿੰਘ, ਸਰੋਜ ਕੁਮਾਰੀ ਵਰਮਾ, ਰਣਜੀਤ ਸਿੰਘ ਧਾਲੀਵਾਲ, ਭੁਪਿੰਦਰ ਬੱਬਰ, ਤਿਲਕ ਰਾਜ, ਵੱਸਣ ਸਿੰਘ ਗੋਰਾਇਆ, ਰਾਜੀਵ ਸਚਦੇਵਾ, ਧਰਮਿੰਦਰ ਸਿੰਗਲਾ, ਅਰੁਣ ਨਾਭਾ, ਗੁਰਜੀਤ ਸਿੰਘ, ਗੁਰਨਾਮ ਸਾਗਰ, ਮੈਨੇਜਰ ਜਗਦੀਸ਼ ਸ਼ਾਰਦਾ, ਨਰਿੰਦਰ ਰਾਣਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…