Nabaz-e-punjab.com

ਪਾਈਪਾਂ ਪਾ ਕੇ ਪੇਵਰ ਬਲਾਕ ਦੀ ਮੁਰੰਮਤ ਨਾ ਕਰਨ ਵਾਲੀ ਗੈਸ ਕੰਪਨੀ ਖ਼ਿਲਾਫ਼ ਹੋਵੇ ਕਾਰਵਾਈ : ਸੈਹਬੀ ਆਨੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਮੁਹਾਲੀ ਨਗਰ ਨਿਗਮ ਦੇ ਕੌਂਸਲਰ ਸੈਹਬੀ ਆਨੰਦ ਨੇ ਦੋਸ਼ ਲਗਾਇਆ ਹੈ ਕਿ ਕੁਝ ਸਮਾਂ ਪਹਿਲਾਂ ਸੈਕਟਰ-69 ਵਿੱਚ ਪੇਵਰ ਬਲਾਕ ਪੁੱਟ ਕੇ ਆਪਣੀਆਂ ਪਾਈਪਾਂ ਪਾਉਣ ਵਾਲੀ ਗੈਸ ਏਜੰਸੀ ਵੱਲੋਂ ਪੇਵਰ ਬਲਾਕ ਦੀ ਲੋੜੀਂਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਇਹ ਪੇਵਰ ਬਲਾਕ ਧਸ ਗਏ ਹਨ ਜਿਸ ਕਾਰਨ ਜਿੱਥੇ ਨਗਰ ਨਿਗਮ ਦਾ ਵਿੱਤੀ ਨੁਕਸਾਨ ਹੋਇਆ ਹੈ ਉੱਥੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਗੈਸ ਕੰਪਨੀ ਦੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਸ ਤੋਂ ਹਰਜਾਨਾ ਵਸੂਲਿਆ ਜਾਵੇ।
ਸ੍ਰੀ ਸੈਹਬੀ ਨੇ ਦੱਸਿਆ ਕਿ ਉਕਤ ਗੈਸ ਕੰਪਨੀ ਵੱਲੋਂ ਸੈਕਟਰ-69 ਵਿੱਚ ਮਕਾਨ ਨੰਬਰ-6 ਦੇ ਸਾਹਮਣੇ ਲਗਭਗ 2-3 ਮਹੀਨੇ ਪਹਿਲਾਂ ਗੈਸ ਏਜੰਸੀ ਵੱਲੋਂ ਪੇਵਰ ਬਲਾਕ ਪੁੱਟ ਕੇ ਪਾਈਪਾਂ ਪਾਈਆਂ ਗਈਆ ਸਨ ਜਿਸ ਤੋੱ ਬਾਅਦ ਸਬੰਧਿਤ ਕੰਪਨੀ ਵਲੋੱ ਇਨਾਂ ਪੇਵਰ ਬਲਾਕਾਂ ਨੂੰ ਇਸੇ ਤਰ੍ਹਾਂ ਛੱਡ ਦਿੱਤਾ ਗਿਆ, ਜਿਸ ਕਾਰਨ ਇਹ ਪੇਵਰ ਬਲਾਕ ਜ਼ਮੀਨ ਅੰਦਰ ਧੱਸ ਗਏ ਅਤੇ ਕਈ ਜਗ੍ਹਾਂ ਡੂੰਘੇ ਟੋਏ ਵੀ ਪੈ ਗਏ ਹਨ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਇਹ ਪੇਵਰ ਬਲਾਕ ਲਗਾਏ ਗਏ ਸਨ ਅਤੇ ਇਸ ਗੈਸ ਕੰਪਨੀ ਵੱਲੋਂ ਪਾਇਪਾਂ ਪਾਉਣ ਤੋਂ ਬਾਅਦ ਇਨਾਂ ਪੇਵਰ ਬਲਾਕਾਂ ਨੂੰ ਇਸੀ ਤਰ੍ਹਾਂ ਛੱਡ ਦਿੱਤਾ ਗਿਆ ਜਿਸ ਕਾਰਨ ਇਹ ਸਾਰੇ ਪੇਵਰ ਬਲਾਕ ਜਮੀਨ ਦੇ ਅੰਦਰ ਧੱਸ ਗਏ ਹਨ ਅਤੇ ਵਿੱਚ-ਵਿਚਾਲਿਓ ਟੁੱਟ ਵੀ ਗਏ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਪੈ ਰਹੀ ਬਰਸਾਤ ਕਾਰਨ ਇਨਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਕੰਪਨੀ ਦੀ ਸਕਿਉਰਿਟੀ ਜ਼ਬਤ ਕਰਕੇ ਇਨ੍ਹਾਂ ਪੇਵਰ ਬਲਾਕਾਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…