nabaz-e-punjab.com

ਆਬਾਦੀ ਰਜਿਸਟਰ ਵਿੱਚ ਜਾਤ ਤੇ ਧਰਮ ਦੀ ਥਾਂ ਸਿਰਫ਼ ਸਿੱਖ ਸ਼ਬਦ ਲਿਖਵਾਉਣ ਸਾਰੇ ਸਿੱਖ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਦਸੰਬਰ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਭਾਰਤ ਸਰਕਾਰ ਦੇ ਰਾਸ਼ਟਰੀ ਆਬਾਦੀ ਰਜਿਸਟਰ ਵਿੱਚ ਜਾਤ ਅਤੇ ਧਰਮ ਦੇ ਕਾਲਮ ਵਿੱਚ ਸਿੱਖਾਂ ਨੂੰ ਦੋਵਾਂ ਥਾਵਾਂ ’ਤੇ ਸਿੱਖ ਸ਼ਬਦ ਹੀ ਲਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਇਨ੍ਹਾਂ ਦੋਵਾਂ ਖਾਨਿਆਂ ਵਿੱਚ ਸਿੱਖ ਨਹੀਂ ਲਿਖਣਗੇ ਤਾਂ ਜਾਤ ਨੂੰ ਅਧਾਰ ਬਣਾ ਕੇ ਉਨ੍ਹਾਂ ਨੂੰ ਸਿੱਖ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਬਾਦੀ ਰਜਿਸਟਰ ਵਿੱਚ ਸਿੱਖਾਂ ਨੂੰ ਆਪਣਾ ਗੋਤ ਵੀ ਨਹੀਂ ਲਿਖਣਾ ਚਾਹੀਦਾ, ਸਿਰਫ਼ ਸਿੱਖ ਸ਼ਬਦ ਲਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਰਜਿਸਟਰ ਵਿੱਚ ਧਰਮ ਅਤੇ ਜਾਤ ਲਿਖਣ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੀ ਆਬਾਦੀ ਘੱਟ ਦਿਖਾ ਕੇ ਬੁਨਿਆਦੀ ਸਹੂਲਤਾਂ ਖੋਹੇ ਜਾਣ ਦਾ ਖ਼ਦਸ਼ਾ ਹੈ। ਇਸ ਲਈ ਇਸ ਸਬੰਧੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਮ ਲੋਕਾਂ ਦੀ ਲਾਮਬੰਦੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਅਜਿਹਾ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਭਵਿੱਖ ਵਿੱਚ ਜਿੱਥੇ ਜਾਤਪਾਤ ਅਤੇ ਉੱਚ ਨੀਚ ਦਾ ਭੇਦਭਾਵ ਖ਼ਤਮ ਹੋਵੇਗਾ ਅਤੇ ਸਿੱਖਾਂ ਦੀ ਆਬਾਦੀ ਵੀ ਵਧੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…