Share on Facebook Share on Twitter Share on Google+ Share on Pinterest Share on Linkedin ਅਦਾਲਤ ਵਿੱਚ ਪੇਸ਼ੀ ਭੁਗਤਨ ਆਏ ਖੂੰਖਾਰ ਗੈਂਗਸਟਰਾਂ ਤੇ ਸਾਥੀਆਂ ਵੱਲੋਂ ਗਵਾਹ ’ਤੇ ਜਾਨਲੇਵਾ ਹਮਲਾ ਸੋਹਾਣਾ ਪੁਲੀਸ ਵੱਲੋਂ ਕਈ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ, ਇਕ ਹਮਲਾਵਰ ਮੌਕੇ ਤੋਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ: ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਦੇ ਬਾਹਰ ਸ਼ੁੱਕਰਵਾਰ ਨੂੰ ਖੂੰਖਾਰ ਗੈਂਗਸਟਰਾਂ ਵੱਲੋਂ ਸ਼ਿਕਾਇਤ ਕਰਤਾ\ਗਵਾਹ ’ਤੇ ਜਾਨਲੇਵਾ ਕਰਕੇ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਾਲਾਂਕਿ ਅਦਾਲਤ ਵਿੱਚ ਪੇਸ਼ੀ ਦੌਰਾਨ ਪਹਿਲਾਂ ਹੋਏ ਕਬੱਡੀ ਖਿਡਾਰੀ ਦੇ ਕਤਲ ਅਤੇ ਲੜਾਈ ਝਗੜੇ ਦੀਆਂ ਵਾਰਦਾਤਾਂ ਤੋਂ ਬਾਅਦ ਅਦਾਲਤ ਦੇ ਬਾਹਰ ਐਂਟਰੀ ਪੁਆਇੰਟ ’ਤੇ ਪੁਲੀਸ ਦੀ ਕਿਊਕਐਕਸ਼ਨ ਟੀਮ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਗੇਟ ਦੇ ਅੰਦਰ ਅਤੇ ਬਾਹਰ ਵੀ ਪੁਲੀਸ ਕਰਮਚਾਰੀ ਤਾਇਨਾਤ ਰਹਿੰਦੇ ਹਨ ਅਤੇ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਲਿਆਉਣ ਵਾਲੇ ਵਾਹਨਾਂ ਨਾਲ ਵੀ ਪੁਲੀਸ ਫੋਰਸ ਹੁੰਦੀ ਹੈ। ਇਸ ਦੇ ਬਾਵਜੂਦ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੇਖ਼ੌਫ਼ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਕਾਰਨ ਗਵਾਹ ਰੋਹਿਤ ਚੌਧਰੀ ਨੂੰ ਕਾਫੀ ਸੱਟਾਂ ਲੱਗੀਆਂ ਹਨ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੋਹਿਤ ਚੌਧਰੀ ਵਾਸੀ ਬਨੂੜ ਦੀ ਸ਼ਿਕਾਇਤ ’ਤੇ ਤਿੰਨ ਸਾਲ ਪਹਿਲਾਂ 6 ਅਪਰੈਲ 2017 ਨੂੰ ਗੈਂਗਸਟਰ ਹਰਜਿੰਦਰ ਸਿੰਘ, ਅਮਨਦੀਪ ਸਿੰਘ ਅਤੇ ਦੀਪਕ ਉਰਫ਼ ਦੀਪੂ ਦੇ ਖ਼ਿਲਾਫ਼ ਧਾਰਾ 307, 452, 506, 148, 149 ਅਤੇ ਅਸਲਾ ਐਕਟ ਤਹਿਤ ਥਾਣਾ ਬਨੂੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਰਿਕਾਰਡ ਮੁਤਾਬਕ ਇਹ ਕਾਫੀ ਖੂੰਖਾਰ ਗੈਂਗਸਟਰ ਹਨ। ਹਰਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਰੂਪਨਗਰ ਜੇਲ੍ਹ ਵਿੱਚ ਬੰਦ ਹਨ ਜਦੋਂਕਿ ਦੀਪਕ ਉਰਫ਼ ਦੀਪੂ ਅੰਬਾਲਾ ਦੀ ਜੇਲ੍ਹ ਵਿੱਚ ਬੰਦ ਹੈ। ਇਸ ਕੇਸ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਹੈ। ਅੱਜ ਕੇਸ ਦੀ ਸੁਣਵਾਈ ਦੌਰਾਨ ਹਰਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਅਦਾਲਤ ਵਿੱਚ ਪੇਸ਼ ਹੋਏ ਜਦੋਂਕਿ ਦੀਪਕ ਉਰਫ਼ ਦੀਪੂ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਦੱਸਿਆ ਗਿਆ ਹੈ ਕਿ ਅੱਜ ਸ਼ਿਕਾਇਤ ਕਰਤਾ ਰੋਹਿਤ ਚੌਧਰੀ ਦੀ ਗਵਾਹੀ ਸੀ ਅਤੇ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਗਵਾਹ ਨੂੰ ਧਮਕਾਉਣ ਲਈ ਪਹਿਲਾਂ ਹੀ ਬਾਹਰੋਂ ਬੰਦੇ ਸੱਦੇ ਹੋਏ ਸੀ। ਜਿਵੇਂ ਹੀ ਸ਼ਿਕਾਇਤ ਕਰਤਾ ਮੁੱਖ ਗਵਾਹ ਵਜੋਂ ਆਪਣੀ ਗਵਾਹੀ ਦੇਣ ਲਈ ਅਦਾਲਤ ਵਿੱਚ ਆਇਆ ਅਤੇ ਅੰਦਰ ਜਾਣ ਲੱਗਾ ਤਾਂ ਗੈਂਗਸਟਰਾਂ ਤੇ ਸਾਥੀਆਂ ਨੇ ਉਸ ਨੂੰ ਗਵਾਹੀ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਗਵਾਹੀ ਦੇਣ ’ਤੇ ਬਜਿੱਦ ਰਿਹਾ। ਏਨੇ ਵਿੱਚ ਦੇਖਦੇ ਹੀ ਗੈਂਗਸਟਰਾਂ ਦੇ ਸਾਥੀਆਂ ਨੇ ਰੋਹਿਤ ਚੌਧਰੀ ’ਤੇ ਹਮਲਾ ਕਰ ਦਿੱਤਾ। ਲੜਾਈ ਝਗੜਾ ਹੁੰਦਾ ਦੇਖ ਜਿਵੇਂ ਉੱਥੇ ਤਾਇਨਾਤ ਪੁਲੀਸ ਕਰਮਚਾਰੀ ਅੱਗੇ ਤਾਂ ਹਮਲਾਵਰਾਂ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ ਲੇਕਿਨ ਇਸ ਦੌਰਾਨ ਪੁਲੀਸ ਨੇ ਇਕ ਹਮਲਾਵਰ ਬ੍ਰਹਮ ਦੱਤ ਉਰਫ਼ ਲੱਕੀ ਨੂੰ ਮੌਕੇ ’ਤੇ ਕਾਬੂ ਲਿਆ। ਉਧਰ, ਥਾਣਾ ਸੋਹਾਣਾ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਪੀੜਤ ਰੋਹਿਤ ਚੌਧਰੀ ਵਾਸੀ ਬਨੂੜ ਦੇ ਬਿਆਨਾਂ ’ਤੇ ਬ੍ਰਹਮ ਦੱਤ ਉਰਫ਼ ਲੱਕੀ, ਦੀਪਕ ਚਹਿਲ, ਸੇਵਕ ਬਿੱਲਾ, ਸਤਨਾਮ ਸਿੰਘ ਅਤੇ ਹੋਰ ਕਈ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 341, 323, 506 ਅਤੇ ਗਵਾਹ ਨੂੰ ਧਮਕਾਉਣ ਦੀ ਧਾਰਾ 195ਏ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ