Nabaz-e-punjab.com

ਜੁਝਾਰ ਨਗਰ ਮੁਹਾਲੀ ਦੇ ਵਸਨੀਕ ਤਿੰਨ ਦਿਨ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ

ਜਲ ਸਪਲਾਈ ਵਿਭਾਗ ਨੇ ਤੀਜੇ ਦਿਨ ਭੇਜਿਆਂ ਪਾਣੀ ਦਾ ਖਾਲੀ ਟੈਂਕਰ, ਪਿੰਡ ਵਾਸੀਆਂ ’ਚ ਭਾਰੀ ਰੋਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜਲੇ ਜੁਝਾਰ ਨਗਰ ਦੇ ਬਾਸ਼ਿੰਦੇ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ ਲੇਕਿਨ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਪੀੜਤ ਲੋਕਾਂ ਦੀ ਗੱਲ ਸੁਣ ਨੂੰ ਵੀ ਤਿਆਰ ਨਹੀਂ ਹਨ। ਸਮਾਜ ਸੇਵੀ ਤੇ ਮੁਲਾਜ਼ਮ ਆਗੂ ਪ੍ਰੇਮ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਰਾਜ ਕੁਮਾਰ, ਗੁਰਦਾਸ ਰਾਮ, ਗੁਰਮੀਤ ਸਿੰਘ, ਪ੍ਰੇਮ ਦੇਵੀ, ਜਨਮੀਤ ਕੌਰ, ਸੋਨੀਆ, ਵੀਨਾ ਦੇਵੀ, ਦਵਿੰਦਰ ਕੌਰ, ਸੋਨੀ, ਸੁਖਦੇਵ, ਗੁਰਪ੍ਰੀਤ, ਹਰਪ੍ਰੀਤ, ਰਮੇਸ਼, ਅਸ਼ੋਕ ਜਲੋਟਾ ਸਮੇਤ ਹੋਰਨਾਂ ਲੋਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਜੁਝਾਰ ਨਗਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋਈ ਹੈ। ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਤੋਂ ਇਲਾਵਾ ਸਫ਼ਾਈ ਦਾ ਵੀ ਬੂਰਾ ਹਾਲ ਹੈ। ਥਾਂ ਥਾਂ ਗੰਦਗੀ ਪਈ ਹੈ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਹੀ ਨਹੀਂ ਦਾਰਾ ਸਟੂਡੀਓ ਨੇੜੇ ਬਾਲਮੀਕੀ ਕਲੋਨੀ ਤੋਂ ਜੁਝਾਰ ਨਗਰ ਵੱਲ ਆਉਂਦੇ ਰਸਤੇ ਦੀ ਹਾਲਤ ਵੀ ਕਾਫੀ ਖਸਤਾ ਹੈ ਅਤੇ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਨਾਲੀਆਂ ਵੀ ਟੁੱਟੀਆਂ ਹੋਈਆਂ ਹਨ।
ਸਮਾਜ ਸੇਵੀ ਪ੍ਰੇਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਅਤੇ ਜ਼ੁਬਾਨੀ ਤੌਰ ’ਤੇ ਗੁਹਾਰ ਲਗਾਈ ਜਾ ਚੁੱਕੀ ਹੈ ਪ੍ਰੰਤੂ ਕੋਈ ਵੀ ਅਧਿਕਾਰੀ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਤੀਜੇ ਦਿਨ ਜਲ ਸਪਲਾਈ ਵਿਭਾਗ ਨੇ ਪਾਣੀ ਦਾ ਖਾਲੀ ਟੈਂਕਰ ਭੇਜ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਅਧਿਕਾਰੀਆਂ ਦੀ ਇਸ ਹਰਕਤ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ਦਾ ਉਦੋਂ ਪਤਾ ਲੱਗਾ ਇਕ ਟੈਂਕਰ ਨੂੰ ਲਿਆ ਕੇ ਸਾਂਝੀ ਥਾਂ ’ਤੇ ਖੜਾ ਕੀਤਾ ਗਿਆ ਅਤੇ ਜਿਵੇਂ ਹੀ ਜੁਝਾਰ ਨਗਰ ਦੇ ਲੋਕ ਅਤੇ ਅੌਰਤਾਂ ਬਾਲਟੀਆਂ ਲੈ ਕੇ ਪਾਣੀ ਭਰਨ ਲਈ ਪਹੁੰਚੇ ਤਾਂ ਉਹ ਖਾਲੀ ਟੈਂਕਰ ਦੇਖ ਕੇ ਦੰਗ ਰਹਿ ਗਏ।
(ਬਾਕਸ ਆਈਟਮ)
ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਅਤੇ ਐਸਡੀਓ ਸਿਮਰਨ ਕੌਰ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਅਚਾਨਕ ਪਾਣੀ ਦੇ ਟਿਊਬਵੈੱਲ ਦੀ ਮੋਟਰ ਖ਼ਰਾਬ ਹੋ ਗਈ ਸੀ। ਜਿਸ ਨੂੰ ਬਾਹਰ ਕੱਢਣ ਸਮੇਂ ਮੋਟਰ ਬੋਰ ਵਿੱਚ ਡਿੱਗ ਪਈ ਅਤੇ ਪੰਪ ਹੀ ਬਾਹਰ ਆਇਆ ਸੀ। ਜਿਸ ਕਾਰਨ ਜੁਝਾਰ ਨਗਰ ਵਿੱਚ ਪਾਣੀ ਦੀ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਅੰਬਾਲਾ ਤੋਂ ਸਪੈਸ਼ਲ ਤਕਨੀਕੀ ਮਾਹਰਾਂ ਦੀ ਟੀਮ ਸੱਦੀ ਗਈ ਹੈ ਅਤੇ ਬੋਰ ’ਚ ਡਿੱਗੀ ਮੋਟਰ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਅੱਜ ਰਾਤ ਜਾਂ ਭਲਕੇ ਸਵੇਰ ਤੱਕ ਮੋਟਰ ਬਾਹਰ ਕੱਢ ਲਈ ਜਾਵੇਗੀ। ਇਸ ਮਗਰੋਂ ਪਹਿਲਾਂ ਵਾਂਗ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਕੀਤਾ ਜਾਵੇਗਾ। ਖਾਲੀ ਟੈਂਕਰ ਭੇਜਣ ਬਾਰੇ ਐਕਸੀਅਨ ਨੇ ਦੱਸਿਆ ਕਿ ਬਰਸਾਤ ਕਾਰਨ ਪਾਣੀ ਦਾ ਭਰਿਆ ਟੈਂਕਰ ਰਾਹ ਵਿੱਚ ਫਸਣ ਦਾ ਖਦਸ਼ਾ ਸੀ। ਜਿਸ ਕਾਰਨ ਖਾਲੀ ਟੈਂਕਰ ਮੰਗਵਾਇਆ ਗਿਆ ਹੈ। ਜਿਸ ਵਿੱਚ ਕਿਸੇ ਟਿਊਬਵੈੱਲ ਤੋਂ ਪਾਣੀ ਭਰ ਕੇ ਲੋਕਾਂ ਨੂੰ ਸਪਲਾਈ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…