Share on Facebook Share on Twitter Share on Google+ Share on Pinterest Share on Linkedin ਪੈਰਾਗਾਨ ਸਕੂਲ ਦੀ ਵਿਦਿਆਰਥਣ ਮਨਵੀਰ ਜੱਸੋਵਾਲ ਨੇ ਆਪਣੇ ਜਨਮ ਦਿਨ ’ਤੇ ਵੰਡੇ 200 ਬੂਟੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ: ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ-71 ਦੀ ਵਿਦਿਆਰਥਣ ਮਨਵੀਰ ਜੱਸੋਵਾਲ ਨੇ ਅੱਜ ਆਪਣੇ ਜਨਮ ਦਿਨ ਮੌਕੇ ਟੌਫੀਆ, ਚਾਕਲੇਟ ਅਤੇ ਕੇਕ ਦੀ ਜਗ੍ਹਾ ਵਿਦਿਆਰਥੀਆਂ ਨੂੰ 200 ਬੂਟੇ ਵੰਡੇ। ਇਸ ਮੌਕੇ ਡੀਐਸਪੀ ਰੁਪਿੰਦਰ ਕੌਰ ਸੋਹੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰੂਬੀ ਸਿੱਧੂ ਅਤੇ ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਸਕੂਲ ਦੇ ਵਿਹੜੇ ਵਿੱਚ ਬੂਟੇ ਲਗਾ ਕੇ ਇਸ ਨਵੀਂ ਰੀਤ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮਨਵੀਰ ਕੌਰ ਜੱਸੋਵਾਲ ਨੇ ਕਿਹਾ ਕਿ ਧਰਤੀ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ ਅਤੇ ਇੱਕ ਆਈਲੈਂਡ ਵੀ ਡੁੱਬ ਚੁੱਕਿਆ ਹੈ। ਇਸਦੇ ਲਈ ਸਾਨੂੰ ਜ਼ਿਆਦਾ ਤੋੱ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਡੀਐਸਪੀ ਰੁਪਿੰਦਰ ਕੌਰ ਸੋਹੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੀ ਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਬਾਕੀ ਬੱਚੇ ਵੀ ਆਪਣੇ ਜਨਮ ਦਿਵਸ ਤੇ ਇੰਜ ਹੀ ਬੂਟੇ ਵੰਡ ਕੇ ਜਨਮ ਦਿਨ ਮਨਾਉਣ। ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਵਿਦਿਆਰਥਣ ਮਨਵੀਰ ਨੇ ਇਸ ਪਹਿਲ ਦੀ ਸ਼ੁਰੂਆਤ ਕੀਤੀ ਹੈ ਜਿਸਨੂੰ ਵੇਖਕੇ ਬਾਕੀ ਬੱਚੇ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਹਰਿਆਲੀ ਦੇ ਪ੍ਰਤੀ ਜਿੰਮੇਵਾਰੀ ਵਧੇਗੀ ਅਤੇ ਜਿਸਦੇ ਨਾਲ ਸਾਡਾ ਪੰਜਾਬ ਹੋਰ ਵੀ ਖੁਸ਼ਹਾਲ ਹੋਵੇਗਾ। ਇਸ ਮੌਕੇ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ, ਵਾਇਸ ਪ੍ਰਿੰਸੀਪਲ ਜਸਮੀਤ ਕੌਰ, ਸਕੂਲ ਅਧਿਆਪਕ ਵਿਕਰਮ ਸਿੰਘ, ਸੰਜੈ ਸਿੰਘ, ਮੁਕੇਸ਼ ਕੁਮਾਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ